Laal Singh Chadha; ਲਾਲ ਸਿੰਘ ਚੱਢਾ 11 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਪਰ ਦਰਸ਼ਕਾਂ ਨੇ ਆਮਿਰ ਖ਼ਾਨ ਦੀ ਇਸ ਫਿਲਮ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਫਿਲਮ ਹੁਣ ਅਕਤੂਬਰ 'ਚ OTT 'ਤੇ ਰਿਲੀਜ਼ ਹੋ ਚੁੱਕੀ ਹੈ। OTT ਪਲੇਟਫਾਰਮ Netflix 'ਤੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਇਹ ਫਿਲਮ ਟਾਪ 10 ਦੀ ਸੂਚੀ ਵਿੱਚ ਆਪਣੀ ਜਗ੍ਹਾ ਬਣਾ ਰਹੀ ਹੈ।


ਲਾਲ ਸਿੰਘ ਚੱਢਾ ਨੇ ਦੁਨੀਆ ਦੇ ਕਈ ਦੇਸ਼ਾਂ ਦੀਆਂ ਟਾਪ 10 ਫਿਲਮਾਂ ਦੀ ਸੂਚੀ 'ਚ ਜਗ੍ਹਾ ਬਣਾਈ ਹੈ। ਪਰ ਇਹ Netflix ਭਾਰਤ ਦੀਆਂ ਚੋਟੀ ਦੀਆਂ 10 ਫਿਲਮਾਂ ਦੀ ਸੂਚੀ ਵਿੱਚ ਸਿਖਰ 'ਤੇ ਬਣੀ ਹੋਈ ਹੈ। ਇਸ ਤਰ੍ਹਾਂ ਜੋ ਕੰਮ ਆਮਿਰ ਖ਼ਾਨ ਦੀ ਫਿਲਮ ਬਾਕਸ ਆਫਿਸ 'ਤੇ ਨਹੀਂ ਕਰ ਸਕੀ, ਉਹ OTT 'ਤੇ ਕਰ ਰਹੀ ਹੈ।


ਵਾਇਆਕਾਮ 18 ਸਟੂਡੀਓਜ਼ ਦੁਆਰਾ ਪ੍ਰਸਤੁਤ, ਅਦਵੈਤ ਚੰਦਨ ਦੁਆਰਾ ਨਿਰਦੇਸ਼ਤ, ਆਮਿਰ ਖ਼ਾਨ ਪ੍ਰੋਡਕਸ਼ਨ 'ਲਾਲ ਸਿੰਘ ਚੱਢਾ' ਵਿੱਚ ਆਮਿਰ ਖ਼ਾਨ, ਕਰੀਨਾ ਕਪੂਰ ਖ਼ਾਨ, ਮੋਨਾ ਸਿੰਘ, ਨਾਗਾ ਚੈਤੰਨਿਆ ਅਕੀਨੇਨੀ ਅਤੇ ਮਾਨਵ ਵਿੱਜ ਮੁੱਖ ਭੂਮਿਕਾਵਾਂ ਵਿੱਚ ਹਨ। ਲਾਲ ਸਿੰਘ ਚੱਢਾ 6 ਅਕਤੂਬਰ, 2022 ਨੂੰ Netflix 'ਤੇ ਰਿਲੀਜ਼ ਹੋਈ ਸੀ।


ਨੈੱਟਫਲਿਕਸ ਦੀਆਂ ਟਾਪ 10 ਫਿਲਮਾਂ ਦੀ ਇਸ ਸੂਚੀ ਵਿੱਚ ਲਾਲ ਸਿੰਘ ਚੱਢਾ ਪਹਿਲੇ ਨੰਬਰ 'ਤੇ, ਦੂਜੇ ਨੰਬਰ 'ਤੇ ਪਲਾਨ ਏ ਪਲਾਨ ਬੀ, ਚੌਥੇ 'ਤੇ ਲੱਕੀਏਸਟ ਗਰਲ ਅਲਾਈਵ, ਪੰਜਵੇਂ 'ਤੇ ਓਰੂ ਟੇਕਨ ਤਾਲੂ ਕੇਸ, ਪੰਜਵੇਂ 'ਤੇ ਰੰਗਾ ਰੰਗਾ ਵੈਭਵੰਗਾ, ਸਾਕਿਨੀ ਡਾਕਿਨੀ ਛੇਵੇਂ ਨੰਬਰ 'ਤੇ ਹੈ। ਸੱਤਵੇਂ 'ਤੇ ਦੰਗਲੁਨਰੂ, ਅੱਠਵੇਂ 'ਤੇ ਹਿੱਟ: ਦ ਫਸਟ ਕੇਸ ਅਤੇ ਆਰਆਰਆਰ ਹਿੰਦੀ ਸ਼ਾਮਲ ਹਨ। ਇਸ ਤਰ੍ਹਾਂ ਟਾਪ 10 ਫਿਲਮਾਂ ਦੀ ਇਹ ਲਿਸਟ ਕਾਫੀ ਮਜ਼ੇਦਾਰ ਹੈ।


ਇਹ ਵੀ ਪੜ੍ਹੋ: Maula Jatt : ਫਵਾਦ ਖਾਨ ਨੇ ਤੋੜੇ ਸਾਰੇ ਰਿਕਾਰਡ , ਪਾਕਿਸਤਾਨ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣੀ 'ਮੌਲਾ ਜੱਟ'


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।