Parineeti Chopra Pregnant: ਮਾਂ ਬਣਨ ਵਾਲੀ ਪਰਿਣੀਤੀ ਚੋਪੜਾ? ਫੋਟੋਆਂ ਵਾਇਰਲ ਹੋਣ ਤੋਂ ਬਾਅਦ ਫੈਨਜ਼ ਪਰੀ-ਰਾਘਵ ਨੂੰ ਦੇ ਰਹੇ ਵਧਾਈਆਂ
Parineeti Chopra Pregnant: ਪਰਿਣੀਤੀ ਚੋਪੜਾ 'ਆਪ' ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ।
Parineeti Chopra Pregnant: ਪਰਿਣੀਤੀ ਚੋਪੜਾ 'ਆਪ' ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪਰੀ ਅਤੇ ਰਾਘਵ ਬਹੁਤ ਜਲਦ ਆਪਣੇ ਘਰ ਬੱਚੇ ਦਾ ਸਵਾਗਤ ਕਰਨ ਵਾਲੇ ਹਨ। ਹਾਲਾਂਕਿ ਪਰੀ ਦਾ ਇੱਕ ਅਜਿਹਾ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਤੋਂ ਸਿਰਫ ਕਿਆਸ ਲਗਾਏ ਜਾ ਰਹੇ ਹਨ ਕਿ ਰਾਘਵ ਅਤੇ ਪਰਿਣੀਤੀ ਜਲਦ ਹੀ ਆਪਣੇ ਘਰ ਬੱਚੇ ਦਾ ਸਵਾਗਤ ਕਰਨ ਵਾਲੇ ਹਨ। ਜਾਣੋ ਵਾਇਰਲ ਖਬਰਾਂ ਦੀ ਸੱਚਾਈ...
ਦੱਸ ਦੇਈਏ ਕਿ ਵਿਆਹ ਤੋਂ ਬਾਅਦ ਵੀ ਫਿਲਮਾਂ 'ਚ ਉਸ ਦੀ ਸਰਗਰਮੀ ਘੱਟ ਨਹੀਂ ਹੋਈ ਹੈ। ਉਹ ਜਲਦ ਹੀ ਇਮਤਿਆਜ਼ ਅਲੀ ਦੀ ਫਿਲਮ 'ਅਮਰ ਸਿੰਘ ਚਮਕੀਲਾ' 'ਚ ਦਿਲਜੀਤ ਦੋਸਾਂਝ ਨਾਲ ਇਸ਼ਕ ਫਰਮਾਉਂਦੇ ਹੋਏ ਵਿਖਾਈ ਦਏਗੀ। ਦਰਅਸਲ, ਉਹ ਫਿਲਮ ਵਿੱਚ ਅਮਰਜੋਤ ਦਾ ਕਿਰਦਾਰ ਨਿਭਾ ਰਹੀ ਹੈ। ਇਸ ਵਿਚਾਲੇ ਅਦਾਕਾਰਾ ਦੇ ਗਰਭ ਅਵਸਥਾ ਦੀਆਂ ਅਫਵਾਹਾਂ ਤੇਜ਼ੀ ਨਾਲ ਫੈਲ ਰਹੀਆਂ ਹਨ। ਇਸਦੀ ਵਜ੍ਹਾਂ ਪਰੀ ਦਾ ਢਿੱਲੇ ਕੱਪੜਿਆਂ ਵਿੱਚ ਨਜ਼ਰ ਆਉਣਾ ਹੈ। ਇਸ ਕਾਰਨ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਪਰੀ ਮਾਂ ਬਣਨ ਵਾਲੀ ਹੈ।
View this post on Instagram
ਇਸ ਤਸਵੀਰ ਵਿੱਚ ਤੁਸੀ ਵੇਖ ਸਕਦੇ ਹੋ ਕਿ ਪਰਿਣੀਤੀ ਚਿੱਟੀ ਕਮੀਜ਼, ਚਿੱਟੇ ਸ਼ਾਰਟਸ ਅਤੇ ਸਨੀਕਰ ਪਹਿਨੇ ਵਿਖਾਈ ਦੇ ਰਹੀ ਹੈ। ਉਸ ਨੇ ਆਪਣੇ ਨਾਲ ਡਿਜ਼ਾਈਨਰ ਬੈਗ ਵੀ ਰੱਖਿਆ ਸੀ। ਅਦਾਕਾਰਾ ਦੀ ਡਰੈੱਸ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਉਸ ਦੀ ਪ੍ਰੈਗਨੈਂਸੀ ਨੂੰ ਲੈ ਕੇ ਅੰਦਾਜ਼ੇ ਲਗਾ ਰਹੇ ਹਨ। ਅਦਾਕਾਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪਿਛਲੇ ਸਾਲ 13 ਮਈ ਨੂੰ ਨਵੀਂ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਇੱਕ ਸ਼ਾਨਦਾਰ ਸਮਾਰੋਹ ਵਿੱਚ ਸਗਾਈ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਦੈਪੁਰ ਦੇ ਇੱਕ ਲਗਜ਼ਰੀ ਹੋਟਲ ਵਿੱਚ ਰਵਾਇਤੀ ਤਰੀਕੇ ਨਾਲ ਵਿਆਹ ਕੀਤਾ। ਫਿਲਹਾਲ ਪਰੀ ਦੇ ਪ੍ਰੈਗਨੈਂਟ ਹੋਣ ਦੀ ਖਬਰ ਵਿੱਚ ਕਿੰਨੀ ਸੱਚਾਈ ਹੈ, ਇਸਦਾ ਖੁਲਾਸਾ ਤਾਂ ਅਦਾਕਾਰਾ ਵੱਲੋਂ ਰਿਐਕਟ ਕਰਨ ਉੱਪਰ ਹੀ ਹੋਏਗਾ।