ਨਵੀਂ ਦਿੱਲੀ: ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਕਾਰ ਫਿਰ ਕੋਲਡ ਵਾਰ ਸ਼ੁਰੂ ਹੋ ਗਈ ਹੈ। ਜਲਦੀ ਹੀ ਕਪਿਲ ਸ਼ਰਮਾ ਆਪਣੇ ਨਵੇਂ ਸ਼ੋਅ 'ਫੈਮਿਲੀ ਟਾਈਮ ਵਿੱਦ ਕਪਿਲ ਸ਼ਰਮਾ' ਨਾਲ ਛੋਟੇ ਪਰਦੇ 'ਤੇ ਵਾਪਸ ਆਉਣਗੇ। ਕਾਫੀ ਸਮੇਂ ਤੋਂ ਖ਼ਬਰਾਂ ਚੱਲ ਰਹੀਆਂ ਸੀ ਕਿ ਸ਼ਾਇਦ ਪੁਰਾਣੇ ਝਗੜਿਆਂ ਨੂੰ ਭੁੱਲ ਕੇ ਦੋਵੇਂ ਇਕੱਠੇ ਕੰਮ ਕਰਨਗੇ ਪਰ ਹੁਣ ਇਹ ਸਾਰੀਆਂ ਖ਼ਬਰਾਂ ਉੱਤੇ ਖੁਦ ਸੁਨੀਲ ਗਰੋਵਰ ਨੇ ਵਿਰਾਮ ਲਾ ਦਿੱਤਾ ਹੈ।

ਸੁਨੀਲ ਗਰੋਵਰ ਨੇ ਇੱਕ ਫੈਨ ਨੂੰ ਟਵਿੱਟਰ 'ਤੇ ਜਵਾਬ ਵਿੱਚ ਕਿਹਾ ਸੀ, ''ਬਈ ਤੁਹਾਡੇ ਵਰਗੇ ਕੁਝ ਹੋਰ ਲੋਕ ਵੀ ਮੈਨੂੰ ਇਸ ਬਾਰੇ ਪੁੱਛ ਰਹੇ ਹਨ ਪਰ ਮੈਨੂੰ ਇਸ ਸ਼ੋਅ ਲਈ ਕੋਈ ਕਾਲ ਨਹੀਂ ਆਈ। ਮੇਰੇ ਫੋਨ ਨੰਬਰ ਵੀ ਓਹੀ ਹੈ, ਇਨ੍ਹਾਂ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਹੁਣ ਮੈਂ ਕੁਝ ਹੋਰ ਸਾਈਨ ਕੀਤਾ ਹੈ। ਤੁਸੀਂ ਲੋਕਾਂ ਦੀਆਂ ਦੁਆਵਾਂ ਨਾਲ ਚੰਗੇ ਪ੍ਰੋਜੈਕਟ ਨਾਲ ਜੁੜੇ ਹਾਂ ਛੇਤੀ ਸਾਹਮਣੇ ਹੋਵਾਂਗੇ।''

https://twitter.com/WhoSunilGrover/status/974636234713763842

ਉਸ ਦੇ ਜਵਾਬ ਵਿੱਚ ਕਪਿਲ ਸ਼ਰਮਾ ਨੇ ਲਿਖਿਆ, ''ਪਾਜ਼ੀ ਮੈਂ ਤੁਹਾਨੂੰ 100 ਤੋਂ ਵੀ ਜ਼ਿਆਦਾ ਵਾਰ ਫੋਨ ਕੀਤਾ ਹੈ ਤੇ ਤੁਹਾਡੇ ਘਰ ਤੁਹਾਨੂੰ ਮਿਲਣ ਵੀ ਦੋ ਵਾਰ ਗਿਆ ਪਰ ਹਰ ਵਾਰ ਕਿਸੇ ਕੰਮ ਦੇ ਸਿਲਸਿਲੇ 'ਚ ਤੁਸੀਂ ਘਰ ਤੋਂ ਬਾਹਰ ਸੀ। ਕਿਰਪਾ ਕਰਕੇ ਝੂਠੀ ਖਬਰ ਨਾ ਨਾ ਫੈਲਾਓ।''