ਮੁੰਬਈ: ਸ਼ਿਲਪਾ ਸ਼ੈਟੀ ਦੇ ਪਤੀ ਤੇ ਮਸ਼ਹੂਰ ਬਿਜਨੈਸਮੈਨ ਰਾਜ ਕੁੰਦਰਾ ਇੱਕ ਵਾਰ ਫੇਰ ਮੁਸ਼ਕਲਾਂ ‘ਚ ਘਿਰੇਦੇ ਨਜ਼ਰ ਆ ਰਹੇ ਹਨ। ਰਾਜ ਕੁੰਦਰਾ ਦਾ ਨਾਂ ਬਿਟਕਾਇਨ ਘੁਟਾਲੇ ‘ਚ ਸਾਹਮਣੇ ਆ ਰਿਹਾ ਹੈ। ਕਰੀਬ ਦੋ ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ‘ਚ ਈਡੀ ਨੇ ਰਾਜ ਕੁੰਦਰਾ ਨੂੰ ਸੰਮਨ ਭੇਜਿਆ ਹੈ। ਸੰਮਨ ਕੀਤੇ ਜਾਣ ਤੋਂ ਬਾਅਦ ਰਾਜ ਕੁੰਦਾਰ ਮੁੰਬਈ ‘ਚ ਈਡੀ ਦੇ ਦਫਤਰ ਪਹੁੰਚੇ, ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਗਈ।
ਇਸ ਮਾਮਲੇ ‘ਚ ਪਹਿਲਾਂ ਹੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤੇ ਆਮਦਨ ਕਰ ਵਿਭਾਗ ਵੱਲੋਂ ਹੋਰ ਕਈ ਲੋਕਾਂ ਨੂੰ ਨੋਟਿਸ ਵੀ ਭੇਜੇ ਗਏ ਹਨ। ਵਿਭਾਗ ਵੱਲੋਂ ਹੀ ਮੁਲਜ਼ਮਾਂ ਦੀ ਲਿਸਟ ਈਡੀ ਨੂੰ ਭੇਜੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਵੀ ਕਈ ਸਟਾਰਸ ਦੇ ਨਾਂ ਸਾਹਮਣੇ ਆ ਸਕਦੇ ਹਨ।
ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਰਾਜ ਕੁੰਦਰਾ ਕਿਸੇ ਵਿਵਾਦ ‘ਚ ਫਸੇ ਹਨ, ਉਨ੍ਹਾਂ ਦਾ ਤਾਂ ਵਿਵਾਦਾਂ ਨਾਲ ਪੁਰਾਣਾ ਤੇ ਗੂੜ੍ਹਾ ਰਿਸ਼ਤਾ ਲੱਗਦਾ ਹੈ। ਇਸ ਤੋਂ ਪਹਿਲਾਂ ਰਾਜ ਕੁੰਦਰਾ ਦਾ ਨਾਂ ਆਈਪੀਐਲ ਸੱਟੇਬਾਜ਼ੀ ‘ਚ ਵੀ ਆ ਚੁੱਕਿਆ ਹੈ।
ਇਸੇ ਸਾਲ ਨਜਵਰੀ ‘ਚ ਰਾਜ ਕੁੰਦਰਾ ਤੇ ਸਚਿਨ ਜੋਸ਼ੀ ਦਾ ਟਵਿਟਰ ਵਾਰ ਵੀ ਕਾਫੀ ਸੁਰਖੀਆਂ ‘ਚ ਰਿਹਾ ਸੀ। ਦੋਵਾਂ ਨੇ ਇੱਕ ਦੂਜੇ ਨੂੰ ਸ਼ਰੇਆਮ ਫ੍ਰੌਡ ਵੀ ਕਿਹਾ ਸੀ। ਫਿਲਹਾਲ ਅੱਗੇ ਇਸ ਮਾਮਲੇ ‘ਚ ਈਡੀ ਕੀ ਐਕਸ਼ਨ ਲੈਂਦਾ ਹੈ, ਇਹ ਤਾਂ ਜਲਦੀ ਹੀ ਪਤਾ ਲੱਗ ਜਾਵੇਗਾ ਪਰ ਰਾਜ ਕੁੰਦਰਾ ਦੀਆਂ ਮੁਸ਼ਕਲਾਂ ਤਾਂ ਵਧਦੀਆਂ ਹੀ ਨਜ਼ਰ ਆ ਰਹੀਆਂ ਹਨ।