Poonam Pandey Fake Death News: ਅਦਾਕਾਰਾ ਅਤੇ ਮਾਡਲ ਪੂਨਮ ਪਾਂਡੇ ਆਪਣੀ ਮੌਤ ਦੀ ਝੂਠੀ ਖਬਰ ਨੂੰ ਲੈ ਕੇ ਸੁਰਖੀਆਂ 'ਚ ਹੈ। ਮੌਤ ਦੀ ਝੂਠੀ ਖਬਰ ਫੈਲਾਉਣ ਤੋਂ ਬਾਅਦ ਅਦਾਕਾਰਾ ਨੇ ਇਸ 'ਤੇ ਸਪੱਸ਼ਟੀਕਰਨ ਦਿੱਤਾ ਹੈ। ਵੀਡੀਓ ਸ਼ੇਅਰ ਕਰਕੇ ਉਸਨੇ ਦੱਸਿਆ ਕਿ ਉਹ ਜ਼ਿੰਦਾ ਹੈ ਅਤੇ ਉਸਨੇ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਇਹ ਕਦਮ ਚੁੱਕਿਆ ਹੈ। ਹਾਲਾਂਕਿ ਉਨ੍ਹਾਂ ਦੀ ਇਸ ਹਰਕਤ ਕਾਰਨ ਸੋਸ਼ਲ ਮੀਡੀਆ 'ਤੇ ਯੂਜ਼ਰਸ ਉਨ੍ਹਾਂ ਦੀ ਕਾਫੀ ਆਲੋਚਨਾ ਕਰ ਰਹੇ ਹਨ।


ਦਿੱਲੀ ਪੁਲਿਸ ਦੀ ਪੋਸਟ ਵਾਇਰਲ 


ਇਸ ਦੌਰਾਨ ਹੁਣ ਦਿੱਲੀ ਪੁਲਿਸ ਦੀ ਇੱਕ ਮਸ਼ਹੂਰ ਪੋਸਟ ਸਾਹਮਣੇ ਆਈ ਹੈ, ਜੋ ਵਾਇਰਲ ਹੋ ਰਹੀ ਹੈ। ਇਸ ਪੋਸਟ ਰਾਹੀਂ ਦਿੱਲੀ ਪੁਲਿਸ ਨੇ ਅਨੋਖੇ ਤਰੀਕੇ ਨਾਲ ਸੜਕ ਸੁਰੱਖਿਆ ਨੂੰ ਲੈ ਕੇ ਲੋਕਾਂ ਨੂੰ ਵਿਸ਼ੇਸ਼ ਸਲਾਹ ਦਿੱਤੀ ਹੈ।


ਆਪਣੇ ਅਧਿਕਾਰਤ ਐਕਸ ਅਕਾਊਂਟ ਤੇ ਉਨ੍ਹਾਂ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ, ਹਾਂ,ਹਾਂ, ਇੱਧਰ-ਉੱਧਰ ਨਾ ਦੇਖੋ। ਤੁਹਾਡੀ ਹੀ ਗੱਲ ਹੋ ਰਹੀ ਹੈ। ਇਸਦੇ ਨਾਲ ਹੀ ਤਸਵਰੀ ਦੇ ਉੱਪਰ ਲਿਖਿਆ ਹੈ, ਤੁਸੀ, ਹਾਂ ਤੁਸੀ! ਤੁਸੀ ਅੰਡਰਟੇਕਰ, ਮਿਹਿਰ ਵਿਰਾਨੀ ਜਾਂ ਕੋਈ ਸਪੈਸ਼ਲ ਕੇਸ ਨਹੀਂ ਹੋ! ਜੋ ਦੁਬਾਰਾ ਜ਼ਿੰਦਾ ਹੋ ਜਾਵੋਗੇ, ਇਸ ਲਈ ਹਮੇਸ਼ਾ ਸੀਟ ਬੈਲਟ ਅਤੇ ਹੈਲਮੇਟ ਪਹਿਨੋ।






ਪੋਸਟ ਹੋਈ ਵਾਇਰਲ  


ਸੋਸ਼ਲ ਮੀਡੀਆ ਯੂਜ਼ਰਸ ਦਿੱਲੀ ਪੁਲਿਸ ਦੀ ਇਸ ਪੋਸਟ ਨੂੰ ਪੂਨਮ ਪਾਂਡੇ ਦੇ ਮਾਮਲੇ ਨਾਲ ਜੋੜ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਨੇ ਇਹ ਪੋਸਟ ਪੂਨਮ ਪਾਂਡੇ ਮਾਮਲੇ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਹੈ। ਇਸ ਪੋਸਟ 'ਤੇ ਕਮੈਂਟਸ ਦੀ ਵਰਖਾ ਹੋ ਰਹੀ ਹੈ। ਦਿੱਲੀ ਪੁਲਿਸ ਦੀ ਇਸ ਵਾਇਰਲ ਪੋਸਟ 'ਤੇ ਹਰ ਕੋਈ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਪੂਨਮ ਪਾਂਡੇ ਨੇ ਆਪਣੀ ਮੌਤ ਦੀ ਝੂਠੀ ਖਬਰ ਫੈਲਾਈ ਹੈ, ਉਦੋਂ ਤੋਂ ਹੀ ਉਹ ਸੋਸ਼ਲ ਮੀਡੀਆ 'ਤੇ ਟਾਪ ਟ੍ਰੈਂਡ ਕਰ ਰਹੀ ਹੈ।


ਇਹ ਸਾਰਾ ਮਾਮਲਾ ਹੈ


ਹਾਲ ਹੀ 'ਚ ਅਦਾਕਾਰਾ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਪੋਸਟ ਸ਼ੇਅਰ ਕੀਤੀ ਗਈ ਸੀ, ਜਿਸ 'ਚ ਲਿਖਿਆ ਗਿਆ ਸੀ ਕਿ ਪੂਨਮ ਪਾਂਡੇ ਦੀ 32 ਸਾਲ ਦੀ ਉਮਰ 'ਚ ਸਰਵਾਈਕਲ ਕੈਂਸਰ ਕਾਰਨ ਮੌਤ ਹੋ ਗਈ ਹੈ। ਅਦਾਕਾਰਾ ਦੀ ਮੌਤ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਪਰ 24 ਘੰਟਿਆਂ ਦੇ ਅੰਦਰ ਹੀ ਪਤਾ ਲੱਗਾ ਕਿ ਇਹ ਖਬਰ ਫਰਜ਼ੀ ਸੀ।


ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਕੇ ਕੀਤਾ ਹੈ। ਅਭਿਨੇਤਰੀ ਨੇ ਕਿਹਾ ਕਿ ਉਸਨੇ ਸਰਵਾਈਕਲ ਕੈਂਸਰ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਇਹ ਕਦਮ ਚੁੱਕਿਆ ਹੈ। ਪਰ ਉਨ੍ਹਾਂ ਦੀ ਇਸ ਹਰਕਤ ਤੋਂ ਪ੍ਰਸ਼ੰਸਕ ਕਾਫੀ ਨਾਰਾਜ਼ ਹਨ। ਸੋਸ਼ਲ ਮੀਡੀਆ 'ਤੇ ਅਦਾਕਾਰਾ ਦੀ ਕਾਫੀ ਆਲੋਚਨਾ ਹੋ ਰਹੀ ਹੈ। ਕਈ ਮਸ਼ਹੂਰ ਹਸਤੀਆਂ ਨੇ ਪੂਨਮ ਪਾਂਡੇ ਦੇ ਇਸ ਪੀਆਰ ਸਟੰਟ ਨੂੰ ਸਭ ਤੋਂ ਅਸ਼ਲੀਲ ਵੀ ਕਿਹਾ ਹੈ।