Aamir Khan Laal Singh Chaddha : ਆਮਿਰ ਖਾਨ ਦੀ ਮੋਸਟ ਵੇਟਿਡ ਫਿਲਮ ਲਾਲ ਸਿੰਘ ਚੱਢਾ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਸ ਫਿਲਮ 'ਚ ਆਮਿਰ ਨਾਲ ਕਰੀਨਾ ਕਪੂਰ ਮੁੱਖ ਭੂਮਿਕਾ 'ਚ ਨਜ਼ਰ ਆ ਰਹੀ ਹੈ। ਆਮਿਰ ਖਾਨ ਦੀ 'ਲਾਲ ਸਿੰਘ ਚੱਢਾ' ਫਲਾਪ ਸਾਬਤ ਹੋਈ ਹੈ। ਇਹ ਫਿਲਮ ਹਾਲੀਵੁੱਡ ਫਿਲਮ ਫੋਰੈਸਟ ਗੰਪ ਦੀ ਅਧਿਕਾਰਤ ਰੀਮੇਕ ਹੈ। ਸਕਾਰਾਤਮਕ ਸਮੀਖਿਆਵਾਂ ਮਿਲਣ ਤੋਂ ਬਾਅਦ ਵੀ, ਇਹ ਫਿਲਮ ਕੁਝ ਕਮਾਲ ਨਹੀਂ ਦਿਖਾ ਸਕੀ। ਫਿਲਮ ਦੇ ਫਲਾਪ ਹੋਣ ਦਾ ਕਾਰਨ ਇਸ ਦੇ ਬਾਈਕਾਟ ਦੀ ਮੰਗ ਹੈ। ਬਾਈਕਾਟ ਦੇ ਰੁਝਾਨ ਕਾਰਨ ਇਹ ਫਿਲਮ ਅਸਫਲ ਰਹੀ ਹੈ ਪਰ ਵਿਦੇਸ਼ਾਂ ਵਿੱਚ ਇਹ ਫਿਲਮ ਲੋਕਾਂ ਦਾ ਦਿਲ ਜਿੱਤਣ ਵਿੱਚ ਸਫਲ ਰਹੀ ਹੈ।


ਲਾਲ ਸਿੰਘ ਚੱਢਾ ਨੂੰ ਕੌਮਾਂਤਰੀ ਮਾਰਕਿਟ ਵਿੱਚ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਨੇ ਕਈ ਰਿਕਾਰਡ ਤੋੜੇ ਹਨ। ਖਬਰਾਂ ਮੁਤਾਬਕ ਲਾਲ ਸਿੰਘ ਚੱਢਾ ਨੇ ਆਲੀਆ ਭੱਟ (Alia Bhatt) ਦੀ ਗੰਗੂਬਾਈ ਕਾਠੀਆਵਾੜੀ (Gangubai Kathiawadi) ਨੂੰ ਵੀ ਪਿੱਛੇ ਛੱਡ ਦਿੱਤਾ ਹੈ।


ਅੰਤਰਰਾਸ਼ਟਰੀ ਬਜ਼ਾਰ 'ਚ ਟੁੱਟਿਆ ਰਿਕਾਰਡ


ਬਾਲੀਵੁੱਡ ਹੰਗਾਮਾ ਦੀ ਰਿਪੋਰਟ ਦੇ ਅਨੁਸਾਰ, ਆਲੀਆ ਭੱਟ ਦੀ ਗੰਗੂਬਾਈ ਕਾਠਿਆਵਾੜੀ ਸਾਲ 2022 ਵਿੱਚ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਸੀ। ਪਰ ਇਸ ਫਿਲਮ ਨੂੰ ਆਮਿਰ ਖਾਨ ਦੀ ਲਾਲ ਸਿੰਘ ਚੱਢਾ ਨੇ ਪਛਾੜ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਸਾਲ ਕਮਾਈ ਕਰਨ ਵਾਲੀ ਪਹਿਲੀ ਹਿੰਦੀ ਫਿਲਮ ਬਣ ਗਈ ਹੈ।


ਲਾਲ ਸਿੰਘ ਚੱਢਾ ਨੇ ਕੀਤੀ ਇੰਨੀ ਕਮਾਈ


ਗੰਗੂਬਾਈ ਕਾਠੀਆਵਾੜੀ ਨੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ 7.47 ਮਿਲੀਅਨ ਡਾਲਰ ਦਾ ਕਾਰੋਬਾਰ ਕੀਤਾ, ਜਦਕਿ ਲਾਲ ਸਿੰਘ ਚੱਢਾ ਨੇ 7.5 ਮਿਲੀਅਨ ਡਾਲਰ ਦਾ ਕਾਰੋਬਾਰ ਕਰਕੇ ਇਸ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਐਸਐਸ ਰਾਜਾਮੌਲੀ ਦੇ ਨਿਰਦੇਸ਼ਨ ਹੇਠ ਬਣੀ ਆਰਆਰਆਰ ਨੇ 20 ਮਿਲੀਅਨ ਡਾਲਰ ਇਕੱਠੇ ਕੀਤੇ।


ਲਾਲ ਸਿੰਘ ਚੱਢਾ ਫਿਲਮ ਭਾਰਤ ਵਿਚ ਕੁਝ ਖਾਸ ਨਹੀਂ ਕਰ ਸਕਿਆ ਹੈ। ਹੁਣ ਤਕ ਇਹ ਫਿਲਮ ਸਿਰਫ 56 ਕਰੋੜ ਦਾ ਕਾਰੋਬਾਰ ਕਰ ਸਕੀ ਹੈ। ਫਿਲਮ ਫਲਾਪ ਹੋਣ 'ਤੇ ਆਮਿਰ ਖਾਨ ਬਹੁਤ ਦੁਖੀ ਹਨ। ਇਸ ਫਿਲਮ ਨੂੰ ਬਣਾਉਣ ਲਈ ਉਨ੍ਹਾਂ ਨੇ ਕਈ ਸਾਲਾਂ ਤਕ ਸਖਤ ਮਿਹਨਤ ਕੀਤੀ।