ਸੁਣਨ ਵਿੱਚ ਥੋੜ੍ਹਾ ਅਜੀਬ ਲਗਦੈ ਕਿ ਕਪਿਲ ਸ਼ਰਮਾ ਦਾ ਦੇਸ਼ ਦੀ ਆਜ਼ਾਦੀ ਵਿੱਚ ਕੀ ਯੋਗਦਾਨ ਹੋ ਸਕਦੈ, ਕਿਉਂਕਿ ਉਹ ਤਾਂ ਨੌਜਵਾਨ ਹੈ। ਦਰਅਸਲ, ਇਹ ਕਪਿਲ ਸ਼ਰਮਾ ਦੀ ਨਵੀਂ ਫ਼ਿਲਮ ਵਿੱਚ ਉਸ ਦਾ ਕਿਰਦਾਰ ਹੈ ਜੋ ਅੰਗ੍ਰੇਜ਼ ਹਕੂਮਤ ਵੇਲੇ ਦੀ ਕਹਾਣੀ ਬਿਆਨ ਕਰਦਾ ਹੈ। ਕਪਿਲ ਨੇ ਆਪਣੀ ਨਵੀਂ ਫ਼ਿਲਮ 'ਫਿਰੰਗੀ' ਬਾਰੇ ਕਾਫੀ ਉਤਸੁਕ ਹੈ।


ਆਪਣੇ ਹੀ ਨਿਰਮਾਣ ਅਧੀਨ ਤਿਆਰ ਫ਼ਿਲਮ ਫਿਰੰਗੀ ਦਾ ਕਪਿਲ ਨੇ ਮੋਸ਼ਨ ਪੋਸਟਰ ਜਾਰੀ ਕੀਤਾ ਹੈ। 15 ਸੈਕੰਡ ਦੇ ਇਸ ਵੀਡੀਓ ਵਿੱਚ ਕਪਿਲ ਸਿਪਾਹੀ ਦੀ ਵਰਦੀ ਵਿੱਚ ਨਜ਼ਰ ਆ ਰਿਹਾ ਹੈ।

ਫ਼ਿਲਮ ਦੇ ਇਸ ਪੋਸਟਰ ਤੋਂ ਇਹ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਆਪਣੇ ਦਰਸ਼ਕਾਂ ਨੂੰ ਕਾਮੇਡੀ ਦਾ ਫੁੱਲ ਡੋਜ਼ ਦੇਣ ਲਈ ਤਿਆਰ ਹਨ। ਕਾਮੇਡੀਅਨ ਤੋਂ ਅਦਾਕਾਰ ਬਣੇ ਕਪਿਲ ਸ਼ਰਮਾ ਪਿਛਲੇ ਥੋੜ੍ਹੇ ਸਮੇਂ ਤੋਂ ਕਿਸੇ ਨਾ ਕਿਸੇ ਵਿਵਾਦ ਕਾਰਨ ਸੁਰਖੀਆਂ ਵਿੱਚ ਹਨ।

'ਕਿਸ ਕਿਸ ਕੋ ਪਿਆਰ ਕਰੂੰ' ਤੋਂ ਬਾਅਦ ਬਤੌਰ ਹੀਰੋ ਕਪਿਲ ਦੀ ਇਹ ਦੂਜੀ ਫ਼ਿਲਮ ਹੋਵੇਗੀ। ਇਸ ਫ਼ਿਲਮ ਵਿੱਚ ਇਸ਼ਿਤਾ ਦੱਤਾ ਤੇ ਮੋਨਿਕਾ ਗਿੱਲ ਪ੍ਰਮੁੱਖ ਅਦਾਕਾਰਾਵਾਂ ਹਨ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਪੰਜਾਬ ਤੇ ਰਾਜਸਥਾਨ ਵਿੱਚ ਹੋਈ ਹੈ।

ਪਾਠਕਾਂ ਨੂੰ ਇਹ ਵੀ ਦੱਸ ਦੇਈਏ ਕਿ ਆਜ਼ਾਦੀ ਦੀ ਜੰਗ ਲੜਨ ਦੇ ਨਾਲ ਨਾਲ ਕਪਿਲ ਆਪਣ ਨਵਾਂ ਟੈਲੀਵਿਜ਼ਨ ਸ਼ੋਅ 'ਆਦਤ ਸੇ ਮਜਬੂਰ' ਵੀ ਛੇਤੀ ਦਰਸ਼ਕਾਂ ਦੀ ਕਚਿਹਰੀ ਵਿੱਚ ਹਾਜ਼ਰ ਕਰਨ ਜਾ ਰਹੇ ਹਨ। ਹੇਠਾਂ ਵੇਖੋ ਫ਼ਿਲਮ ਦਾ ਪੋਸਟਰ :

[embed]https://twitter.com/twitter/statuses/918404704727572485[/embed]