Maula Jatt Box Office Collection : ਪਾਕਿਸਤਾਨੀ ਅਭਿਨੇਤਾ ਫਵਾਦ ਖਾਨ ਦੀ ਸਭ ਤੋਂ ਚਰਚਿਤ ਫਿਲਮ 'ਦ ਲੀਜੈਂਡ ਆਫ ਮੌਲਾ ਜੱਟ' ਪਾਕਿਸਤਾਨ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। 13 ਅਕਤੂਬਰ 2022 ਨੂੰ ਰਿਲੀਜ਼ ਹੋਈ ਫਿਲਮ ਨੇ ਪਾਕਿਸਤਾਨ ਸਮੇਤ ਹੋਰ ਦੇਸ਼ਾਂ ਵਿੱਚ ਬਾਕਸ ਆਫਿਸ 'ਤੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਬਿਲਾਲ ਲਾਸ਼ਾਰੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਮੌਲਾ ਜੱਟ' ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਡੈੱਡਲਾਈਨ ਦੀ ਇਕ ਰਿਪੋਰਟ ਮੁਤਾਬਕ ਮੌਲਾ ਜੱਟ ਦੁਨੀਆ ਭਰ 'ਚ 50 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਨ ਵਾਲੀ ਪਹਿਲੀ ਪਾਕਿਸਤਾਨੀ ਫਿਲਮ ਬਣ ਗਈ ਹੈ।


ਇਹ ਵੀ ਪੜ੍ਹੋ : Drug Racket Cases : ਡਰੱਗਜ਼ ਰੈਕੇਟ ਮਾਮਲੇ 'ਚ ਮੋਗਾ ਰੇਡ ਕਰਨ ਗਈ ਪੁਲਿਸ 'ਤੇ ਤਸਕਰਾਂ ਨੇ ਚਲਾਈ ਗੋਲੀ, ਕਾਂਸਟੇਬਲ ਜ਼ਖਮੀ

 ਪਾਕਿਸਤਾਨ ਦੀ ਸਭ ਤੋਂ ਮਹਿੰਗੀ ਫ਼ਿਲਮ ਮੌਲਾ ਜੱਟ 

ਮੌਲਾ ਜੱਟ 'ਚ ਫਵਾਦ ਖਾਨ ਅਤੇ ਮਾਹਿਰਾ ਖਾਨ ਦੀ ਸੁਪਰਹਿੱਟ ਜੋੜੀ ਹੈ। ਫਿਲਮ ਦੇ ਟ੍ਰੇਲਰ ਨੂੰ ਵੀ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਫਿਲਮ ਨੂੰ ਪਾਕਿਸਤਾਨ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਵੀ ਕਿਹਾ ਜਾ ਰਿਹਾ ਹੈ। ਹੁਣ ਫਿਲਮ ਦੇ ਨਿਰਦੇਸ਼ਕ ਬਿਲਾਲ ਲਸ਼ਾਰੀ ਨੇ ਮੌਲਾ ਜੱਟ ਦੀ ਦੁਨੀਆ ਭਰ ਵਿੱਚ ਬਾਕਸ ਆਫਿਸ ਕਲੈਕਸ਼ਨ ਦੇ ਅੰਕੜੇ ਸਾਂਝੇ ਕੀਤੇ ਹਨ। ਇਹ ਫਿਲਮ ਸਾਰੇ ਰਿਕਾਰਡ ਤੋੜ ਕੇ ਪਾਕਿਸਤਾਨ ਦੀ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਦੇ ਨਾਲ ਹੀ ਇਸ ਨੂੰ ਪਾਕਿਸਤਾਨ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਵੀ ਦੱਸਿਆ ਜਾ ਰਿਹਾ ਹੈ।


50 ਕਰੋੜ ਤੋਂ ਵੱਧ ਦੀ ਕਮਾਈ ਵਾਲੀ ਫ਼ਿਲਮ 

ਬਿਲਾਲ ਨੇ ਟਵਿੱਟਰ 'ਤੇ ਮੌਲਾ ਜੱਟ ਦੀ ਵਰਲਡ ਵਾਈਡ ਬਾਕਸ ਆਫਿਸ ਕਲੈਕਸ਼ਨ ਸ਼ੇਅਰ ਕੀਤੀ ਹੈ, ਜਿਸ ਦੇ ਮੁਤਾਬਕ ਫਿਲਮ ਨੇ ਦੁਨੀਆ ਭਰ 'ਚ 50 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਫਿਲਮ ਯੂਏਈ ਬਾਕਸ ਆਫਿਸ 'ਤੇ ਪਹਿਲੇ ਨੰਬਰ 'ਤੇ ਅਤੇ ਕੈਨੇਡਾ 'ਚ ਛੇਵੇਂ ਸਥਾਨ 'ਤੇ ਹੈ। ਮੌਲਾ ਜੱਟ ਨੇ ਪਾਕਿਸਤਾਨ ਬਾਕਸ ਆਫਿਸ 'ਤੇ 11.30 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਗਲੋਬਲ ਮਾਰਕਿਟ 'ਚ ਸਿਰਫ 39.44 ਕਰੋੜ ਦੀ ਕਮਾਈ ਕੀਤੀ ਹੈ।

 



ਜ਼ਬਰਦਸਤ ਐਕਸ਼ਨ ਅਤੇ ਜਜ਼ਬਾਤਾਂ ਨਾਲ ਭਰਪੂਰ ਮੌਲਾ ਜੱਟ 


'ਦ ਲੀਜੈਂਡ ਆਫ ਮੌਲਾ ਜੱਟ' (The Legend of Maula Jatt) ਜ਼ਬਰਦਸਤ ਐਕਸ਼ਨ ਨਾਲ ਭਰਪੂਰ ਇਤਿਹਾਸਕ ਕਹਾਣੀ 'ਤੇ ਆਧਾਰਿਤ ਹੈ। ਇਸ 'ਚ ਇੱਕ ਸਥਾਨਕ ਨਾਇਕ ਮੌਲਾ ਜੱਟ (ਫਵਾਦ ਖਾਨ) ਅਤੇ ਇੱਕ ਗੈਂਗ ਲੀਡਰ ਨੂਰੀ ਨੱਤ (Hamza Ali Abbasi) ਦੀ ਦੁਸ਼ਮਣੀ ਦਿਖਾਈ ਗਈ ਹੈ। ਫਵਾਦ ਖਾਨ ਨੇ ਮੌਲਾ ਜੱਟ ਦੇ ਕਿਰਦਾਰ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਪੰਜਾਬ ਦੇ ਸਭ ਤੋਂ ਖੌਫਨਾਕ ਯੋਧੇ ਦਾ ਅਵਤਾਰ ਲੈਣ ਲਈ ਫਵਾਦ ਨੇ ਆਪਣੀ ਬਾਡੀ 'ਤੇ ਸਖਤ ਮਿਹਨਤ ਕੀਤੀ। ਇਸ ਫਿਲਮ ਲਈ ਫਵਾਦ ਨੇ ਸ਼ਾਨਦਾਰ ਬਦਲਾਅ ਕੀਤਾ ਹੈ।


ਕੁਝ ਐਸੀ ਹੈ ਫਿਲਮ ਦੀ ਸਟਾਰ ਕਾਸਟ  

ਫਵਾਦ ਖਾਨ ਅਤੇ ਮਾਹਿਰਾ ਤੋਂ ਇਲਾਵਾ ਫਿਲਮ 'ਚ ਹਮਜ਼ਾ ਅਲੀ ਅੱਬਾਸੀ, ਹੁਮੈਮਾ ਮਲਿਕ, ਫਾਰਿਸ ਸ਼ਫੀ ਅਤੇ ਮਿਰਜ਼ਾ ਗੋਹਰ ਰਸ਼ੀਦ ਵਰਗੇ ਕਲਾਕਾਰ ਵੀ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਯੂਨਸ ਮਲਿਕ ਦੀ 1979 ਦੀ ਕਲਾਸਿਕ ਫਿਲਮ ਮੌਲਾ ਜੱਟ ਦਾ ਰੀਬੂਟ ਵਰਜ਼ਨ ਹੈ।