ਪੜਚੋਲ ਕਰੋ
ਮੁਸੀਬਤ 'ਚ ਰਣਜੀਤ ਬਾਵਾ, ਗਾਣਾ ਚੋਰੀ ਦਾ ਇਲਜ਼ਾਮ

ਚੰਡੀਗੜ੍ਹ: ਪੰਜਾਬੀ ਗਾਇਕ ਰਣਜੀਤ ਬਾਵਾ ਜਲਦੀ ਹੀ ਆਪਣੀ ਫ਼ਿਲਮ ‘ਖਿੱਦੋ ਖੂੰਡੀ’ ਲੈ ਕੇ ਆ ਰਹੇ ਹਨ ਪਰ ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਦੇ ਐਕਟਰ ਤੇ ਗਾਇਕ ‘ਤੇ ਇੱਕ ਗਾਣਾ ਚੋਰੀ ਕਰਨ ਦੇ ਇਲਜ਼ਾਮ ਵੀ ਗੱਲ ਗਏ। ਜੀ ਹਾਂ, ਤੁਸੀਂ ਸਹੀ ਸੁਣਿਆ ਰਣਜੀਤ ਬਾਵਾ ‘ਤੇ ਇਹ ਇਲਜ਼ਾਮ ਪੰਜਾਬ ਯੂਨੀਵਰਸਿਟੀ ਦੇ ਮਿਊਜ਼ਿਕ ਡਿਪਾਰਟਮੈਂਟ ‘ਚ ਪੀ.ਐਚ.ਡੀ ਰਿਸਰਚ ਸਕਾਲਰ ਜਾਗੀਰ ਨੇ ਲਾਏ ਹਨ। ਬਾਵਾ ਦੀ ਫ਼ਿਲਮ 20 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਇਸ ਫ਼ਿਲਮ ‘ਚ ਇੱਕ ਗੀਤ ‘ਏ ਦਿਲਲਗੀ ਯਾਰੋ ਹੋ ਗਈ’ ਹੈ। ਇਹ ਉਹੀ ਗੀਤ ਹੈ ਜਿਸ ਨੂੰ ਚੋਰੀ ਕਰਨ ਦਾ ਇਲਜ਼ਾਮ ਰਣਜੀਤ ‘ਤੇ ਲੱਗਾ ਹੈ। ਸਕਾਲਰ ਜਾਗੀਰ ਨੇ ਸੋਸ਼ਲ ਮੀਡੀਆ ‘ਤੇ ਵੀ ਮੁਹਿੰਮ ਛੇੜੀ ਹੋਈ ਹੈ, ਜਿਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਦੋਂਕਿ ਦੂਜੇ ਪਾਸੇ ਰਣਜੀਤ ਨੇ ਸੋਸ਼ਲ ਮੀਡੀਆ ‘ਤੇ ਮੰਨਿਆ ਹੈ ਕਿ ਇਹ ਗੀਤ ਉਨ੍ਹਾਂ ਦਾ ਨਹੀਂ ਸਗੋਂ ਉਨ੍ਹਾਂ ਦੇ ਕਿਸੇ ਦੋਸਤ ਦਾ ਹੈ ਜਿਸ ਦਾ ਧੰਨਵਾਦ ਵੀ ਰਣਜੀਤ ਨੇ ਕੀਤਾ ਹੈ।


ਹੋਰ ਪੜ੍ਹੋ























