Ranveer Singh Nude Photoshoot: ਰਣਵੀਰ ਸਿੰਘ (Ranveer Singh) ਦੇ ਨਿਊਡ ਫੋਟੋਸ਼ੂਟ ਦੀਆਂ ਚਰਚਾਵਾਂ ਰੁਕ ਨਹੀਂ ਰਹੀਆਂ ਹਨ। ਰਣਵੀਰ ਦੇ ਇਸ ਵਾਇਰਲ ਫੋਟੋਸ਼ੂਟ ਲਈ ਰਾਖੀ ਸਾਵੰਤ (Rakhi Sawant) ਪਹਿਲਾਂ ਹੀ ਆਪਣਾ ਸਮਰਥਨ ਦੇ ਚੁੱਕੀ ਹੈ। ਹੁਣ ਉਹ ਚਾਹੁੰਦੀ ਹੈ ਕਿ ਰਣਵੀਰ ਅੱਗੇ ਵੀ ਅਜਿਹੀਆਂ ਫੋਟੋਆਂ ਲਈ ਪੋਜ਼ ਦਿੰਦੇ ਰਹਿਣ। ਉਨ੍ਹਾਂ ਕਾਰਨ ਵੀ ਦੱਸਿਆ ਹੈ ਕਿ ਉਹ ਅਜਿਹਾ ਕਿਉਂ ਚਾਹੁੰਦੀ ਹੈ।


ਰਾਖੀ ਨੇ ਕਿਹਾ ਹੈ ਕਿ ਉਸ ਦੇ ਕਰੀਬੀ ਦੋਸਤ ਰਣਵੀਰ ਨੇ ਆਪਣੀਆਂ ਤਾਜ਼ਾ ਤਸਵੀਰਾਂ 'ਚ ਨਿਊਡ ਪੋਜ਼ ਦੇ ਕੇ ਭਾਰਤ ਦੀਆਂ ਔਰਤਾਂ ਦਾ ਪੱਖ ਪੂਰਿਆ ਹੈ। ਤੁਹਾਨੂੰ ਦੱਸ ਦੇਈਏ ਕਿ ਰਣਵੀਰ ਨੇ ਹਾਲ ਹੀ 'ਚ ਪੇਪਰ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ। ਇਸ ਬਾਰੇ ਸੋਸ਼ਲ ਮੀਡੀਆ 'ਤੇ ਬਹਿਸ ਅਜੇ ਵੀ ਜਾਰੀ ਹੈ। ਕੁਝ ਉਨ੍ਹਾਂ ਦਾ ਸਮਰਥਨ ਕਰ ਕੇ ਫੋਟੋਸ਼ੂਟ ਨੂੰ ਕਲਾਸਿਕ ਦੱਸ ਰਹੇ ਹਨ, ਜਦੋਂ ਕਿ ਕੁਝ ਇਸ ਨੂੰ ਭਾਰਤੀ ਸੰਸਕ੍ਰਿਤੀ ਦੇ ਖਿਲਾਫ ਦੱਸ ਕੇ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ। ਰਣਵੀਰ ਦੇ ਨਿਊਡ ਫੋਟੋਸ਼ੂਟ ਨੂੰ ਲੈ ਕੇ ਕਈ FIR ਵੀ ਦਰਜ ਹੋ ਚੁੱਕੀਆਂ ਹਨ।


ਉਂਜ ਤਾਂ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੇ ਲਗਭਗ ਸਾਰੇ ਕਲਾਕਾਰਾਂ ਨੇ ਰਣਵੀਰ ਦਾ ਸਮਰਥਨ ਕੀਤਾ ਹੈ। ਇਸ ਸੂਚੀ 'ਚ ਰਾਖੀ ਵੀ ਸ਼ਾਮਲ ਹੈ। ਉਹ ਹਾਲ ਹੀ ਵਿੱਚ ਆਪਣੇ ਬੁਆਏਫ੍ਰੈਂਡ ਆਦਿਲ ਖਾਨ ਨਾਲ ਦਾਦਾ ਸਾਹਿਬ ਫਾਲਕੇ ਆਈਕਨ ਅਵਾਰਡ ਫਿਲਮਾਂ ਵਿੱਚ ਸ਼ਾਮਲ ਹੋਣ ਲਈ ਦੁਬਈ ਵਿੱਚ ਸੀ। ਮੁੰਬਈ ਪਰਤਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ।


ਰਾਖੀ ਨੇ ਕਿਹਾ- ਰਣਵੀਰ ਨੇ ਨਿਊਡ ਪੋਜ਼ ਦੇ ਕੇ ਕੁੜੀਆਂ 'ਤੇ ਕੀਤੀ ਮਿਹਰਬਾਨੀ


ਰਾਖੀ ਸਾਵੰਤ (Rakhi Sawant) ਨੇ ਆਪਣੇ ਵੀਡੀਓ 'ਚ ਕਿਹਾ, ''ਮੈਂ ਹੁਣੇ-ਹੁਣੇ ਦੁਬਈ ਤੋਂ ਵਾਪਸ ਆਈ ਹਾਂ ਅਤੇ ਹਾਲੇ ਵੀ ਸਾਰਿਆਂ ਤੋਂ ਰਣਵੀਰ ਦੀਆਂ ਨਿਊਡ ਫੋਟੋਆਂ ਬਾਰੇ ਹੀ ਸੁਣ ਰਹੀ ਹਾਂ। ਪਤਾ ਨਹੀਂ ਕਿੰਨੀਆਂ ਕੁੜੀਆਂ ਨੇ ਕੈਮਰੇ ਦੇ ਸਾਹਮਣੇ ਨਿਊਡ ਪੋਜ਼ ਦਿੱਤੇ ਹਨ। ਜੇਕਰ ਰਣਵੀਰ ਨਿਊਡ ਹੋ ਕੇ ਆਇਆ ਹੈ ਤਾਂ ਦੇਸ਼ ਦੀਆਂ ਕੁੜੀਆਂ ਉਤੇ ਮਿਹਰਬਾਨੀ ਕੀਤੀ ਹੈ। ਸਾਡੀਆਂ ਅੱਖਾਂ ਵਿੱਚ, ਸਾਡੇ ਦਿਲ ਵਿੱਚ.... ਬਹੁਤ ਸ਼ਾਂਤੀ ਹੋਈ ਹੈ।’’



ਰਾਖੀ ਨੇ ਰਣਵੀਰ ਸਿੰਘ (Ranveer Singh) ਦੀ ਤਾਰੀਫ 'ਚ ਇਹ ਵੀ ਕਿਹਾ, ''ਵਾਹ, ਉਹ ਬਹੁਤ ਖੂਬਸੂਰਤ ਲੱਗ ਰਹੇ ਹੋ। ਕਿੱਥੇ ਹੋ ਰਣਵੀਰ, ਮੇਰੇ ਪਿਆਰੇ ਦੋਸਤ। ਤੁਸੀਂ ਇਸ ਤਰ੍ਹਾਂ ਫੋਟੋਸ਼ੂਟ ਕਰਵਾਉਂਦੇ ਰਹੋ। ਮੈਂ ਤੁਹਾਨੂੰ ਸਿਰਫ ਇਸ ਤਰ੍ਹਾਂ ਦੇਖਣਾ ਚਾਹੁੰਦੀ ਹਾਂ।"