ਪੜਚੋਲ ਕਰੋ
ਕਰੀਨਾ ਨੂੰ ਜਨਮ ਦਿਨ ਦੀ ਦੁੱਗਣੀ ਵਧਾਈ

ਮੁੰਬਈ: ਕਰੀਨਾ ਕਪੂਰ ਖਾਨ ਅੱਜ 36 ਸਾਲਾਂ ਦੀ ਹੋ ਗਈ ਹੈ ਪਰ ਕਰੀਨਾ ਲਈ ਇਸ ਵਾਰ ਦੁੱਗਣੀ ਵਧਾਈ ਬਣਦੀ ਹੈ ਕਿਉਂਕਿ ਕਰੀਨਾ ਜਲਦ ਮਾਂ ਵੀ ਬਣਨ ਵਾਲੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਕਰੀਨਾ ਨੇ ਦੱਸਿਆ ਕਿ ਇਹ ਜਨਮ ਦਿਨ ਕਿਸ ਤਰ੍ਹਾਂ ਹੋਰ ਵੀ ਖਾਸ ਹੈ। ਉਨ੍ਹਾਂ ਕਿਹਾ, "ਇਸ ਵਾਰ ਜਨਮ ਦਿਨ ਖਾਸ ਹੈ ਪਰ ਮੇਰੇ ਕੋਈ ਖਾਸ ਪਲੈਨ ਨਹੀਂ ਹਨ। ਮੈਂ ਉਹੀ ਕਰਾਂਗੀ ਜੋ ਹਰ ਵਾਰ ਕਰਦੀ ਹਾਂ। ਆਪਣੇ ਪਤੀ, ਦੋਸਤਾਂ ਤੇ ਪਰਿਵਾਰ ਨਾਲ ਹੀ ਰਹਾਂਗੀ ਕਿਉਂਕਿ ਉਹ ਮੇਰੇ ਲਈ ਸਭ ਤੋਂ ਅਹਿਮ ਹਨ। ਸਭ ਤੋਂ ਵੱਧ ਖਾਵਾਂਗੀ ਕਿਉਂਕਿ ਉਹ ਮੈਨੂੰ ਖੁਸ਼ੀ ਦਿੰਦਾ ਹੈ।" ਕਰੀਨਾ ਤੇ ਸੈਫ ਦਸੰਬਰ ਵਿੱਚ ਖੁਸ਼ਖਬਰੀ ਐਕਸਪੈਕਟ ਕਰ ਰਹੇ ਹਨ। ਦੋਹਾਂ ਨੂੰ ਇਸ ਖਾਸ ਦਿਨ ਦੀਆਂ ਮੁਬਾਰਕਾਂ।
Before You Go
ਇੰਟਰਵਿਊ ਇਮਤਿਆਜ਼ ਅਲੀ : "ਦਿਲਜੀਤ, ਪੰਜਾਬ ਤੇ ਪਿਆਰ ਇਮਤਿਆਜ਼ ਨੇ ਖੋਲ੍ਹੇ ਦਿਲ ਦੇ ਰਾਜ!
ਟ੍ਰੈਂਡਿੰਗ ਟੌਪਿਕ






















