Ranbir Kapoor, Alia Bhatt to tie the knot in Punjabi traditions, and Sangeet and Mehendi ceremony dates revealed!
Ranbir Kapoor and Alia Bhatt: ਮੀਡੀਆ 'ਚ ਚੱਲ ਰਹੀਆਂ ਖ਼ਬਰਾਂ ਮੁਤਾਬਕ ਬੀ-ਟਾਊਨ ਦਾ ਸਭ ਤੋਂ ਜ਼ਿਆਦਾ ਉਡੀਕਿਆ ਜਾ ਰਿਹਾ ਵਿਆਹ ਜਲਦ ਹੀ ਹੋਣ ਵਾਲਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸਟਾਰ ਜੋੜੇ ਆਲੀਆ ਭੱਟ ਤੇ ਰਣਬੀਰ ਕਪੂਰ ਦੀ, ਜਿਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਸੁਰਖੀਆਂ 'ਚ ਹਨ। ਮੰਨਿਆ ਜਾ ਰਿਹਾ ਹੈ ਕਿ ਉਹ 17 ਅਪ੍ਰੈਲ, 2022 ਨੂੰ ਵਿਆਹ ਕਰ ਸਕਦੇ ਹਨ। ਹੁਣ ਤਾਜ਼ਾ ਰਿਪੋਰਟ 'ਚ ਉਨ੍ਹਾਂ ਦੇ ਵਿਆਹ ਦਾ ਨਵਾਂ ਅਪਡੇਟ ਸਾਹਮਣੇ ਆਇਆ ਹੈ।
ਜੋੜੇ ਦੇ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਉਨ੍ਹਾਂ ਦੇ ਸੀਕ੍ਰੇਟ ਤੇ ਜਲਦ ਵਿਆਹ ਦਾ ਕਾਰਨ ਆਲੀਆ ਦੇ ਨਾਨਾ ਐਨ. ਰਾਜ਼ਦਾਨ ਦੀ ਅਚਾਨਕ ਵਿਗੜਦੀ ਸਿਹਤ ਦੱਸਿਆ ਜਾ ਰਿਹਾ ਹੈ। ਇੱਕ ਸੂਤਰ ਨੇ ਦੱਸਿਆ, ''ਆਲੀਆ ਦੇ ਨਾਨਾ ਐਨ ਰਾਜ਼ਦਾਨ ਉਸ ਦਾ ਰਣਬੀਰ ਨਾਲ ਵਿਆਹ ਕਰਨਾ ਚਾਹੁੰਦੇ ਸੀ। 17 ਅਪ੍ਰੈਲ ਨੂੰ ਸੀਕ੍ਰੇਟ ਵਿਆਹ ਦੀ ਯੋਜਨਾ ਬਣਾਈ ਗਈ ਹੈ, ਜੋ ਇੱਕ ਨਜ਼ਦੀਕੀ ਪਰਿਵਾਰਕ ਮਾਮਲਾ ਹੋਵੇਗਾ। ਸਮਾਰੋਹ ਆਰਕੇ ਸਟੂਡੀਓ ਵਿੱਚ ਹੋਵੇਗਾ। ਉਨ੍ਹਾਂ ਦਾ ਵਿਆਹ ਆਰਕੇ ਹਾਊਸ 'ਚ ਹੋਣ ਦੀ ਉਮੀਦ ਹੈ।
ਹੁਣ ਤਾਜ਼ਾ ਰਿਪੋਰਟ 'ਚ ਰਣਬੀਰ ਤੇ ਆਲੀਆ ਦੇ ਵਿਆਹ ਦਾ ਨਵਾਂ ਅਪਡੇਟ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਪੰਜਾਬੀ ਰੀਤੀ-ਰਿਵਾਜਾਂ ਮੁਤਾਬਕ ਵਿਆਹ ਦੇ ਬੰਧਨ 'ਚ ਬੱਝਣ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਦੇ ਵਿਆਹ ਦੇ ਜਸ਼ਨ 13 ਤੋਂ 14 ਅਪ੍ਰੈਲ ਤੱਕ ਸ਼ੁਰੂ ਹੋਣਗੇ।
ਸੂਤਰ ਨੇ ਕਿਹਾ, ''ਕਪੂਰ ਪਰਿਵਾਰ ਲਈ ਪਰਿਵਾਰ ਦਾ ਮਤਲਬ ਦੁਨੀਆ ਹੈ। ਇਹ ਸ਼ਾਇਦ ਇਸ ਪੀੜ੍ਹੀ ਦਾ ਆਖ਼ਰੀ ਕਪੂਰ ਵਿਆਹ ਹੈ, ਇਸ ਲਈ ਉਹ ਇਸ ਨੂੰ ਆਪਣੀਆਂ ਜੜ੍ਹਾਂ ਦੇ ਨੇੜੇ ਰੱਖਣਾ ਚਾਹੁੰਦੇ ਸੀ।" ਜੇਕਰ ਹੋਰ ਖ਼ਬਰਾਂ ਦੀ ਮੰਨੀਏ ਤਾਂ ਰਣਬੀਰ ਕਪੂਰ ਨੇ ਖੁਦ ਆਪਣੇ ਵਿਆਹ ਦਾ ਸਥਾਨ ਫਾਈਨਲ ਕਰ ਲਿਆ ਹੈ। ਉਨ੍ਹਾਂ ਦੇ ਵਿਆਹ ਵਿੱਚ 450 ਲੋਕ ਸ਼ਿਰਕਤ ਕਰਨਗੇ, ਜਿਨ੍ਹਾਂ ਨੂੰ ਵੈਡਿੰਗ ਪਲਾਨਰ ਕੰਪਨੀ ‘ਵੈਡਿੰਗ ਸਕੁਐਡ’ ਸੰਭਾਲੇਗੀ।
ਇਸ ਦੇ ਨਾਲ ਹੀ ਜੋੜੇ ਦੇ ਨਜ਼ਦੀਕੀ ਸੂਤਰ ਨੇ ਦੱਸਿਆ ਕਿ, ਰਣਬੀਰ ਕਪੂਰ ਆਪਣੇ ਘਰ ਇੱਕ ਬੈਚਲਰ ਪਾਰਟੀ ਦਾ ਆਯੋਜਨ ਕਰ ਸਕਦੇ ਹਨ, ਜਿਸ ਵਿੱਚ ਉਨ੍ਹਾਂ ਦੇ ਕਰੀਬੀ ਅਤੇ ਬਚਪਨ ਦੇ ਦੋਸਤ ਸ਼ਾਮਲ ਹੋਣਗੇ। ਇਨ੍ਹਾਂ ਵਿਚ ਅਰਜੁਨ ਕਪੂਰ, ਆਦਿਤਿਆ ਰਾਏ ਕਪੂਰ ਤੇ ਅਯਾਨ ਮੁਖਰਜੀ ਦੇ ਨਾਂ ਸ਼ਾਮਲ ਹੈ।
ਇਸ ਜੋੜੀ ਦੀ ਪ੍ਰੇਮ ਕਹਾਣੀ ਦੀ ਗੱਲ ਕਰੀਏ ਤਾਂ ਰਣਬੀਰ ਤੇ ਆਲੀਆ ਦੀ ਮੁਲਾਕਾਤ ਫਿਲਮ 'ਬ੍ਰਹਮਾਸਤਰ' ਦੇ ਸੈੱਟ 'ਤੇ ਹੋਈ ਸੀ। ਹਾਲਾਂਕਿ, ਆਲੀਆ ਹਮੇਸ਼ਾ ਰਣਬੀਰ ਨੂੰ ਪਸੰਦ ਕਰਦੀ ਸੀ। ਦੋਵੇਂ ਫਿਲਮ ਦੀ ਸ਼ੂਟਿੰਗ ਦੌਰਾਨ ਪਿਆਰ ਵਿੱਚ ਪੈਏ। ਫਿਲਹਾਲ, ਅਸੀਂ ਜੋੜੇ ਦੇ ਵਿਆਹ ਦੀ ਅਧਿਕਾਰਤ ਐਲਾਨ ਦੀ ਉਡੀਕ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Action on Sand Mafia: ਰੇਤ ਮਾਫੀਆ 'ਤੇ ਨਕੇਲ ਕੱਸਣ ਲਈ ਸੀਐਮ ਭਗਵੰਤ ਮਾਨ ਦਾ ਵੱਡਾ ਐਕਸ਼ਨ, ਮਾਈਨਿੰਗ ਵਾਲੀ ਥਾਂ ਸੀਸੀਟੀਵੀ ਕੈਮਰੇ ਤੇ ਡ੍ਰੋਨ ਰਾਹੀਂ ਨਿਗਰਾਨੀ ਦਾ ਐਲਾਨ