ਮੁੰਬਈ: ਨਿਰਦੇਸ਼ਕ ਨਿਸ਼ੀਕਾਂਤ ਕਾਮਤ, ਜੋ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸੀ, ਉਨ੍ਹਾਂ ਦਾ ਦਿਹਾਂਤ ਹੋ ਗਿਆ। ਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁਖ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਕਿ ਨਿਸ਼ੀਕਾਂਤ ਦਾ ਦੇਹਾਂਤ ਹੋ ਗਿਆ ਹੈ। ਇਸ ਦੇ ਨਾਲ ਹੀ ਰਿਤੇਸ਼ ਨੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਵੀ ਕੀਤੀ।


ਦੱਸ ਦਈਏ ਕਿ ਹਸਪਤਾਲ ਨੇ ਨਿਸ਼ੀਕਾਂਤ ਕਾਮਤ ਬਾਰੇ ਹੈਲਥ ਬੁਲੇਟਿਨ ਜਾਰੀ ਕੀਤਾ ਸੀ। ਹਸਪਤਾਲ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਹ ਵੈਂਟੀਲੇਟਰ ‘ਤੇ ਹਨ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਹੈ ਤੇ ਉਸ ਦੀ ਸਿਹਤ ਲਗਾਤਾਰ ਗੰਭੀਰ ਬਣੀ ਹੋਈ ਹੈ। ਨਿਸ਼ੀਕਾਂਤ ਕਾਮਤ ਇੱਕ ਬਿਮਾਰੀ ਤੋਂ ਪੀੜਤ ਹੈ ਜਿਸ ਨੂੰ ਲੀਵਰ ਸਿਰੋਸਿਸ ਕਿਹਾ ਜਾਂਦਾ ਹੈ। ਇਸ ਬਿਮਾਰੀ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸੀ।

ਦੱਸ ਦਈਏ ਕਿ ਕਾਮਤ ਨੇ ਅਜੈ ਦੇਵਗਨ ਤੇ ਤੱਬੂ ਸਟਾਰਰ ਫਿਲਮ 'ਦ੍ਰਿਸ਼ਯਮ', ਇਰਫਾਨ ਖ਼ਾਨ ਸਟਾਰਰ ਫਿਲਮ 'ਮਦਾਰੀ' ਦਾ ਨਿਰਦੇਸ਼ਨ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜੌਨ ਅਬ੍ਰਾਹਿਮ ਦੀ 'ਫੋਰਸ' ਤੇ 'ਰੌਕੀ ਹੈਂਡਸਮ' ਵਰਗੀਆਂ ਫਿਲਮਾਂ ਬਣਾਈਆਂ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904