Actress on Kidney Failure: ਮਸ਼ਹੂਰ ਅਦਾਕਾਰਾ ਦੀ ਕਿਡਨੀ ਹੋਈ ਫੇਲ੍ਹ, ਪਰਿਵਾਰ ਮਦਦ ਲਈ ਨਹੀਂ ਆਇਆ ਅੱਗੇ, ਫਿਰ...
Actress on Kidney Failure: ਮਸ਼ਹੂਰ ਅਦਾਕਾਰਾ ਵੱਲੋਂ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਗਿਆ ਹੈ। ਜਿਸ ਨੇ ਇੰਡਸਟਰੀ ਵਿੱਚ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਅਸੀ ਸ਼ਰਲਿਨ ਚੋਪੜਾ ਦੀ ਗੱਲ ਕਰ ਰਹੇ ਹਾਂ। ਉਹ ਆਪਣੀ ਫਿਲਮਾਂ
Actress on Kidney Failure: ਮਸ਼ਹੂਰ ਅਦਾਕਾਰਾ ਵੱਲੋਂ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਗਿਆ ਹੈ। ਜਿਸ ਨੇ ਇੰਡਸਟਰੀ ਵਿੱਚ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਅਸੀ ਸ਼ਰਲਿਨ ਚੋਪੜਾ ਦੀ ਗੱਲ ਕਰ ਰਹੇ ਹਾਂ। ਉਹ ਆਪਣੀ ਫਿਲਮਾਂ ਦੇ ਬਜਾਏ ਵਿਵਾਦਾਂ ਦੇ ਚੱਲਦੇ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਉਹ ਰਾਖੀ ਸਾਵੰਤ ਨਾਲ ਲੜਾਈ ਅਤੇ ਪੈਚ ਅੱਪ ਦੀਆਂ ਖਬਰਾਂ ਨੂੰ ਲੈ ਸੁਰਖੀਆਂ 'ਚ ਰਹੀ। ਸ਼ਰਲਿਨ ਚੋਪੜਾ ਅਕਸਰ ਆਪਣੇ ਬਿਆਨਾਂ ਅਤੇ ਨਿੱਜੀ ਗੱਲਾਂ ਨੂੰ ਲੈ ਵਿਵਾਦਾਂ 'ਚ ਘਿਰ ਜਾਂਦੀ ਹੈ।
ਹਾਲ ਹੀ ਵਿੱਚ ਸ਼ਰਲਿਨ ਚੋਪੜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਰਾਹੀਂ ਇੱਕ ਵੀਡੀਓ ਸ਼ੇਅਰ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਉਹ ਆਪਣੇ ਪਰਿਵਾਰ ਬਾਰੇ ਹੈਰਾਨੀਜਨਕ ਖੁਲਾਸਾ ਕਰਦੇ ਹੋਏ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਹ ਦੱਸਦੀ ਨਜ਼ਰ ਆ ਰਹੀ ਹੈ ਕਿ ਸਾਲ 2021 'ਚ ਉਸ ਦੀ ਕਿਡਨੀ ਫੇਲ ਹੋ ਗਈ ਸੀ। ਡਾਕਟਰਾਂ ਨੇ ਵੀ ਸ਼ਰਲਿਨ ਚੋਪੜਾ ਨੂੰ ਆਪਣੀ ਜ਼ਿੰਦਗੀ ਜਿਊਣ ਲਈ ਸਿਰਫ 3 ਮਹੀਨੇ ਦਿੱਤੇ ਸੀ।
ਸ਼ਰਲਿਨ ਚੋਪੜਾ ਨੇ ਅੱਗੇ ਦੱਸਦੇ ਹੋਏ ਕਿਹਾ "ਡਾਕਟਰਾਂ ਨੇ ਮੈਨੂੰ ਜਲਦੀ ਤੋਂ ਜਲਦੀ ਕਿਡਨੀ ਟ੍ਰਾਂਸਪਲਾਂਟ ਕਰਵਾਉਣ ਦੀ ਸਲਾਹ ਦਿੱਤੀ। ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰਾ ਪਰਿਵਾਰ ਮੈਨੂੰ ਇੰਨਾ ਪਿਆਰ ਨਹੀਂ ਕਰਦਾ ਕਿ ਮੈੂਨੰ ਕਿਡਨੀ ਦਾਨ ਕਰ ਸਕੇ।" ਉਨ੍ਹਾਂ ਅੱਗੇ ਕਿਹਾ, ''ਇਸ ਲਈ ਮੇਰੇ ਕੋਲ ਦਵਾਈ ਅਤੇ ਦੁਆਵਾਂ ਹੀ ਰਹਿ ਗਈਆਂ, ਤੁਸੀਂ ਯਕੀਨ ਨਹੀਂ ਕਰੋਗੇ ਪਰ ਦਵਾਈਆਂ ਅਤੇ ਪ੍ਰਾਰਥਨਾਵਾਂ ਦੀ ਮਦਦ ਨਾਲ ਸਿਰਫ ਤਿੰਨ ਮਹੀਨਿਆਂ 'ਚ ਹੀ ਆਪਣੀ ਕਿਡਨੀ ਠੀਕ ਹੋ ਗਈ। ਉਦੋਂ ਤੋਂ ਮੈਨੂੰ ਮਹਿਸੂਸ ਹੋਣ ਲੱਗਾ ਹੈ। ਕਿ ਮੈਂ ਆਪਣੀ ਜ਼ਿੰਦਗੀ ਜੀ ਸਕਦੀ ਹਾਂ।" ਮੈਂ ਕੁਝ ਵੀ ਕਰ ਸਕਦੀ ਹਾਂ ਅਤੇ ਇਹ ਮੇਰੀ ਡਿਫੌਲਟ ਸੈਟਿੰਗ ਬਣ ਗਈ ਹੈ।"
ਵਾਇਰਲ ਹੋ ਰਹੇ ਇਸ ਵੀਡੀਓ 'ਚ ਸ਼ਰਲਿਨ ਚੋਪੜਾ ਕਾਫੀ ਭਾਵੁਕ ਹੁੰਦੀ ਨਜ਼ਰ ਆ ਰਹੀ ਹੈ। ਹਾਲਾਂਕਿ, ਦੱਸ ਦੇਈਏ ਕਿ ਉਹ ਵੱਡੇ ਪਰਦੇ ਤੋਂ ਦੂਰ ਹੈ ਅਤੇ ਆਪਣੇ ਬੋਲਡ ਅੰਦਾਜ਼ ਕਾਰਨ ਲਾਈਮਲਾਈਟ ਵਿੱਚ ਰਹਿੰਦੀ ਹੈ। ਅਕਸਰ ਉਸ ਦਾ ਬੋਲਡ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।