ਨਵੀਂ ਦਿੱਲੀ: ਸਾਲ 2017 ਵਿੱਚ ਸਭ ਤੋਂ ਜ਼ਿਆਦਾ ਧਮਾਲਾਂ ਜੇਕਰ ਕਿਸੇ ਫ਼ਿਲਮ ਨੇ ਪਾਈ ਤਾਂ ਉਹ ਹੈ ਬਾਹੁਬਲੀ। ਫ਼ਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਰਿਕਾਰਡ ਤੋੜਣੇ ਸ਼ੁਰੂ ਕਰ ਦਿੱਤੇ ਸਨ। ਹੁਣ ਰਿਲੀਜ਼ ਤੋਂ ਬਾਅਦ ਤਾਂ ਫ਼ਿਲਮ ਨੇ ਕਮਾਈ ਦੇ ਨਾਲ-ਨਾਲ ਹੋਰ ਵੀ ਕਈ ਰਿਕਾਰਡ ਆਪਣੇ ਨਾਂ ਕਰ ਲਏ ਹਨ।
ਰਿਕਾਰਡ ਤੋੜਣ ਦਾ ਅਤੇ ਬਨਾਉਣ ਦਾ ਇਹ ਸਿਲਸਿਲਾ ਸਾਲ ਦੇ ਅਖੀਰ ਤੱਕ ਚਲ ਰਿਹਾ ਹੈ। ਫ਼ਿਲਮ ਨੂੰ ਰਿਲੀਜ਼ ਹੋਏ ਸਿਰਫ 8 ਮਹੀਨੇ ਹੋਏ ਹਨ ਅਤੇ ਸਾਲ ਦੇ ਅਖੀਰ ਵਿੱਚ ਇਹ ਅਜਿਹੀ ਫ਼ਿਲਮ ਬਣ ਗਈ ਹੈ ਜਿਸ ਨੇ 2017 ਵਿੱਚ ਗੂਗਲ ਟੌਪ ਟ੍ਰੈਂਡ ਵਿੱਚ ਥਾਂ ਬਣਾਈ ਹੈ।
ਇਸ ਤੋਂ ਇਲਾਵਾ ਸਿਰਫ ਇੱਕ ਹਾਲੀਵੁੱਡ ਫ਼ਿਲਮ ਨੇ ਸਾਲ 2017 ਦੇ ਗੂਗਲ ਟੌਪ ਟ੍ਰੈਂਡ ਵਿੱਚ ਆਪਣੀ ਥਾਂ ਬਣਾਈ ਹੈ। ਬਾਹੁਬਲੀ 2 ਬਾਰੇ ਨਾ ਸਿਰਫ ਭਾਰਤ ਵਿੱਚ ਬਲਕਿ ਵਿਦੇਸ਼ ਵਿੱਚ ਰੋਮਾਂਚ ਬਣਿਆ ਹੋਇਆ ਹੈ।
ਸਾਲ 2017 ਵਿੱਚ ਗੂਗਲ ਟੌਪ ਟ੍ਰੈਂਡ ਦੀ ਲਿਸਟ ਵਿੱਚ ਬਾਹੁਬਲੀ-2 ਸੱਤਵੇਂ ਨੰਬਰ 'ਤੇ ਹੈ। ਇਸ ਫ਼ਿਲਮ ਨਾਲ ਇਸ ਦੇ ਕਲਾਕਾਰ ਪ੍ਰਭਾਸ, ਅਨੁਸ਼ਕਾ ਸ਼ੈਟੀ ਦੀ ਬ੍ਰਾਂਡ ਵੈਲਿਊ ਵੀ ਵਧੀ ਹੈ।
'ਬਾਹੁਬਲੀ-2' ਦੇ ਨਾਂ ਇੱਕ ਹੋਰ ਰਿਕਾਰਡ ਦਰਜ
ਏਬੀਪੀ ਸਾਂਝਾ
Updated at:
13 Dec 2017 06:49 PM (IST)
- - - - - - - - - Advertisement - - - - - - - - -