Raveena Tandon Padma Shri Award : ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਇਹ ਐਵਾਰਡ ਸਮਾਰੋਹ ਬੁੱਧਵਾਰ ਨੂੰ ਦਿੱਲੀ ਦੇ ਰਾਸ਼ਟਰਪਤੀ ਭਵਨ 'ਚ ਹੋਇਆ, ਜਿਸ 'ਚ ਰਵੀਨਾ ਟੰਡਨ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।


 ਸਾਹਮਣੇ ਆਇਆ ਵੀਡੀਓ 

ਨਿਊਜ਼ ਏਜੰਸੀ ਏਐਨਆਈ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਭਿਨੇਤਰੀ ਰਵੀਨਾ ਟੰਡਨ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕਰਦੇ ਨਜ਼ਰ ਆ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਵੀਨਾ ਟੰਡਨ ਸਾੜ੍ਹੀ ਪਾ ਕੇ ਰਵਾਇਤੀ ਲੁੱਕ 'ਚ ਪਹੁੰਚੀ ਹੈ। ਇਹ ਪੁਰਸਕਾਰ ਅਭਿਨੇਤਰੀ ਨੂੰ ਭਾਰਤੀ ਸਿਨੇਮਾ ਵਿੱਚ ਯੋਗਦਾਨ ਅਤੇ ਉਸ ਦੇ ਚੈਰੀਟੇਬਲ ਕੰਮਾਂ ਲਈ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ : ਨੌਸਰਬਾਜ਼ ਨੇ ਬੈਂਕ 'ਚ ਬਜ਼ੁਰਗ ਤੋਂ ਠੱਗੇ ਚਾਰ ਲੱਖ, ਬੋਲਿਆ, ਫਾਰਮ ਗਲਤ ਭਰ ਦਿੱਤਾ, ਲਿਆਓ ਮੈਂ ਜਮਾਂ ਕਰਵਾ ਦਿੰਦਾ....ਤੇ ਫਿਰ....

 ਤਿੰਨ ਦਹਾਕਿਆਂ ਤੋਂ ਫਿਲਮਾਂ 'ਚ ਐਕਟਿਵ ਹੈ ਰਵੀਨਾ ਟੰਡਨ 

ਰਵੀਨਾ ਟੰਡਨ ਪਿਛਲੇ ਤਿੰਨ ਦਹਾਕਿਆਂ ਤੋਂ ਫਿਲਮ ਇੰਡਸਟਰੀ ਵਿੱਚ ਸਰਗਰਮ ਹੈ ਅਤੇ ਹੁਣ ਤੱਕ 100 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਰਵੀਨਾ 'ਮੋਹਰਾ', 'ਦਿਲਵਾਲੇ', 'ਅੰਦਾਜ਼ ਅਪਨਾ ਅਪਨਾ' ਵਰਗੀਆਂ ਫਿਲਮਾਂ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈਆਂ। ਆਲੋਚਕਾਂ ਨੇ 'ਸੱਤਾ' ਅਤੇ 'ਦਾਮਨ' ਵਰਗੀਆਂ ਉਸ ਦੀਆਂ ਫਿਲਮਾਂ ਨੂੰ ਪਸੰਦ ਕੀਤਾ।



  

ਮਹਿਲਾ ਸਸ਼ਕਤੀਕਰਨ ਲਈ ਕਰ ਰਹੀ ਹੈ ਕੰਮ

ਅਦਾਕਾਰਾ ਫਿਲਮਾਂ ਤੋਂ ਇਲਾਵਾ ਸਮਾਜਿਕ ਕੰਮਾਂ 'ਚ ਵੀ ਐਕਟਿਵ ਹੈ। ਉਹ ਬਾਲ ਅਧਿਕਾਰ, ਮਹਿਲਾ ਸਸ਼ਕਤੀਕਰਨ ਅਤੇ ਸਿੱਖਿਆ ਵਰਗੇ ਸਮਾਜਿਕ ਮੁੱਦਿਆਂ ਵਿੱਚ ਸਰਗਰਮੀ ਨਾਲ ਸ਼ਾਮਲ ਰਹੀ ਹੈ। ਉਹ 'ਰਵੀਨਾ ਟੰਡਨ ਫਾਊਂਡੇਸ਼ਨ' ਦੀ ਸੰਸਥਾਪਕ ਵੀ ਹੈ, ਜੋ ਕਿ ਗਰੀਬ ਬੱਚਿਆਂ ਨੂੰ ਸਿੱਖਿਆ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕੰਮ ਕਰਦੀ ਹੈ।

ਰਵੀਨਾ ਟੰਡਨ ਦੀਆਂ ਫਿਲਮਾਂ

ਵਰਕ ਫਰੰਟ ਦੀ ਗੱਲ ਕਰੀਏ ਤਾਂ ਰਵੀਨਾ ਟੰਡਨ ਨੇ ਸਾਲ 2021 ਵਿੱਚ ਵੈੱਬ ਸੀਰੀਜ਼ ਅਰਣਯਕ ਨਾਲ ਡੈਬਿਊ ਕੀਤਾ ਹੈ। ਇਸ ਤੋਂ ਇਲਾਵਾ ਉਹ ਯਸ਼ ਦੀ ਫਿਲਮ KGF ਚੈਪਟਰ 2 'ਚ ਨਜ਼ਰ ਆ ਚੁੱਕੀ ਹੈ। ਹੁਣ ਰਵੀਨਾ ਟੰਡਨ ਜਲਦ ਹੀ 'ਘੜਚੜੀ' 'ਚ ਨਜ਼ਰ ਆਵੇਗੀ, ਜੋ ਕਿ ਰੋਮਾਂਟਿਕ-ਕਾਮੇਡੀ ਫਿਲਮ ਹੈ। ਇਸ 'ਚ ਉਹ ਸੰਜੇ ਦੱਤ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।