ਮੁੰਬਈ: ਅਦਾਕਾਰਾ ਸੋਹਾ ਅਲੀ ਖ਼ਾਨ ਦੀ ਬੁੱਕ 'ਦੀ ਪੇਰਿਲਸ ਆਫ਼ ਬੀਂਗ ਮਾਡਰੈਟਲੀ ਫੇਮਸ' ਲਾਂਚ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨਵੀਂ ਲੁੱਕ ਵਿੱਚ ਦਿਖੀ। ਮੰਗਲਵਾਰ ਨੂੰ ਹੋਏ ਫੈਮਲੀ ਫੰਕਸ਼ਨ 'ਚ ਕਰੀਨਾ ਦਾ ਪੂਰਾ ਪਰਿਵਾਰ ਮੌਜੂਦ ਰਿਹਾ ਪਰ ਤੈਮੂਰ ਕਿਤੇ ਦਿਖੇ ਨਹੀਂ।ਇਸ ਫੰਕਸ਼ਨ ਵਿੱਚ ਸਾਰਿਆਂ ਦੀਆਂ ਨਜ਼ਰਾਂ ਕਰੀਨਾ ਕਪੂਰ ਖ਼ਾਨ ਦੀ ਡਰੈੱਸ ਸਭ ਦੇ ਆਕਰਸ਼ਨ ਦਾ ਕੇਂਦਰ ਬਣੀ ਰਹੀ।
7 ਸਾਲਾ ਅਦਾਕਾਰਾ ਇੱਥੇ ਰੈੱਡ ਆਊਟ ਫਿੱਟ 'ਚ ਸਪਾਟ ਹੋਈ। ਡਿਜ਼ਾਈਨਰ ਬਿਭੂ ਮੋਹਪਾਤਰਾ ਦੀ ਫ਼ਰੰਟ ਕੱਟ ਡਿਜ਼ਾਈਨ ਡਰੈੱਸ ਕਰੀਨਾ 'ਤੇ ਬੇਹੱਦ ਜਚ ਰਿਹਾ ਸੀ। ਆਪਣੇ ਲੁੱਕ ਨੂੰ ਉਨ੍ਹਾਂ ਨੇ ਬਲੈਕ ਹਿਲਸ, ਨਿਊਡ ਲਿਪਸਟਿਕ ਨਾਲ ਕੰਪਲੀਟ ਕੀਤਾ।
ਸੋਹਾ ਅਲੀ ਖ਼ਾਨ ਦੀ ਆਟੋਬਾਇਓਗਰਾਫੀ 'ਦੀ ਪੇਰਿਲਸ ਆਫ਼ ਬੀਂਗ ਮਾਡਰੈਟਲੀ ਫੇਮਸ' ਦੀ ਲਾਂਚਿੰਗ ਦੌਰਾਨ ਸ਼ਰਮੀਲਾ ਟੈਗੋਰ, ਸੈਫ਼ ਅਲੀ ਖ਼ਾਨ, ਕੁਨਾਲ ਖੇਮੂ ਤੇ ਸੋਹਾ ਅਲੀ ਖ਼ਾਨ ਮੀਡੀਆ ਨਾਲ ਰੂ-ਬਰੂ ਹੋਏ। ਇਨ੍ਹਾਂ ਸਾਰਿਆ ਨੇ ਫੈਮਲੀ ਫ਼ੋਟੋ ਲਈ ਪੋਜ਼ ਦਿੱਤੇ। ਅੱਜਕੱਲ੍ਹ ਆਪਣੇ ਪਰਿਵਾਰ ਦੇ ਨਾਲ-ਨਾਲ ਆਉਣ ਵਾਲੀ ਫ਼ਿਲਮ 'ਵੀਰੇ ਦੀ ਵੈਡਿੰਗ' ਦੀ ਸ਼ੂਟਿੰਗ 'ਚ ਵੀ ਰੁੱਝੀ ਹੋਈ ਹੈ।
Exit Poll 2024
(Source: Poll of Polls)
ਸੋਹਾ ਅਲੀ ਖ਼ਾਨ ਦੇ ਫੰਕਸ਼ਨ ਚ ਕਰੀਨਾ ਦੀ ਡਰੈੱਸ ਬਣੀ ਖਿੱਚ ਦਾ ਕੇਂਦਰ
ਏਬੀਪੀ ਸਾਂਝਾ
Updated at:
13 Dec 2017 04:43 PM (IST)
- - - - - - - - - Advertisement - - - - - - - - -