ਨਵੀਂ ਦਿੱਲੀ: ਦੀਪਿਕਾ ਪਾਦੁਕੋਣ, ਰਣਵੀਰ ਸਿੰਘ ਤੇ ਸ਼ਾਹਿਦ ਕਪੂਰ ਦੀ ਫ਼ਿਲਮ 'ਪਦਮਾਵਤ' ਬਾਕਸ ਆਫ਼ਿਸ 'ਤੇ ਲਗਾਤਾਰ ਰਿਕਾਰਡ ਬਣਾਉਂਦੇ ਹੋਏ ਅੱਗੇ ਵਧ ਰਹੀ ਹੈ। ਫ਼ਿਲਮ ਨੇ ਸੋਮਵਾਰ ਨੂੰ 15 ਕਰੋੜ ਦੀ ਕਮਾਈ ਕੀਤੀ ਸੀ। ਇਹ ਸਿਲਸਿਲਾ ਮੰਗਲਵਾਰ ਨੂੰ ਵੀ ਜਾਰੀ ਰਿਹਾ। ਫ਼ਿਲਮ ਨੇ ਮੰਗਲਵਾਰ ਨੂੰ ਵੀ ਭਾਰਤੀ ਬਾਕਸ ਆਫ਼ਿਸ 'ਤੇ ਕਰੀਬ 14 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਕਮਾਈ ਦੇ ਨਾਲ ਹੁਣ ਫ਼ਿਲਮ ਦੀ ਕੁੱਲ ਕਮਾਈ 143 ਕਰੋੜ ਰੁਪਏ ਹੋ ਗਈ ਹੈ।
ਇਸ ਤਰ੍ਹਾਂ ਅੱਗੇ ਵੱਧ ਰਹੀ 'ਪਦਮਾਵਤ'
ਬੁੱਧਵਾਰ - 5 ਕਰੋੜ
ਵੀਰਵਾਰ - 19 ਕਰੋੜ
ਸ਼ੁੱਕਰਵਾਰ - 32 ਕਰੋੜ
ਸ਼ਨੀਵਾਰ - 27 ਕਰੋੜ
ਐਤਵਾਰ - 30 ਕਰੋੜ
ਸੋਮਵਾਰ - 15 ਕਰੋੜ
ਮੰਗਲਵਾਰ - 14 ਕਰੋੜ
https://twitter.com/rameshlaus/status/958529794060173314
ਇੰਡੀਆ ਤੋਂ ਇਲਾਵਾ ਫ਼ਿਲਮ ਵਿਦੇਸ਼ਾਂ ਵਿੱਚ ਵੀ ਨਿੱਤ ਦਿਨ ਰਿਕਾਰਡ ਬਣਾ ਰਹੀ ਹੈ। ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਨੇ ਉੱਤਰੀ ਅਮਰੀਕਾ ਵਿੱਚ ਤਿੰਨ ਦਿਨ ਵਿੱਚ ਹੀ ਕਰੀਬ 44 ਲੱਖ ਡਾਲਰ ਕਮਾ ਲਏ ਸਨ। ਇਸ ਤੋਂ ਪਹਿਲਾਂ ਆਮਿਰ ਖ਼ਾਨ ਦੀ ਫ਼ਿਲਮ 'ਪੀਕੇ' ਨੇ ਹੀ ਤਿੰਨ ਦਿਨਾਂ ਵਿੱਚ 36 ਲੱਖ ਡਾਲਰ ਕਮਾਏ ਸਨ।