Pearl V Puri Arrested: ਨਾਗੀਨ 3 ਫੇਮ ਐਕਟਰ ਪਰਲ ਵੀ ਪੁਰੀ ਬਲਾਤਕਾਰ ਅਤੇ ਛੇੜਛਾੜ ਦੇ ਕੇਸ 'ਚ ਗ੍ਰਿਫ਼ਤਾਰ
ਪਰਲ ਖ਼ਿਲਾਫ਼ ਥਾਣੇ 'ਚ ਬਲਾਤਕਾਰ ਅਤੇ ਛੇੜਛਾੜ ਦਾ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ 4 ਜੂਨ ਦੀ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ। ਪਰਲ ਇਸ ਸਮੇਂ ਪੁਲਿਸ ਦੀ ਹਿਰਾਸਤ ਵਿਚ ਹੈ।
ਮੁੰਬਈ: ਟੀਵੀ ਸਟਾਰ ਅਤੇ ਨਾਗਿਨ 3 ਅਦਾਕਾਰ ਪਰਲ ਵੀ ਪੁਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੱਕ ਔਰਤ ਨੇ ਐਕਟਰ 'ਤੇ ਬਲਾਤਕਾਰ ਅਤੇ ਛੇੜਛਾੜ ਦਾ ਦੋਸ਼ ਲਗਾਇਆ ਹੈ। ਅਦਾਕਾਰ ਨੂੰ ਕਥਿਤ ਤੌਰ 'ਤੇ 4 ਜੂਨ ਦੀ ਰਾਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਹਾਲਾਂਕਿ ਅਜੇ ਤਕ ਇਸ ਕੇਸ ਜਾਂ ਸ਼ਿਕਾਇਤਕਰਤਾ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਸੂਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ, “ਪਰਲ ਨੂੰ ਕੱਲ੍ਹ (4 ਜੂਨ) ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਮੁੰਬਈ ਵਿਚ ਇੱਕ ਔਰਤ ਅਤੇ ਉਸਦੇ ਪਰਿਵਾਰ ਨੇ ਐਕਟਰ ਵਿਰੁੱਧ ਬਲਾਤਕਾਰ ਅਤੇ ਛੇੜਛਾੜ ਦਾ ਕੇਸ ਦਰਜ ਕੀਤਾ। ਉਹ ਹੁਣ ਪੁਲਿਸ ਹਿਰਾਸਤ ਵਿਚ ਹੈ।" ਫਿਲਹਾਲ ਇਸ ਪੂਰੇ ਮਾਮਲੇ 'ਤੇ ਐਕਟਰ ਵਲੋਂ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਦੱਸ ਦੇਈਏ ਕਿ ਪਰਲ ਵੀ ਪੁਰੀ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਸਾਲ 2013 ਵਿੱਚ ਕੀਤੀ ਸੀ। ਉਸ ਨੇ ਟੀਵੀ ਦੀ ਦੁਨੀਆ ਵਿੱਚ ਡੈਬਿਊ ਦੀ ਸ਼ੁਰੂਆਤ ਟੀਵੀ ਸੀਰੀਅਲ ‘ਦਿਲ ਕੀ ਨਜ਼ਰ ਸੇ ਸੁੰਦਰ’ ਨਾਲ ਕੀਤੀ ਸੀ। ਹਾਲਾਂਕਿ, ਬਤੌਰ ਲੀਡ ਅਦਾਕਾਰ ਉਹ ਪਹਿਲੀ ਵਾਰ 'ਫਿਰ ਭੀ ਨਾ ਮਾਨੇ ਬਦਤਮੀਜ਼ ਦਿਲ' 'ਚ ਨਜ਼ਰ ਆਇਆ ਸੀ। ਲੋਕਾਂ ਨੇ ਉਸਦੀ ਅਦਾਕਾਰੀ ਵੱਲ ਧਿਆਨ ਦਿੱਤਾ।
ਇਸ ਤੋਂ ਬਾਅਦ ਉਹ 'ਨਾਗਰਜੁਨ ਏਕ ਯੋਧਾ', 'ਬੇਪਨਾਹ ਪਿਆਰ' ਅਤੇ ਏਕਤਾ ਕਪੂਰ ਦੀ 'ਨਾਗਿਨ 3' ਅਤੇ 'ਬ੍ਰਹਮਰਕਸ਼ 2' 'ਚ ਨਜ਼ਰ ਆਏ। ਉਸ ਨੇ ਨਾਗਿਨ 3 ਨਾਲ ਬਹੁਤ ਪ੍ਰਸਿੱਧੀ ਹਾਸਲ ਕੀਤੀ। ਇਸ ਸੀਰੀਅਲ ਵਿਚ ਉਹ ਸੁਰਭੀ ਜੋਤੀ ਨੂੰ ਰੋਮਾਂਸ ਕਰਦੀ ਦਿਖਾਈ ਦਿੱਤੀ ਸੀ। ਉਹ ਕਈ ਮਿਊਜ਼ਿਕ ਵੀਡੀਓ ਵਿੱਚ ਵੀ ਨਜ਼ਰ ਆ ਚੁੱਕੀ ਹੈ।
ਖਾਸ ਗੱਲ ਇਹ ਹੈ ਕਿ ਪਰਲ ਵੀ ਪੁਰੀ ਹਮੇਸ਼ਾਂ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿਚ ਰਹਿੰਦਾ ਹੈ। ਉਸ ਦੇ ਅਤੇ ਕਰਿਸ਼ਮਾ ਤੰਨਾ ਦੇ ਰਿਸ਼ਤੇ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ। ਉਹ ਅਤੇ ਕਰਿਸ਼ਮਾ ਤੰਨਾ ਕੁਝ ਸਾਲਾਂ ਲਈ ਇਕੱਠੇ ਸੀ। ਹਾਲਾਂਕਿ, ਤਾਜ਼ਾ ਰਿਪੋਰਟਾਂ ਮੁਤਾਬਕ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਹੈ ਅਤੇ ਹੁਣ ਉਹ ਸਿਰਫ ਚੰਗੇ ਦੋਸਤ ਹਨ। ਨਾਲ ਹੀ ਪਰਲ ਵੀ ਪੁਰੀ ਵਿਰੁੱਧ ਸ਼ਿਕਾਇਤਕਰਤਾ ਕੌਣ ਹੈ ਜਾਂ ਉਸਦੀ ਉਮਰ ਕੀ ਹੈ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ: Donald Trump 'ਤੇ Facebook ਦੀ ਵੱਡੀ ਕਾਰਵਾਈ, 2 ਸਾਲ ਲਈ ਅਕਾਊਂਟ ਕੀਤਾ ਮੁਅੱਤਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904