ਪੜਚੋਲ ਕਰੋ

Miss India Death: ਮੰਗੇਤਰ ਵੱਲੋਂ ਮਿਲੇ ਧੋਖੇ ਨਾਲ ਬੁਰੀ ਤਰ੍ਹਾਂ ਟੁੱਟੀ ਮਿਸ ਇੰਡੀਆ, ਫਲੈਟ 'ਚ ਲਟਕਦੀ ਮਿਲੀ ਲਾ*ਸ਼

Miss India Suicide: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, ਸਾਬਕਾ ਮਿਸ ਇੰਡੀਆ ਜਿਸ ਨੇ ਕਈ ਬਿਊਟੀ ਮੁਕਾਬਲੇ ਜਿੱਤੇ। ਸੁਭਾਈ ਘਈ ਦੀ ਫਿਲਮ 'ਤਾਲ'

Miss India Suicide: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, ਸਾਬਕਾ ਮਿਸ ਇੰਡੀਆ ਜਿਸ ਨੇ ਕਈ ਬਿਊਟੀ ਮੁਕਾਬਲੇ ਜਿੱਤੇ। ਸੁਭਾਈ ਘਈ ਦੀ ਫਿਲਮ 'ਤਾਲ' 'ਚ ਕੈਮਿਓ ਰੋਲ ਵਿੱਚ ਦੇਖਿਆ ਗਿਆ ਸੀ। ਦੱਸ ਦੇਈਏ ਕਿ ਅਸੀ ਮਸ਼ਹੂਰ ਮਾਡਲ ਅਤੇ ਟੀਵੀ ਹੋਸਟ ਨਫੀਸਾ ਜੋਸੇਫ ਦੀ ਗੱਲ ਕਰ ਰਹੇ ਹਾਂ। ਜਦੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਭੂਚਾਲ ਆਇਆ ਤਾਂ ਉਨ੍ਹਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।  

ਮੌਤ ਨੂੰ ਕਿਉਂ ਗਲੇ ਲਗਾ ਲਿਆ

ਭਾਰਤ ਦੀ ਮਸ਼ਹੂਰ ਮਾਡਲ ਅਤੇ ਟੀਵੀ ਹੋਸਟ ਨਫੀਸਾ ਜੋਸੇਫ, ਜਿਸ ਨੇ 1997 ਵਿੱਚ ਫੇਮਿਨਾ ਮਿਸ ਇੰਡੀਆ ਯੂਨੀਵਰਸ ਦਾ ਤਾਜ ਪਹਿਨ ਕੇ ਹਰ ਦਿਲ ਵਿੱਚ ਆਪਣੀ ਥਾਂ ਬਣਾਈ ਸੀ। ਪਰ ਇੱਕ ਦਿਨ ਇਸ ਅਦਾਕਾਰਾ ਨੇ ਮੌਤ ਨੂੰ ਗਲੇ ਲਗਾ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਨਫੀਸਾ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਓਨੀ ਹੀ ਦਲੇਰ ਸੀ ਜਿੰਨੀ ਉਹ ਆਪਣੀ ਪੇਸ਼ੇਵਰ ਜ਼ਿੰਦਗੀ ਵਿੱਚ ਸੀ। ਆਪਣੇ ਮੰਗੇਤਰ ਦੇ ਨਾਲ, ਉਸਨੇ '2's Company' ਨਾਮ ਦੀ ਇੱਕ ਪ੍ਰੋਗਰਾਮਿੰਗ ਯੂਨਿਟ ਸ਼ੁਰੂ ਕੀਤੀ ਅਤੇ ਇੱਕ ਮੈਗਜ਼ੀਨ 'ਗਰਲਜ਼' ਦਾ ਸੰਪਾਦਨ ਵੀ ਕੀਤਾ। ਉਸਨੇ ਜਾਨਵਰਾਂ ਦੀ ਭਲਾਈ ਲਈ ਵੀ ਆਵਾਜ਼ ਉਠਾਈ ਅਤੇ 'ਪੇਟਾ' ਵਰਗੀਆਂ ਸੰਸਥਾਵਾਂ ਨਾਲ ਕੰਮ ਕੀਤਾ। ਉਹ ਬੈਂਗਲੁਰੂ ਵਿੱਚ 'ਟਾਈਮਜ਼ ਆਫ਼ ਇੰਡੀਆ' ਲਈ ਜਾਨਵਰਾਂ ਬਾਰੇ ਜਾਗਰੂਕਤਾ ਫੈਲਾਉਣ ਵਾਲੇ ਲੇਖ ਵੀ ਲਿਖਦੀ ਸੀ।

ਪਿਆਰ ਵਿੱਚ ਮਿਲੀ ਅਜਿਹੀ ਸਜ਼ਾ

ਹਾਲਾਂਕਿ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਸੰਘਰਸ਼ ਨਾਲ ਭਰੀ ਹੋਈ ਸੀ। ਨਫੀਸਾ ਦਾ ਵਿਆਹ ਕਾਰੋਬਾਰੀ ਗੌਤਮ ਖੰਡੂਜਾ ਨਾਲ ਹੋਣ ਜਾ ਰਿਹਾ ਸੀ। ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਗੌਤਮ ਅਜੇ ਵੀ ਕਾਨੂੰਨੀ ਤੌਰ 'ਤੇ ਵਿਆਹਿਆ ਹੋਇਆ ਹੈ, ਤਾਂ ਉਸ ਦਾ ਦਿਲ ਟੁੱਟ ਗਿਆ। ਖਬਰਾਂ ਮੁਤਾਬਕ ਗੌਤਮ ਨੇ ਨਫੀਸਾ ਨੂੰ ਬਲੈਕਮੇਲ ਕਰਨ ਦੀ ਧਮਕੀ ਵੀ ਦਿੱਤੀ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਇਸ ਟੁੱਟੇ ਭਰੋਸੇ ਅਤੇ ਤਣਾਅ ਨੇ ਉਸ ਦਾ ਜੀਵਨ ਮੁਸ਼ਕਲ ਬਣਾ ਦਿੱਤਾ।

ਨਫੀਸਾ ਨੇ ਖੁਦਕੁਸ਼ੀ ਕਰ ਲਈ

29 ਜੁਲਾਈ 2004 ਨਫੀਸਾ ਜੋਸੇਫ ਦੀ ਜ਼ਿੰਦਗੀ ਦਾ ਆਖਰੀ ਦਿਨ ਸਾਬਤ ਹੋਇਆ, ਜਦੋਂ ਉਸਨੇ ਮੁੰਬਈ ਦੇ ਵਰਸੋਵਾ ਸਥਿਤ ਆਪਣੇ ਫਲੈਟ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਉਸ ਦੇ ਮਾਪਿਆਂ ਨੇ ਗੌਤਮ ਖੰਡੂਜਾ 'ਤੇ ਉਨ੍ਹਾਂ ਦੀ ਧੀ ਨੂੰ ਇਸ ਦੁਖਦਾਈ ਸਥਿਤੀ ਵੱਲ ਧੱਕਣ ਦਾ ਦੋਸ਼ ਲਗਾਇਆ। ਹਾਲਾਂਕਿ, ਗੌਤਮ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਇਹ ਮਾਮਲਾ ਲੰਬੇ ਸਮੇਂ ਤੱਕ ਅਦਾਲਤ 'ਚ ਚੱਲਿਆ।

ਨਫੀਸਾ ਦੀ ਖੁਦਕੁਸ਼ੀ ਨੇ ਸਮਾਜ ਵਿੱਚ ਡੂੰਘੇ ਸਵਾਲ ਖੜ੍ਹੇ ਕੀਤੇ ਹਨ ਕਿ ਮਾਨਸਿਕ ਤਣਾਅ ਅਤੇ ਨਿੱਜੀ ਕਲੇਸ਼ ਇੱਕ ਵਿਅਕਤੀ ਨੂੰ ਕਿਸ ਹੱਦ ਤੱਕ ਤੋੜ ਸਕਦੇ ਹਨ। ਉਸ ਦੀ ਖੁਦਕੁਸ਼ੀ ਦੇ ਪਿੱਛੇ ਕਾਰਨ ਭਾਵੇਂ ਕੁਝ ਵੀ ਹੋਣ ਪਰ ਇਸ ਘਟਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬਾਹਰੋਂ ਖੁਸ਼ ਦਿਸਣ ਵਾਲੇ ਲੋਕਾਂ ਦੇ ਅੰਦਰ ਵੀ ਦਰਦ ਅਤੇ ਸੰਘਰਸ਼ ਛੁਪਿਆ ਹੁੰਦਾ ਹੈ।

ਟਾਪ ਹੈਡਲਾਈਨ

Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 

Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ

Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ

 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ

Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ

Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ

Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...

Embed widget