ਮੁੰਬਈ: ਆਮਦਨ ਕਰ ਵਿਭਾਗ ਨੇ ਬਾਲੀਵੁੱਡ ਡਾਇਰੈਕਟਰ ਅਨੁਰਾਗ ਕਸ਼ਯਪ, ਐਕਚਰਸ ਤਪਸੀ ਪਨੂੰ ਤੇ ਮਧੂ ਮੰਟੇਨਾ ਦੇ ਘਰ ਛਾਪਾ ਮਾਰਿਆ ਹੈ। ਇਨਕਮ ਟੈਕਸ ਅਧਿਕਾਰੀ ਮਧੂ ਮੰਟੇਨਾ ਦੀ ਪ੍ਰਤਿਭਾ ਪ੍ਰਬੰਧਨ ਕੰਪਨੀ Kwaan ਦੇ ਦਫਤਰ ਵੀ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪਾ ਫੈਂਟਮ ਫਿਲਮ ਦੇ ਟੈਕਸ ਚੋਰੀ ਦੇ ਸਬੰਧ ਮਾਰਿਆ ਗਿਆ।


ਇਨਕਮ ਟੈਕਸ ਵਿਭਾਗ ਦੇ ਸੂਤਰ ਦੱਸਦੇ ਹਨ ਕਿ ਇਨਕਮ ਟੈਕਸ ਵਿਭਾਗ ਨੇ ਫੈਂਟਮ ਫਿਲਮਾਂ ਨਾਲ ਜੁੜੇ ਲੋਕਾਂ 'ਤੇ ਟੈਕਸ ਚੋਰੀ ਦੇ ਮਾਮਲੇ 'ਚ ਛਾਪੇਮਾਰੀ ਕੀਤੀ ਹੈ। ਇਸ ਵਿੱਚ ਅਨੁਰਾਗ ਕਸ਼ਯਪ, ਤਾਪਸੀ ਪਨੂੰ, ਵਿਕਾਸ ਬਹਿਲ ਤੇ ਹੋਰ ਕਈ ਨਾਂ ਸ਼ਾਮਲ ਹਨ। ਫੈਂਟਮ ਫਿਲਮਾਂ 'ਤੇ ਟੈਕਸ ਚੋਰੀ ਸਬੰਧੀ ਕਈ ਹੋਰ ਲੋਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: ਕੀ ਪਤੀ-ਪਤਨੀ ਵਾਂਗ ਰਹਿੰਦੀਆਂ ਸੈਕਸ ਨੂੰ ਕਿਹਾ ਜਾਏਗਾ ਰੇਪ? ਜਾਣੋ ਸੁਪਰੀਮ ਕੋਰਟ ਵਲੋਂ ਕੀਤੀ ਅਹਿਮ ਟਿਪੱਣੀ


ਇਸ ਦੇ ਨਾਲ ਹੀ ਹੁਣ ਕਾਂਗਰਸ ਦੇ ਨੇਤਾ ਤੇ ਸੂਬਾ ਸਰਕਾਰ ਦੀ ਕੈਬਨਿਟ ਮੰਤਰੀ ਅਸ਼ੋਕ ਚਵਾਨ ਨੇ ਅਨੁਰਾਗ ਕਸ਼ਯਪ ਤੇ ਤਾਪਸੀ ਖਿਲਾਫ ਆਮਦਨ ਟੈਕਸ ਦੀ ਰੇਡ ਨੂੰ ਮੋਦੀ ਸਰਕਾਰ ਦਾ ਬਦਲਾ ਲੈਣ ਦੀ ਕਾਰਵਾਈ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਟਵੀਟ ਕੀਤਾ ਹੈ ਕਿ ਉਮੀਦ ਕੀਤੀ ਜਾਂਦੀ ਹੈ ਕਿ ਸਾਡੇ ਦੇਸ਼ ਦਾ ਆਮਦਨ ਕਰ ਵਿਭਾਗ ਜਲਦੀ ਹੀ ਬੰਧਕ ਗੁਲਾਮੀ ਦੀ ਸਥਿਤੀ ਤੋਂ ਬਾਹਰ ਆ ਜਾਵੇਗਾ। ਇਹੀ ਉਮੀਦ ਈਡੀ ਤੇ ਸੀਬੀਆਈ ਲਈ ਵੀ ਹੈ।


ਇਸ ਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਵਾਬ ਮਲਿਕ ਨੇ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਅਨੁਰਾਗ ਕਸ਼ਯਪ ਤੇ ਤਾਪਸੀ ਪਨੂੰ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਬੋਲ ਰਹੇ ਸੀ। ਇਸ ਲਈ ਸਰਕਾਰ ਵੱਲੋਂ ਦਬਾਉਣ ਲਈ ਈਡੀ ਦੀ ਇਹ ਕਾਰਵਾਈ ਕੀਤੀ ਗਈ ਹੈ।


ਦੱਸ ਦੇਈਏ ਕਿ ਅਨੁਰਾਗ ਕਸ਼ਯਪ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਅਲੋਚਕ ਰਹੇ ਹਨ, ਜਦੋਂਕਿ ਤਾਪਸੀ ਪਨੂੰ ਨੇ ਕਿਸਾਨਾਂ ਦਾ ਸਮਰਥਨ ਕੀਤਾ ਜੋ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।


ਇਸ ਮਾਮਲੇ ਵਿੱਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਰਾਜਨੀਤੀ ਨਾਲ ਜੁੜੇ ਹਰ ਕੇਸ ਨੂੰ ਵੇਖਣਾ ਗਲਤ ਹੈ। ਜਾਂਚ ਏਜੰਸੀਆਂ ਦਾ ਆਪਣਾ ਕੰਮ ਹੈ ਤੇ ਉਹ ਆਪਣਾ ਕੰਮ ਕਰ ਰਹੀਆਂ ਹਨ, ਇਹ ਮਾਮਲਾ ਅਦਾਲਤ ਵਿੱਚ ਵੀ ਜਾਵੇਗਾ।


ਇਹ ਵੀ ਪੜ੍ਹੋ: Farmers Protest: ਸਿੰਘੂ ਸਰਹੱਦ 'ਤੇ ਜਾਣ ਲਈ ਖਾਸ ਟਰਾਲੀਆਂ ਤਿਆਰ, ਇੰਝ ਹੋਏਗਾ ਗਰਮੀਆਂ ਤੋਂ ਬਚਾਅ, ਵੇਖੋ ਤਸਵੀਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904