ਪੜਚੋਲ ਕਰੋ
Advertisement
‘ਬਟਰਫਲਾਈ’ ਬਣ ਕੇ ਆਈ ਮਿਸ ਪੂਜਾ, ਪ੍ਰਸ਼ੰਸਕ ਹੋਏ ਫ਼ਿਦਾ!
ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਦੀ ਰਾਣੀ ਕਹੀ ਜਾਣ ਵਾਲੀ ਗਾਇਕਾ ਮਿਸ ਪੂਜਾ ਦਾ ਨਵਾਂ ਗਾਣਾ 5 ਅਪ੍ਰੈਲ ਨੂੰ ਰਿਲੀਜ਼ ਹੋ ਗਿਆ ਹੈ। ਮਿਸ ਪੂਜਾ ਨੇ ਆਪਣੀ ਆਵਾਜ਼ ਤੇ ਫੇਮਸ ਗਾਣਿਆਂ ਨਾਲ ਇੰਡਸਟਰੀ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹੁਣ ਮਿਸ ਪੂਜਾ ਦੇ ਫੈਨਸ ਦਾ ਇੰਤਜ਼ਾਰ ਖਤਮ ਹੋ ਗਿਆ ਹੈ ਤੇ ‘ਬਟਰਫਲਾਈ’ ਨਾਲ ਹਾਜ਼ਰ ਹੋਈ ਹੈ। ਦੱਸ ਦਈਏ ਕਿ ਇਹ ਰੋਮਾਂਟਿਕ ਤੇ ਡਾਂਸ ਨੰਬਰ ਗਾਣਾ ਹੈ। ਗਾਣੇ ‘ਚ ਮਿਸ ਪੂਜਾ ਦੇ ਨਾਲ ਅਲੀ ਮਰਚੰਟ ਨਜ਼ਰ ਆ ਰਿਹਾ ਹੈ। ਗਾਣੇ ਨੂੰ ਲਿਖਿਆ ਹੈ ਸਿੰਘ ਜੀਤ ਨੇ ਤੇ ਇਸ ਨੂੰ ਸੰਗੀਤ ਦਿੱਤਾ ਹੈ ਜੀ ਗੁਰੀ ਨੇ।
ਕੁਝ ਦਿਨ ਪਹਿਲਾਂ ਜਦੋਂ ਮਿਸ ਪੂਜਾ ਨੇ ਇਸ ਗਾਣੇ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ ਤਾਂ ਫੈਨਸ ਨੇ ਪੋਸਟਰ ਨੂੰ ਖੂਬ ਪਸੰਦ ਕੀਤਾ। ਰਿਲੀਜ਼ ਹੁੰਦਿਆਂ ਹੀ ਗਾਣੇ ਨੂੰ ਇੱਕ ਘੰਟੇ ‘ਚ 20 ਹਜ਼ਾਰ ਤੋਂ ਵੱਧ ਵਿਊਸ ਮਿਲ ਚੁੱਕੇ ਹਨ। ਗਾਣੇ ਦੀ ਸਿੰਗਰ ਯਾਨੀ ਮਿਸ ਪੂਜਾ ਇਸ ‘ਚ ਕਾਫੀ ਬੋਲਡ ਨਜ਼ਰ ਆ ਰਹੀ ਹੈ। ‘ਬਟਰਫਲਾਈ’ ਗਾਣਾ ਹੁਣ ਤੱਕ ਦੇ ਆਏ ਗਾਣਿਆਂ ਨਾਲੋਂ ਕਾਫੀ ਅਲੱਗ ਹੈ। ਗਾਣੇ ‘ਚ ਮਿਸ ਪੂਜਾ ਦੇ ਨਾਲ- ਨਾਲ ਅਲੀ ਮਰਚੰਟ ਵੀ ਵੱਖਰੀ ਲੁਕ 'ਚ ਨਜ਼ਰ ਆ ਰਹੇ ਹਨ।
ਸਿਮ ਪੂਜਾ ਨੇ ਆਪਣੀ ਆਵਾਜ਼ ਦਾ ਜਾਦੂ ਨਾ ਸਿਰਫ਼ ਪੰਜਾਬੀ ਇੰਡਸਟਰੀ ‘ਚ ਬਿਖੇਰੀਆ ਸਗੋਂ ਉਸ ਨੇ ਬਾਲੀਵੁੱਡ ‘ਚ ਵੀ ਆਪਣਾ ਨਾਂ ਚਮਕਾਇਆ। ਸਿਮ ਪੂਜਾ ਨੇ ਫ਼ਿਲਮ ‘ਕਾਕਟੇਲ’ ਦੇ ‘ਸੈਕਿੰਡ ਹੈਂਡ ਜਵਾਨੀ’ ਸੌਂਗ ਨਾਲ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ। ਇੱਕ ਗਾਇਕਾ ਵਜੋਂ ਹੀ ਨਹੀਂ ਸਗੋਂ ਮਿਸ ਪੂਜਾ ਨੇ ਕੁਝ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਐਕਟਿੰਗ ਦਾ ਹੁਨਰ ਦਿਖਾਇਆ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਵਿਸ਼ਵ
ਪੰਜਾਬ
ਦੇਸ਼
Advertisement