KRK On Smriti Irani Amethi Defeat: ਲੋਕ ਸਭਾ ਚੋਣਾਂ 2024 ਦੀ ਦੌੜ ਵਿੱਚ ਇਸ ਵਾਰ ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਆਪਣਾ ਹੱਥ ਆਜ਼ਮਾਇਆ। ਇਸ ਵਿੱਚ ਕਈਆਂ ਨੂੰ ਹਾਰ ਮਿਲੀ ਅਤੇ ਕਈਆਂ ਨੇ ਜਿੱਤ ਹਾਸਲ ਕੀਤੀ। ਇਨ੍ਹਾਂ ਵਿੱਚ ਕੰਗਨਾ ਰਣੌਤ ਤੋਂ ਲੈ ਕੇ ਸਮ੍ਰਿਤੀ ਇਰਾਨੀ ਤੱਕ ਕਈ ਮਸ਼ਹੂਰ ਹਸਤੀਆਂ ਸ਼ਾਮਲ ਹਨ। ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਚੋਣ ਲੜੀ ਸੀ ਅਤੇ ਰੁਝਾਨਾਂ ਤੋਂ ਬਾਅਦ ਆਏ ਨਤੀਜਿਆਂ ਵਿੱਚ ਉਹ ਜਿੱਤ ਗਈ।
ਬਾਲੀਵੁੱਡ ਆਲੋਚਕ ਕੇਆਰਕੇ ਨੇ ਕੰਗਨਾ ਦੀ ਜਿੱਤ ਅਤੇ ਸਮ੍ਰਿਤੀ ਇਰਾਨੀ ਨੂੰ ਘੱਟ ਵੋਟਾਂ ਮਿਲਣ 'ਤੇ ਤੰਜ ਕੱਸਿਆ ਹੈ। ਕਮਲ ਆਰ ਖਾਨ ਚੋਣਾਂ ਦੌਰਾਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹੇ ਹਨ। ਉਨ੍ਹਾਂ ਨੇ ਨਤੀਜੇ ਆਉਣ ਤੋਂ ਪਹਿਲਾਂ ਹੀ ਪੀਐਮ ਮੋਦੀ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ, ਇਸ ਲਈ ਹੁਣ ਉਨ੍ਹਾਂ ਨੇ ਕਿਹਾ ਹੈ ਕਿ ਕੰਗਨਾ ਨੇ ਸਮ੍ਰਿਤੀ ਇਰਾਨੀ ਦਾ ਕਰੀਅਰ ਬਰਬਾਦ ਕਰ ਦਿੱਤਾ ਹੈ। ਕੇਆਰਕੇ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਕੇਆਰਕੇ ਅੱਜਕਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹਨ। ਉਨ੍ਹਾਂ ਨਤੀਜਿਆਂ 'ਤੇ ਪਲ-ਪਲ ਅੱਪਡੇਟ ਦੇਖੀ ਅਤੇ ਉਨ੍ਹਾਂ ਨੂੰ ਲੋਕਾਂ ਨਾਲ ਸਾਂਝਾ ਵੀ ਕੀਤਾ। ਉਨ੍ਹਾਂ ਕੰਗਨਾ ਦੀ ਜਿੱਤ ਸਣੇ ਰਾਹੁਲ ਗਾਂਧੀ ਨੂੰ ਵੀ ਵਧਾਈ ਵੀ ਦਿੱਤੀ।
ਕੇਆਰਕੇ ਨੇ ਆਪਣੀ ਪੋਸਟ ਵਿੱਚ ਲਿਖਿਆ- 'ਵਧਾਈ ਹੋ ਮੈਡਮ ਸਮ੍ਰਿਤੀ ਇਰਾਨੀ ਜੀ। ਤੁਸੀਂ ਇੱਕ ਆਮ ਕਾਂਗਰਸੀ ਵਰਕਰ ਤੋਂ ਹਾਰ ਗਏ ਹੋ। ਜਦਕਿ ਕੰਗਨਾ ਰਣੌਤ ਜਿੱਤ ਗਈ ਹੈ। ਯਾਨੀ ਅੱਜ ਕੰਗਨਾ ਨੇ ਤੁਹਾਡਾ ਕਰੀਅਰ ਬਰਬਾਦ ਕਰ ਦਿੱਤਾ ਹੈ। ਬਾਏ! ਬਾਏ! ਅਲਵਿਦਾ!' ਕੇਆਰਕੇ ਦੀ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ।
ਕੇਆਰਕੇ ਨੇ ਅਗਲੀ ਪੋਸਟ ਵਿੱਚ ਲਿਖਿਆ - 'ਅੱਜ 140 ਕਰੋੜ ਲੋਕਾਂ ਨੇ ਉੱਚੀ ਆਵਾਜ਼ ਵਿੱਚ ਕਿਹਾ ਹੈ ਕਿ ਰਾਹੁਲ ਗਾਂਧੀ ਭਾਰਤ ਦਾ ਭਵਿੱਖ ਹੈ। ਰਾਹੁਲ ਪੂਰੀ ਭਾਜਪਾ ਪਾਰਟੀ ਦੇ ਖਿਲਾਫ ਇਕੱਲੇ ਖੜ੍ਹੇ ਹਨ। ਰਾਹੁਲ ਭਾਈ ਨੂੰ ਬਹੁਤ ਬਹੁਤ ਮੁਬਾਰਕਾਂ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਆਰਕੇ ਨੇ ਕਿਸੇ ਮੁੱਦੇ 'ਤੇ ਆਪਣੀ ਰਾਏ ਜ਼ਾਹਰ ਕੀਤੀ ਹੈ। ਉਹ ਅਕਸਰ ਆਪਣੀਆਂ ਪੋਸਟਾਂ ਸ਼ੇਅਰ ਕਰ ਫਿਲਮੀ ਸਿਤਾਰਿਆਂ ਨੂੰ ਟ੍ਰੋਲ ਕਰਦੇ ਰਹਿੰਦੇ ਹਨ।