Nora Fatehi Disha Patani: ਨੋਰਾ ਫਤੇਹੀ (Nora Fatehi) ਬਾਲੀਵੁੱਡ ਦੀਆਂ ਬਿਹਤਰੀਨ ਡਾਂਸਰਾਂ ਵਿੱਚੋਂ ਇੱਕ ਹੈ। ਆਪਣੇ ਡਾਂਸਿੰਗ ਹੁਨਰ ਕਾਰਨ ਨੋਰਾ ਆਏ ਦਿਨ ਚਰਚਾ 'ਚ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਆਪਣੀ ਅਦਾਕਾਰੀ 'ਤੇ ਵੀ ਕੰਮ ਕਰ ਰਹੀ ਹੈ ਪਰ ਨੋਰਾ ਨੇ ਸਟ੍ਰੀਟ ਡਾਂਸਰ 3ਡੀ, ਬਾਟਲਾ ਹਾਊਸ, Stree ਸਮੇਤ ਕਈ ਫਿਲਮਾਂ 'ਚ ਆਪਣੇ ਡਾਂਸ ਦੇ ਜੌਹਰ ਦਿਖਾ ਕੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਨੋਰਾ ਨੇ ਬਾਲੀਵੁੱਡ 'ਚ ਜਗ੍ਹਾ ਬਣਾਉਣ ਲਈ ਕਾਫੀ ਸਮਾਂ ਸੰਘਰਸ਼ ਕੀਤਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਦਿਸ਼ਾ ਪਟਾਨੀ ਦੀ ਡਾਂਸ ਟੀਚਰ ਵੀ ਰਹਿ ਚੁੱਕੀ ਹੈ।


ਜੀ ਹਾਂ, ਨੋਰਾ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਲੋਕਾਂ ਨੂੰ ਡਾਂਸ ਸਿਖਾਉਣ ਦਾ ਕੰਮ ਵੀ ਕੀਤਾ ਹੈ ਅਤੇ ਦਿਸ਼ਾ ਪਟਾਨੀ ਉਨ੍ਹਾਂ ਦੀ ਸਟੂਡੈਂਟ ਰਹੀ ਹੈ। ਦਿਸ਼ਾ ਅਤੇ ਨੋਰਾ ਸੰਘਰਸ਼ ਦੇ ਦੌਰ ਤੋਂ ਚੰਗੇ ਦੋਸਤ ਵੀ ਹਨ। ਕੁਝ ਸਾਲ ਪਹਿਲਾਂ ਸੋਸ਼ਲ ਮੀਡੀਆ 'ਤੇ ਨੋਰਾ ਨਾਲ ਸੈਲਫੀ ਸ਼ੇਅਰ ਕਰਦੇ ਹੋਏ ਦਿਸ਼ਾ ਨੇ ਲਿਖਿਆ ਸੀ, ਬੈਸਟ ਟੀਚਰ ਗਿਫਟ। ਇਸ ਪੋਸਟ ਦਾ ਜਵਾਬ ਦਿੰਦੇ ਹੋਏ ਨੋਰਾ ਨੇ ਲਿਖਿਆ, ਬੇਬੀ ਦਿਸ਼ਾ ਪਟਾਨੀ ਇੰਨੇ ਪਿਆਰੇ ਬੈਸਟ ਟੀਚਰ ਤੋਹਫ਼ੇ ਲਈ ਧੰਨਵਾਦ, ਤੁਹਾਡੀ ਡਾਂਸ ਟੀਚਰ ਬਣ ਕੇ ਮੈਨੂੰ ਹਮੇਸ਼ਾ ਖੁਸ਼ੀ ਹੋਵੇਗੀ। ਨੋਰਾ ਨੇ ਇਸ ਪੋਸਟ ਦੇ ਨਾਲ ਮਾਈ ਫੇਵਰੇਟ ਸਟੂਡੈਂਟ ਅਤੇ ਬੈਸਟ ਸਟੂਡੈਂਟ ਵਰਗੇ ਹੈਸ਼ਟੈਗ ਦੀ ਵਰਤੋਂ ਵੀ ਕੀਤੀ ਹੈ।





ਪ੍ਰੋਫੈਸ਼ਨਲ ਫਰੰਟ ਦੀ ਗੱਲ ਕਰੀਏ ਤਾਂ ਨੋਰਾ ਇਸ ਸਮੇਂ ਬੱਚਿਆਂ ਦੇ ਡਾਂਸ ਰਿਐਲਿਟੀ ਸ਼ੋਅ ਡਾਂਸ ਦੀਵਾਨੇ ਜੂਨੀਅਰਜ਼ ਵਿੱਚ ਜੱਜ ਦੀ ਭੂਮਿਕਾ ਨਿਭਾ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਕੋਲ ਕਈ ਫਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਦੇ ਆਫਰ ਹਨ। ਦਿਸ਼ਾ ਦੀ ਗੱਲ ਕਰੀਏ ਤਾਂ ਉਹ ਮੋਹਿਤ ਸੂਰੀ ਦੀ ਅਗਲੀ ਫਿਲਮ 'ਏਕ ਵਿਲੇਨ 2' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਨ੍ਹਾਂ ਨਾਲ ਜਾਨ ਅਬ੍ਰਾਹਮ, ਅਰਜੁਨ ਕਪੂਰ ਅਤੇ ਤਾਰਾ ਸੁਤਾਰੀਆ ਨਜ਼ਰ ਆਉਣਗੇ। ਇਹ ਫਿਲਮ 8 ਜੁਲਾਈ 2022 ਨੂੰ ਰਿਲੀਜ਼ ਹੋਵੇਗੀ।


ਇਸ ਤੋਂ ਇਲਾਵਾ ਦਿਸ਼ਾ Dharma ਪ੍ਰੋਡਕਸ਼ਨ ਦੀ ਐਕਸ਼ਨ ਡਰਾਮਾ ਫਿਲਮ 'ਯੋਧਾ' 'ਚ ਸਿਧਾਰਥ ਮਲਹੋਤਰਾ ਅਤੇ ਰਾਸ਼ੀ ਖੰਨਾ ਨਾਲ ਨਜ਼ਰ ਆਵੇਗੀ। ਇਹ 11 ਨਵੰਬਰ, 2022 ਨੂੰ ਰਿਲੀਜ਼ ਹੋਵੇਗੀ।