Shocking: 'ਪ੍ਰਾਈਵੇਟ ਪਾਰਟਸ 'ਤੇ ਲਗਾਏ ਗਏ ਬਿਜਲੀ ਦੇ ਝਟਕੇ', ਅਦਾਕਾਰ ਦਾ ਖੌਫਨਾਕ ਰੂਪ ਆਇਆ ਸਾਹਮਣੇ...
Renukaswamy Murder Case: ਕੰਨੜ ਅਦਾਕਾਰ ਦਰਸ਼ਨ ਅਤੇ ਅਦਾਕਾਰਾ ਪਵਿੱਤਰਾ ਗੌੜਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਇਨ੍ਹਾਂ ਫਿਲਮੀ ਸਿਤਾਰਿਆਂ ਉੱਪਰ ਰੇਣੂਕਾਸਵਾਮੀ ਨਾਂ ਦੇ ਵਿਅਕਤੀ ਨੂੰ
Renukaswamy Murder Case: ਕੰਨੜ ਅਦਾਕਾਰ ਦਰਸ਼ਨ ਅਤੇ ਅਦਾਕਾਰਾ ਪਵਿੱਤਰਾ ਗੌੜਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਇਨ੍ਹਾਂ ਫਿਲਮੀ ਸਿਤਾਰਿਆਂ ਉੱਪਰ ਰੇਣੂਕਾਸਵਾਮੀ ਨਾਂ ਦੇ ਵਿਅਕਤੀ ਨੂੰ ਅਗਵਾ ਕਰਕੇ ਉਸ ਦੀ ਹੱਤਿਆ ਕਰਨ ਦਾ ਦੋਸ਼ ਹੈ। ਹੁਣ ਕਰਨਾਟਕ ਪੁਲਿਸ ਨੇ ਇਸ ਮਾਮਲੇ ਵਿੱਚ 3,991 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਹੈ।
ਰੇਣੂਕਾਸਵਾਮੀ ਦੀ ਅਗਵਾ ਅਤੇ ਹੱਤਿਆ ਮਾਮਲੇ 'ਚ ਮੌਤ ਨੂੰ ਲੈ ਕੇ ਕਈ ਭਿਆਨਕ ਅਤੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ, ਚਾਰਜਸ਼ੀਟ ਵਿੱਚ ਲਿਖਿਆ ਗਿਆ ਹੈ, "ਦਰਸ਼ਨ ਅਤੇ ਉਸਦੇ ਗੈਂਗ ਦੁਆਰਾ ਹਮਲਾ ਕੀਤੇ ਜਾਣ ਤੋਂ ਬਾਅਦ, ਰੇਣੁਕਾਸਵਾਮੀ ਦੀ ਛਾਤੀ ਦੀਆਂ ਹੱਡੀਆਂ ਟੁੱਟ ਗਈਆਂ। ਉਸਦੇ ਸਰੀਰ 'ਤੇ ਕੁੱਲ 39 ਸੱਟਾਂ ਦੇ ਨਿਸ਼ਾਨ ਹਨ। ਪੀੜਤ ਦੇ ਸਿਰ 'ਤੇ ਵੀ ਡੂੰਘਾ ਜ਼ਖ਼ਮ ਸੀ।"
ਰੇਣੁਕਾਸਵਾਮੀ ਦੇ ਪ੍ਰਾਈਵੇਟ ਪਾਰਟ 'ਤੇ ਬਿਜਲੀ ਦੇ ਝਟਕੇ
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦਰਸ਼ਨ (Darshan Murder Case) ਅਤੇ ਉਸਦੇ ਸਾਥੀ ਨੇ ਰੇਣੂਕਾਸਵਾਮੀ ਦੇ ਪ੍ਰਾਈਵੇਟ ਪਾਰਟਸ ਨੂੰ ਬਿਜਲੀ ਦੇ ਝਟਕੇ ਦਿੱਤੇ ਤਾਂ ਜੋ ਹਮਲੇ ਤੋਂ ਬਾਅਦ ਦਰਦ ਤੋਂ ਬੇਹੋਸ਼ ਹੋਣ 'ਤੇ ਉਸ ਨੂੰ ਹੋਸ਼ ਵਿੱਚ ਲਿਆਂਦਾ ਜਾ ਸਕੇ।
ਲਾਸ਼ ਨੂੰ ਠਿਕਾਣੇ ਲਗਾਉਣ ਲਈ ਕੀਤੀ ਪੈਸੇ ਦੀ ਵਰਤੋਂ
ਚਾਰਜਸ਼ੀਟ ਵਿੱਚ ਅੱਗੇ ਕਿਹਾ ਗਿਆ ਹੈ, "ਕਤਲ ਕਰਨ ਤੋਂ ਬਾਅਦ, ਦਰਸ਼ਨ ਅਤੇ ਹੋਰ ਦੋਸ਼ੀਆਂ ਨੇ ਲਾਸ਼ ਨੂੰ ਨਸ਼ਟ ਕਰਨ ਲਈ ਆਪਣੇ ਪ੍ਰਭਾਵ ਅਤੇ ਪੈਸੇ ਦੀ ਵਰਤੋਂ ਕੀਤੀ ਅਤੇ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਵੀ ਕੀਤੀ। ਦੋਸ਼ਾਂ ਤੋਂ ਬਚਣ ਲਈ ਉਨ੍ਹਾਂ ਨੇ ਹੋਰ ਲੋਕਾਂ ਨੂੰ ਵੀ ਫਸਾਣ ਦੀ ਕੋਸ਼ਿਸ਼ ਕੀਤੀ।"
ਇਸ ਤੋਂ ਪਹਿਲਾਂ ਰੇਣੁਕਾਸਵਾਮੀ ਦੀ ਪੋਸਟਮਾਰਟਮ ਰਿਪੋਰਟ ਵਿੱਚ ਵੀ ਉਨ੍ਹਾਂ ਦੇ ਕਤਲ ਬਾਰੇ ਕਈ ਭਿਆਨਕ ਗੱਲਾਂ ਸਾਹਮਣੇ ਆਈਆਂ ਸਨ। ਪੀਟੀਆਈ ਦੀ ਰਿਪੋਰਟ ਦੇ ਅਨੁਸਾਰ, ਉਸ ਦੀ ਮੌਤ ਸਦਮੇ ਕਾਰਨ ਹੋਈ ਅਤੇ ਉਸ ਨੂੰ ਕਈ ਸੱਟਾਂ ਲੱਗਣ ਕਾਰਨ ਖੂਨ ਵਹਿ ਗਿਆ। ਰੇਣੁਕਾਸਵਾਮੀ 9 ਜੂਨ ਨੂੰ ਬੈਂਗਲੁਰੂ ਵਿੱਚ ਇੱਕ ਫਲਾਈਓਵਰ ਦੇ ਕੋਲ ਮਿਲਿਆ ਸੀ।
ਰਿਪੋਰਟ ਵਿੱਚ ਹੋਏ ਹੈਰਾਨੀਜਨਕ ਖੁਲਾਸੇ
ਰੇਣੁਕਾਸਵਾਮੀ ਨੂੰ ਕਥਿਤ ਤੌਰ 'ਤੇ ਦਰਸ਼ਨ ਦੇ ਕਹਿਣ 'ਤੇ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਇੰਡੀਆ ਟੂਡੇ ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਅਪਰਾਧ ਸ਼ਾਖਾ ਦੀ ਟੀਮ ਦੁਆਰਾ ਲਈਆਂ ਗਈਆਂ ਤਸਵੀਰਾਂ ਵਿਚ ਰੇਣੁਕਾਸਵਾਮੀ ਦੀ ਪਿੱਠ, ਹੱਥਾਂ ਅਤੇ ਛਾਤੀ 'ਤੇ ਕਾਲੇ ਅਤੇ ਨੀਲੇ ਰੰਗ ਦੇ ਨਿਸ਼ਾਨ ਹਨ। 33 ਸਾਲਾ ਰੇਣੁਕਾਸਵਾਮੀ ਦੀ ਪੋਸਟ ਮਾਰਟਮ ਰਿਪੋਰਟ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਲੱਤ ਮਾਰਨ ਤੋਂ ਬਾਅਦ ਉਸ ਦਾ ਗੁਪਤ ਅੰਗ ਫਟ ਗਿਆ ਸੀ। ਉਸਦਾ ਇੱਕ ਕੰਨ ਵੀ ਗਾਇਬ ਸੀ ਅਤੇ ਉਸਦਾ ਮੂੰਹ ਟੁੱਟਿਆ ਹੋਇਆ ਸੀ। ਰਿਪੋਰਟਾਂ ਮੁਤਾਬਕ ਰੇਣੁਕਾ ਸਵਾਮੀ ਦੇ ਸਰੀਰ ਦੇ ਕੁਝ ਹਿੱਸਿਆਂ ਨੂੰ ਕੁੱਤਿਆਂ ਨੇ ਖਾ ਲਿਆ ਸੀ।
ਦਰਸ਼ਨ ਨੂੰ 12 ਜੂਨ ਨੂੰ ਮੈਸੂਰ 'ਚ ਰੇਣੁਕਾਸਵਾਮੀ ਦੀ ਹੱਤਿਆ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੇ ਦਰਸ਼ਨ ਦੀ ਕਰੀਬੀ ਦੋਸਤ ਅਭਿਨੇਤਰੀ ਪਵਿਤਰ ਗੌੜਾ ਨੂੰ ਕਥਿਤ ਤੌਰ 'ਤੇ ਸੋਸ਼ਲ ਮੀਡੀਆ 'ਤੇ ਅਸ਼ਲੀਲ ਸੰਦੇਸ਼ ਭੇਜੇ ਸਨ।