ਪੜਚੋਲ ਕਰੋ
Advertisement
ਰਣਬੀਰ ਕਪੂਰ ਨੂੰ ਸੱਸ ਤੋਂ ਮਿਲਿਆ ਬੇਸ਼ਕੀਮਤੀ ਤੋਹਫਾ, ਜੁੱਤੀ ਲੁਕਾਉਣ 'ਚ ਅਭਿਨੇਤਾ ਦੀ ਜੇਬ ਹੋਈ ਢਿੱਲੀ
ਇੱਕ ਹੋਰ ਬਾਲੀਵੁੱਡ ਜੋੜਾ ਆਲੀਆ ਭੱਟ (Alia Bhatt) ਅਤੇ ਰਣਬੀਰ ਕਪੂਰ (Ranbir Kapoor) ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਵਿਆਹ ਦੇ ਬਾਅਦ ਤੋਂ ਹੀ ਜੋੜੇ ਦੀਆਂ ਪੋਸਟ ਕੀਤੀਆਂ ਤਸਵੀਰਾਂ ਇੰਟਰਨੈਟ 'ਤੇ ਵਾਇਰਲ ਹੋ ਰਹੀਆਂ ਹਨ।
ਮੁੰਬਈ : ਇੱਕ ਹੋਰ ਬਾਲੀਵੁੱਡ ਜੋੜਾ ਆਲੀਆ ਭੱਟ (Alia Bhatt) ਅਤੇ ਰਣਬੀਰ ਕਪੂਰ (Ranbir Kapoor) ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਵਿਆਹ ਦੇ ਬਾਅਦ ਤੋਂ ਹੀ ਜੋੜੇ ਦੀਆਂ ਪੋਸਟ ਕੀਤੀਆਂ ਤਸਵੀਰਾਂ ਇੰਟਰਨੈਟ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਹੁਣ ਵਿਆਹ ਦੀਆਂ ਰਸਮਾਂ ਵਿੱਚ ਛੋਟੀਆਂ-ਛੋਟੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਕਿ ਰਣਬੀਰ ਕਪੂਰ ਨੂੰ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ (Soni Razdan) ਨੇ ਬੇਸ਼ਕੀਮਤੀ ਤੋਹਫਾ ਦਿੱਤਾ ਹੈ। ਇਸ ਦੇ ਨਾਲ ਹੀ ਅਭਿਨੇਤਾ ਨੂੰ ਜੁੱਤੀ ਲੁਕਾਉਣ ਦੀ ਰਸਮ 'ਚ ਆਪਣੀ ਜੇਬ ਢਿੱਲੀ ਕਰਦੇ ਨਜ਼ਰ ਆਏ ਹਨ।
ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਕੋਈ ਡੈਸਟੀਨੇਸ਼ਨ ਵੈਡਿੰਗ ਨਹੀਂ ਕੀਤੀ ਅਤੇ ਮੁੰਬਈ ਵਿੱਚ ਹੀ ਚਾਰ ਫੇਰੇ ਲਏ। ਇਸ ਦੇ ਨਾਲ ਹੀ ਇਸ ਜੋੜੇ ਨੂੰ ਇੱਕ ਦੂਜੇ ਦੇ ਪਰਿਵਾਰ ਵੱਲੋਂ ਬਹੁਤ ਹੀ ਕੀਮਤੀ ਤੋਹਫੇ ਮਿਲੇ ਹਨ। ਆਲੀਆ ਦੀ ਮਾਂ ਸੋਨੀ ਰਾਜ਼ਦਾਨ ਨੇ ਆਪਣੇ ਜਵਾਈ ਨੂੰ ਇਕ ਮਹਿੰਗੀ ਘੜੀ ਦਿੱਤੀ ਹੈ, ਜਿਸ ਦੀ ਕੀਮਤ 2.5 ਕਰੋੜ ਰੁਪਏ ਹੈ। ਇਸ ਘੜੀ ਦੀ ਕੀਮਤ ਨਾ ਸਿਰਫ ਕਰੋੜਾਂ 'ਚ ਹੈ ਸਗੋਂ ਇਹ ਘੜੀ ਵੀ ਆਸਾਨੀ ਨਾਲ ਉਪਲਬਧ ਨਹੀਂ ਹੈ।
ਰਣਬੀਰ ਦੇ ਪਰਿਵਾਰ ਵਾਲਿਆਂ ਨੇ ਵੀ ਆਪਣੀ ਨੂੰਹ 'ਤੇ ਪਿਆਰ ਦੀ ਵਰਖਾ ਕੀਤੀ ਹੈ। ਨਵੀਂ ਨਵੇਲੀ ਦੁਲਹਨ ਆਲੀਆ ਭੱਟ ਨੂੰ ਕਪੂਰ ਪਰਿਵਾਰ ਵੱਲੋਂ ਇੱਕ ਅਨੋਖੀ ਹੀਰੇ ਦੀ ਮੁੰਦਰੀ ਮਿਲੀ ਹੈ। ਨਾਲ ਹੀ ਆਲੀਆ ਨੇ ਰਣਬੀਰ ਨੂੰ ਬੈਂਡ ਪਹਿਨਾਇਆ ਹੈ। ਇਸ ਤਰ੍ਹਾਂ ਪਿਆਰ ਦੇ ਨਾਲ-ਨਾਲ ਦੋਵਾਂ ਪਰਿਵਾਰਾਂ ਵੱਲੋਂ ਇੱਕ ਦੂਜੇ 'ਤੇ ਤੋਹਫ਼ਿਆਂ ਦੀ ਵੀ ਵਰਖਾ ਕੀਤੀ ਗਈ ਹੈ। ਰਣਬੀਰ ਕਪੂਰ ਦੀ ਜੁੱਤੀ ਚੋਰੀ ਕਰਨ ਦੀ ਰਸਮ ਵੀ ਕਾਫੀ ਖਾਸ ਰਹੀ ਹੈ। ਆਲੀਆ ਦੇ ਗਰਲ ਗੈਂਗ ਨੇ ਜੁੱਤੀ ਚੋਰੀ ਕਰਨ ਲਈ 11.5 ਕਰੋੜ ਰੁਪਏ ਦੀ ਮੰਗ ਕੀਤੀ ਸੀ। ਹਾਲਾਂਕਿ ਲੰਬੀ ਗੱਲਬਾਤ ਅਤੇ ਮਜ਼ਾਕ ਤੋਂ ਬਾਅਦ ਉਨ੍ਹਾਂ ਨੂੰ 1 ਲੱਖ ਰੁਪਏ ਦਾ ਲਿਫਾਫਾ ਦਿੱਤਾ ਗਿਆ।
ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਜੋੜੇ ਵੱਲੋਂ ਖਾਸ ਤੋਹਫਾ ਵੀ ਦਿੱਤਾ ਗਿਆ ਹੈ। ਖਬਰਾਂ ਦੀ ਮੰਨੀਏ ਤਾਂ ਦੁਲਹਨ ਆਲੀਆ ਭੱਟ ਨੇ ਖੁਦ ਮਹਿਮਾਨਾਂ ਲਈ ਰਿਟਰਨ ਗਿਫਟ ਨੂੰ ਤਰਜੀਹ ਦਿੱਤੀ ਸੀ। ਵਿਆਹ 'ਚ ਆਉਣ ਵਾਲੇ ਮਹਿਮਾਨਾਂ ਨੂੰ ਖਾਸ ਕਸ਼ਮੀਰੀ ਸ਼ਾਲ ਦਿੱਤੇ ਗਏ ਹਨ। ਇਸ ਦੇ ਨਾਲ ਹੀ ਆਲੀਆ ਦੇ ਸੌਤੇਲੇ ਭਰਾ ਰਾਹੁਲ ਭੱਟ ਨੇ ਖੁਲਾਸਾ ਕੀਤਾ ਹੈ ਕਿ ਜੋੜੇ ਨੇ ਸਾਧਾਰਨ ਵਿਆਹਾਂ ਵਾਂਗ ਸੱਤ ਫੇਰਿਆ ਦੀ ਬਜਾਏ ਸਿਰਫ਼ ਚਾਰ ਫੇਰੇ ਹੀ ਲਏ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਅਪਰਾਧ
ਪੰਜਾਬ
ਪੰਜਾਬ
Advertisement