ਪੜਚੋਲ ਕਰੋ
Advertisement
ਕਪਿਲ ਸ਼ਰਮਾ ਨੇ ਖੋਲ੍ਹਿਆ ਸੁਨੀਲ ਗਰੋਵਰ ਨਾਲ ਝਗੜੇ ਦਾ ਰਾਜ਼
ਚੰਡੀਗੜ੍ਹ: ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਕਾਰ ਹੋਈ ਲੜਾਈ ਨੂੰ ਮਹੀਨੇ ਗੁਜ਼ਰ ਚੁੱਕੇ ਹਨ ਪਰ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਜਦੋਂ ਵੀ ਦੋਵੇਂ ਮੀਡੀਆ ਸਾਹਮਣੇ ਆਉਂਦੇ ਹਨ ਤਾਂ ਹਮੇਸ਼ਾ ਛਗੜੇ ਬਾਰੇ ਪੁੱਛਿਆ ਜਾਂਦਾ ਹੈ। ਕਪਿਲ ਨੇ ਤਾਂ ਹੁਣ ਤੱਕ ਇਸ 'ਤੇ ਚੁੱਪੀ ਤੋੜਦਿਆਂ ਹੈਰਾਨ ਕਰਨ ਵਾਲਾ ਜਵਾਬ ਦਿੱਤਾ ਹੈ। ਕਪਿਲ ਨੇ ਦੱਸਿਆ ਕਿ ਅਸਲ 'ਚ ਉਸ ਦਾ ਝਗੜਾ ਸੁਨੀਲ ਗਰੋਵਰ ਨਾਲ ਨਹੀਂ ਬਲਕਿ ਉਸ ਦੇ ਬਚਪਨ ਦੇ ਦੋਸਤ ਚੰਦਨ ਪ੍ਰਭਾਕਰ ਨਾਲ ਹੋਇਆ ਸੀ।
ਦਰਅਸਲ ਆਸਟ੍ਰੇਲੀਆ ਸ਼ੋਅ ਦੌਰਾਨ ਚੰਦਨ ਦੀ ਲੜਾਈ ਸ਼ੋਅ 'ਚ ਕੰਮ ਕਰਨ ਵਾਲੀ ਇੱਕ ਲੜਕੀ ਨਾਲ ਹੋ ਗਈ। ਉਹ ਲੜਕੀ ਜਦ ਰੋਂਦੇ ਹੋਏ ਕਪਿਲ ਕੋਲ ਪਹੁੰਚੀ ਤਾਂ ਉਸ ਨੇ ਗੁੱਸੇ 'ਚ ਚੰਦਨ 'ਤੇ ਹੱਥ ਉਠਾ ਦਿੱਤਾ। ਦੋਵਾਂ 'ਚ ਵੱਡੀ ਲੜਾਈ ਹੋ ਗਈ। ਸ਼ੋਅ ਖ਼ਤਮ ਹੁੰਦੇ ਹੀ ਚੰਦਨ ਆਪਣਾ ਬੈਗ ਉਠਾ ਕੇ ਚਲਿਆ ਗਿਆ ਤੇ 5 ਦਿਨ ਤੱਕ ਉਸ ਦਾ ਕੋਈ ਅਤਾ-ਪਤਾ ਨਹੀਂ ਚੱਲਿਆ।
ਫਲਾਈਟ ਲੈਣ ਤੋਂ ਇੱਕ ਘੰਟੇ ਪਹਿਲਾਂ ਚੰਦਨ ਵਾਪਸ ਆਇਆ ਤਾਂ ਕਪਿਲ ਉਸ 'ਤੇ ਹੋਰ ਵੀ ਭੜਕ ਗਿਆ। ਇਹ ਗੱਲ ਨੂੰ ਲੈ ਕੇ ਸੁਨੀਲ ਗਰੋਵਰ ਤੇ ਕਪਿਲ ਵਿਚਕਾਰ ਵੀ ਬਹਿਸ ਹੋਈ। ਕਪਿਲ ਦਾ ਇਹ ਮੰਨਣਾ ਹੈ ਕਿ ਸੁਨੀਲ ਨੇ ਪੂਰੀ ਗੱਲ ਜਾਣੇ ਬਿਨ੍ਹਾਂ ਹੀ ਉਸ ਨਾਲ ਲੜਾਈ ਕੀਤੀ।
ਕਪਿਲ ਨੇ ਇਹ ਵੀ ਦੱਸਿਆ ਕਿ ਉਸ ਦੀ ਸੁਨੀਲ ਨਾਲ ਇੰਨੀ ਵੱਡੀ ਲੜਾਈ ਨਹੀਂ ਜਿੰਨੀ ਮੀਡੀਆ ਨੇ ਬਣਾਈ ਹੈ। ਕਪਿਲ ਦਾ ਕਹਿਣਾ ਹੈ ਕਿ ਸੁਨੀਲ ਉਸ ਦੇ ਭਰਾ ਦੀ ਤਰ੍ਹਾਂ ਹੈ ਤੇ ਉਹ ਅੱਜ ਵੀ ਉਸ ਨਾਲ ਬਹੁਤ ਪਿਆਰ ਕਰਦਾ ਹੈ। ਉਹ ਚਾਹੁੰਦਾ ਸੀ ਕਿ ਸੁਨੀਲ ਉਸ ਦੀ ਫਿਲਮ ਦਾ ਟ੍ਰੇਲਰ ਲਾਂਚ ਕਰਨ ਆਵੇ ਪਰ ਆਪਣੇ ਸ਼ੋਅ ਕਾਰਨ ਉਹ ਕੈਨੇਡਾ 'ਚ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement