Katrina Kaif Birthday: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਜਨਮਦਿਨ ਨੂੰ ਖਾਸ ਬਣਾਉਣ ਲਈ, ਉਹ ਹਾਲ ਹੀ ਵਿੱਚ ਆਪਣੇ ਪਤੀ ਅਤੇ ਅਦਾਕਾਰ ਵਿੱਕੀ ਕੌਸ਼ਲ ਨਾਲ ਛੁੱਟੀਆਂ ਮਨਾਉਣ ਲਈ ਰਵਾਨਾ ਹੋਈ ਸੀ। ਇਸ ਦੇ ਨਾਲ ਹੀ ਵਿੱਕੀ ਕੌਸ਼ਲ ਨੇ ਸੋਸ਼ਲ ਮੀਡੀਆ 'ਤੇ ਆਪਣੀ ਛੁੱਟੀਆਂ ਦੀਆਂ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਕੇ ਕੈਟਰੀਨਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।


ਵਿੱਕੀ ਨੇ ਕੈਟਰੀਨਾ ਦੇ ਜਨਮਦਿਨ 'ਤੇ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ


ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਕੈਟਰੀਨਾ ਕੈਫ ਨਾਲ ਸਮੁੰਦਰ ਕੰਢੇ ਇੱਕ ਦੂਜੇ ਦੇ ਪਿਆਰ 'ਚ ਡੁੱਬੇ ਹੋਏ ਨਜ਼ਰ ਆ ਰਹੇ ਹਨ। ਇੱਕ ਤਸਵੀਰ 'ਚ ਇਹ ਸਟਾਰ ਜੋੜਾ ਇਕ-ਦੂਜੇ ਦੀਆਂ ਅੱਖਾਂ 'ਚ ਦੇਖ ਕੇ ਮੁਸਕਰਾਉਂਦਾ ਨਜ਼ਰ ਆ ਰਿਹਾ ਹੈ, ਜਦਕਿ ਦੂਜੀ ਤਸਵੀਰ 'ਚ ਕੈਟਰੀਨਾ ਸ਼ਰਮੀਲੇ ਅੰਦਜ਼ 'ਚ ਨਜ਼ਰ ਆ ਰਹੀ ਹੈ ਅਤੇ ਵਿੱਕੀ ਵੀ ਖੁੱਲ੍ਹ ਕੇ ਹੱਸ ਰਹੇ ਹਨ। ਤਸਵੀਰਾਂ 'ਚ ਕੈਟਰੀਨਾ ਨੇ ਪੀਲੇ ਰੰਗ ਦੀ ਡਰੈੱਸ ਪਾਈ ਹੋਈ ਹੈ ਅਤੇ ਵਿੱਕੀ ਹਲਕੇ ਨੀਲੇ ਰੰਗ ਦੀ ਕਮੀਜ਼ 'ਚ ਖੂਬਸੂਰਤ ਲੱਗ ਰਹੇ ਹਨ।


 






ਤਸਵੀਰ ਸ਼ੇਅਰ ਕਰਕੇ ਲਿਖਿਆ ਇਹ ਸੁਨੇਹਾ


ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਵਿੱਕੀ ਨੇ ਕੈਪਸ਼ਨ 'ਚ ਲਿਖਿਆ- 'ਮੈਂ ਹਰ ਰੋਜ਼ ਤੁਹਾਡੇ ਜਾਦੂ 'ਚ ਗੁਆਚ ਜਾਂਦਾ ਹਾਂ। ਜਨਮਦਿਨ ਮੁਬਾਰਕ my love...' ਵਿੱਕੀ ਆਪਣੀ ਛੁੱਟੀਆਂ ਦੇ ਇਨ੍ਹਾਂ ਰੋਮਾਂਟਿਕ ਪਲਾਂ ਨੂੰ ਕੈਮਰੇ 'ਚ ਕੈਦ ਕਰਕੇ ਕਾਫੀ ਖੁਸ਼ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕ ਵੀ ਅਭਿਨੇਤਾ ਦੀ ਪੋਸਟ 'ਤੇ ਕਾਫੀ ਪਿਆਰ ਲੁੱਟਾ ਰਹੇ ਨੇ ਅਤੇ ਕਮੈਂਟ ਸੈਕਸ਼ਨ ਰਾਹੀਂ ਕੈਟਰੀਨਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।


ਇਨ੍ਹਾਂ ਫਿਲਮਾਂ 'ਚ ਕੈਟਰੀਨਾ-ਵਿੱਕੀ ਨਜ਼ਰ ਆਉਣਗੇ


ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਜਲਦ ਹੀ ਸਲਮਾਨ ਖਾਨ ਨਾਲ ਫਿਲਮ 'ਟਾਈਗਰ 3' 'ਚ ਨਜ਼ਰ ਆਵੇਗੀ। ਫਿਲਮ 'ਚ ਇਮਰਾਨ ਹਾਸ਼ਮੀ ਵੀ ਅਹਿਮ ਭੂਮਿਕਾ 'ਚ ਹੋਣਗੇ। ਇਸ ਤੋਂ ਇਲਾਵਾ ਅਭਿਨੇਤਰੀ ਵਿਜੇ ਸੇਤੂਪਤੀ ਨਾਲ 'ਮੈਰੀ ਕ੍ਰਿਸਮਸ' ਵੀ ਨਜ਼ਰ ਆਵੇਗੀ। ਜਦਕਿ ਵਿੱਕੀ ਜਲਦ ਹੀ 'ਸਾਮ ਬਹਾਦਰ' 'ਚ ਨਜ਼ਰ ਆਉਣਗੇ।