Kangana's Pali Hill Bungalow sale: ਬਾਲੀਵੁੱਡ ਅਦਾਕਾਰਾ ਅਤੇ ਬੀਜੇਪੀ ਸੰਸਦ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਫਿਲਮ ''ਐਮਰਜੈਂਸੀ'' ਨੂੰ ਲੈ ਕੇ ਸੁਰਖੀਆਂ ''ਚ ਹੈ। ਦੱਸ ਦੇਈਏ ਕਿ ਫਿਲਮ ਖਿਲਾਫ ਸਿੱਖ ਭਾਈਚਾਰੇ ਦਾ ਵਿਰੋਧ ਜਾਰੀ ਹੈ, ਜਿਸ ਕਾਰਨ ਇਸ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ। ਇਸ ਵਿਚਾਲੇ ਅਦਾਕਾਰਾ ਨੂੰ ਲੈ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ ਹਨ।
ਕੰਗਨਾ ਨੇ ਪਾਲੀ ਹਿੱਲ ਬੰਗਲਾ ਵੇਚਿਆ
ਇਹ ਜਾਣਕਾਰੀ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਤੋਂ ਮਿਲੀ ਹੈ, ਜਿਸ ਮੁਤਾਬਕ ਕੰਗਨਾ ਨੇ ਇਹ ਬੰਗਲਾ 32 ਕਰੋੜ ਰੁਪਏ 'ਚ ਵੇਚਿਆ ਹੈ। ਉਸਨੇ ਸਤੰਬਰ 2017 ਵਿੱਚ 20.7 ਕਰੋੜ ਰੁਪਏ ਵਿੱਚ ਇਹ ਜਾਇਦਾਦ ਖਰੀਦੀ ਸੀ ਅਤੇ ਦਸੰਬਰ 2022 ਵਿੱਚ ਇਸਦੇ ਲਈ 27 ਕਰੋੜ ਰੁਪਏ ਦਾ ਕਰਜ਼ਾ ਵੀ ਲਿਆ ਸੀ। ਇਸ ਬੰਗਲੇ ਨੂੰ ਕੰਗਨਾ ਦੇ ਪ੍ਰੋਡਕਸ਼ਨ ਹਾਊਸ ਮਣੀਕਰਨਿਕਾ ਫਿਲਮਜ਼ ਦੇ ਦਫਤਰ ਵਜੋਂ ਵਰਤਿਆ ਜਾ ਰਿਹਾ ਸੀ।
ਦੱਸ ਦੇਈਏ ਕਿ ਪਿਛਲੇ ਮਹੀਨੇ ਇੱਕ ਯੂਟਿਊਬ ਚੈਨਲ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਇੱਕ ਪ੍ਰੋਡਕਸ਼ਨ ਹਾਊਸ ਦਾ ਦਫ਼ਤਰ ਸੇਲ ਲਈ ਹੈ। ਹਾਲਾਂਕਿ ਪ੍ਰੋਡਕਸ਼ਨ ਹਾਊਸ ਅਤੇ ਮਾਲਕ ਦਾ ਨਾਂ ਸਾਹਮਣੇ ਨਹੀਂ ਆਇਆ ਹੈ ਪਰ ਤਸਵੀਰਾਂ ਤੋਂ ਲੋਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਇਹ ਕੰਗਨਾ ਦਾ ਦਫਤਰ ਹੋ ਸਕਦਾ ਹੈ।
ਹੁਣ ਇਹ ਜਾਇਦਾਦ ਤਾਮਿਲਨਾਡੂ ਦੇ ਕੋਇੰਬਟੂਰ 'ਚ ਰਹਿਣ ਵਾਲੀ ਕਮਲਿਨੀ ਹੋਲਡਿੰਗਜ਼ ਦੀ ਪਾਰਟਨਰ ਸ਼ਵੇਤਾ ਬਥੀਜਾ ਨੇ ਖਰੀਦੀ ਹੈ।ਦਸਤਾਵੇਜ਼ਾਂ ਮੁਤਾਬਕ ਕੰਗਨਾ ਦਾ ਬੰਗਲਾ 3,075 ਵਰਗ ਫੁੱਟ 'ਚ ਫੈਲਿਆ ਹੋਇਆ ਹੈ ਅਤੇ ਇਸ 'ਚ 565 ਵਰਗ ਫੁੱਟ ਪਾਰਕਿੰਗ ਸ਼ਾਮਲ ਹੈ। ਇਸ ਸੌਦੇ ਦੀ ਰਜਿਸਟ੍ਰੇਸ਼ਨ 5 ਸਤੰਬਰ ਨੂੰ ਹੋਈ ਸੀ, ਜਿਸ ਵਿੱਚ 1.92 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਤੇ 30 ਹਜ਼ਾਰ ਰੁਪਏ ਰਜਿਸਟ੍ਰੇਸ਼ਨ ਫੀਸ ਅਦਾ ਕਰਨੀ ਪਈ ਸੀ। ਇਹ ਉਹੀ ਜਾਇਦਾਦ ਹੈ ਜਿਸ ਨੂੰ 2020 ਵਿੱਚ ਬੀਐਮਸੀ ਨੇ ਗੈਰ-ਕਾਨੂੰਨੀ ਉਸਾਰੀ ਦੇ ਦੋਸ਼ ਵਿੱਚ ਜਾਂਚ ਦੇ ਘੇਰੇ ਵਿੱਚ ਲਿਆ ਸੀ। ਸਤੰਬਰ 2020 ਵਿੱਚ, ਬੀਐਮਸੀ ਨੇ ਬੰਗਲੇ ਦੇ ਕੁਝ ਹਿੱਸਿਆਂ ਨੂੰ ਢਾਹ ਦਿੱਤਾ ਸੀ, ਪਰ ਬੰਬੇ ਹਾਈ ਕੋਰਟ ਨੇ 9 ਸਤੰਬਰ ਨੂੰ ਢਾਹੁਣ 'ਤੇ ਰੋਕ ਲਗਾ ਦਿੱਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।