ਮੁੰਬਈ : ਕੋਰੀਓਗ੍ਰਾਫਰ-ਫਿਲਮ ਨਿਰਮਾਤਾ ਰੇਮੋ ਡਿਸੂਜ਼ਾ ਅਤੇ ਉਨ੍ਹਾਂ ਦੀ ਪਤਨੀ ਗਹਿਰੇ ਸਦਮੇ 'ਚ ਹਨ। ਰੇਮੋ ਦੇ ਸਾਲੇ ਜੇਸਨ ਵਾਟਕਿੰਸ ਮਿੱਲਤ ਨਗਰ (ਮੁੰਬਈ) ਵਿੱਚ ਆਪਣੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਇਆ ਗਿਆ ਹੈ। ਉਨ੍ਹਾਂ ਦੀ ਭੈਣ ਅਤੇ ਰੇਮੋ ਦੀ ਪਤਨੀ ਲਿਜੇਲ ਡਿਸੂਜ਼ਾ ਨੂੰ ਭਰਾ ਦੀ ਮੌਤ ਦਾ ਗਹਿਰਾ ਸਦਮਾ ਲੱਗਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਆਪਣੀ ਤਸਵੀਰ ਸ਼ੇਅਰ ਕਰਕੇ ਦੁੱਖ ਪ੍ਰਗਟ ਕੀਤਾ ਹੈ।
ਲਿਜੇਲ ਡਿਸੂਜ਼ਾ ਭਰਾ ਜੇਸਨ ਵਾਟਕਿੰਸ ਦੇ ਅਚਾਨਕ ਦੇਹਾਂਤ ਤੋਂ ਦੁਖੀ ਹੈ। ਲਿਜੇਲ ਨੇ ਜੇਸਨ ਵਾਟਕਿੰਸ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ, 'ਕਿਉਂ??????? ਤੁਸੀਂ ਮੇਰੇ ਨਾਲ ਇਹ ਕਿਵੇਂ ਕਰ ਸਕਦੇ ਹੋ। ਮੈਂ ਤੈਨੂੰ ਕਦੇ ਮਾਫ਼ ਨਹੀਂ ਕਰਾਂਗੀ'। ਲਿਜੇਲ ਨੇ ਆਪਣੀ ਮਾਂ ਨਾਲ ਆਪਣੇ ਭਰਾ ਦੀ ਤਸਵੀਰ ਸ਼ੇਅਰ ਕਰਕੇ ਉਨਾਂ ਦੇ ਫੈਲ ਹੋਣ ਨੂੰ ਲੈ ਕੇ ਮੁਆਫੀ ਮੰਗੀ ਹੈ।
ਲਿਜ਼ੇਲ ਦੀ ਪੋਸਟ ਦੱਸਦੀ ਹੈ ਕਿ ਉਸ ਨੂੰ ਕਿੰਨਾ ਡੂੰਘਾ ਸਦਮਾ ਲੱਗਾ ਹੈ। ਇਹ ਪੋਸਟ ਸਪੱਸ਼ਟ ਤੌਰ 'ਤੇ ਲਿਜ਼ੇਲ ਦੀ ਬੇਵੱਸ ਹਾਲਤ, ਆਪਣੇ ਭਰਾ ਨੂੰ ਗੁਆਉਣ ਦੇ ਦਰਦ ਨੂੰ ਬਿਆਨ ਕਰਦੀ ਹੈ। ਭਰਾ ਦੀ ਇਸ ਹਰਕਤ 'ਤੇ ਲਿਜ਼ੇਲ ਦੀ ਨਾਰਾਜ਼ਗੀ ਵੀ ਸਮਝ ਵਿਚ ਆਉਂਦੀ ਹੈ।
ਇੱਕ ਮੈਡੀਕਲ ਅਫਸਰ ਨੇ ਦੱਸਿਆ ਕਿ ਜੇਸਨ ਨੂੰ ਕੂਪਰ ਹਸਪਤਾਲ ਲਿਆਂਦਾ ਗਿਆ ਸੀ ਅਤੇ ਪੁਲਿਸ ਲੋੜੀਂਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੇਸਨ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਲਿਜ਼ੇਲ ਅਤੇ ਰੇਮੋ ਫਿਲਹਾਲ ਗੋਆ 'ਚ ਹਨ। ਉੱਥੇ ਉਹ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਗਏ ਸੀ। ਜੇਸਨ ਦੀ ਗੱਲ ਕਰੀਏ ਤਾਂ ਉਹ ਕਈ ਸਾਲਾਂ ਤੋਂ ਫਿਲਮ ਇੰਡਸਟਰੀ 'ਚ ਕੰਮ ਕਰ ਰਹੇ ਸਨ ਅਤੇ ਰੇਮੋ ਨਾਲ ਵੀ ਕੰਮ ਕਰ ਚੁੱਕੇ ਹਨ। ਉਸਨੇ ਰੇਮੋ ਡਿਸੂਜ਼ਾ ਦੇ ਪ੍ਰੋਜੈਕਟ ਵਿੱਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ।