ਮਸ਼ਹੂਰ ਗਾਇਕਾ ਨੇ ਫੈਨ ਦੇ ਚਿਹਰੇ 'ਤੇ ਕੀਤਾ ਪਿਸ਼ਾਬ, ਬਾਅਦ 'ਚ ਦਿੱਤੀ ਇਹ ਸਫਾਈ
ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸ਼ਿਕਾਰ ਹੋਈ ਸੋਫੀਆ ਨੇ ਹੁਣ ਇਸ ਹਰਕਤ ਲਈ ਮੁਆਫੀ ਮੰਗੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਉਸ ਦਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ।
ਨਵੀਂ ਦਿੱਲੀ: ਪਿਛਲੇ ਹਫ਼ਤੇ ਇੱਕ ਲਾਈਵ ਕੰਸਰਟ ਦੌਰਾਨ ਗਾਇਕਾ ਸੋਫੀਆ ਉਰਿਸਟਾ ਨੇ ਆਪਣੇ ਇੱਕ ਪੁਰਸ਼ ਪ੍ਰਸ਼ੰਸਕ ਨੂੰ ਸਟੇਜ 'ਤੇ ਬੁਲਾਇਆ ਤੇ ਉਸ ਨੂੰ ਹੇਠਾਂ ਲੇਟਾ ਕੇ ਉਸ ਦੇ ਚਿਹਰੇ 'ਤੇ ਪਿਸ਼ਾਬ ਕਰ ਦਿੱਤਾ। ਇਸ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਾਇਰਲ ਹੋ ਗਿਆ।
ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸ਼ਿਕਾਰ ਹੋਈ ਸੋਫੀਆ ਨੇ ਹੁਣ ਇਸ ਹਰਕਤ ਲਈ ਮੁਆਫੀ ਮੰਗੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਉਸ ਦਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ।
ਪੋਸਟ ਕਰਨ ਲਈ ਮਾਫ਼ੀ
ਸੋਫੀਆ ਉਰਿਸਟਾ ਨੇ ਇੱਕ ਬਿਆਨ 'ਚ ਕਿਹਾ ਕਿ ਉਹ ਸਟੇਜ 'ਤੇ ਹਮੇਸ਼ਾ ਆਪਣੀ ਲਿਮਟ 'ਚ ਰਹੀ ਹੈ ਪਰ ਉਸ ਰਾਤ ਉਹ ਆਪਣੀ ਲਿਮਟ ਭੁੱਲ ਗਈ। ਮੈਨੂੰ ਮੇਰੇ ਪਰਿਵਾਰ, ਮੇਰੇ ਬੈਂਡ ਤੇ ਮੇਰੇ ਸਾਰੇ ਪ੍ਰਸ਼ੰਸਕਾਂ ਵਲੋਂ ਪਿਆਰ ਕੀਤਾ ਗਿਆ ਹੈ। ਮੈਨੂੰ ਮੰਨਣਾ ਪਵੇਗਾ ਕਿ ਮੇਰਾ ਪਿਸ਼ਾਬ ਸਟੰਟ ਸਹੀ ਨਹੀਂ ਸੀ। ਮੈਂ ਇਸ ਲਈ ਮੁਆਫੀ ਮੰਗਦੀ ਹਾਂ, ਮੇਰਾ ਮਤਲਬ ਲੋਕਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।
ਸੋਫੀਆ ਨਾਲ ਬੈਂਡ ਨੇ ਵੀ ਮੰਗੀ ਮਾਫੀ
ਗਾਇਕ ਦੇ ਬੈਂਡ 'ਬ੍ਰਾਸ ਅਗੇਂਸਟ' ਨੇ ਵੀ ਇਸ ਮੰਦਭਾਗੀ ਘਟਨਾ ਤੋਂ ਬਾਅਦ ਮੁਆਫੀ ਮੰਗ ਲਈ ਹੈ। ਬੈਂਡ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, 'ਸੋਫੀਆ ਉਰਿਸਟਾ ਬਹੁਤ ਉਤਸ਼ਾਹਿਤ ਸੀ। ਸਾਨੂੰ ਇਸਦੀ ਉਮੀਦ ਵੀ ਨਹੀਂ ਸੀ। ਹਾਲਾਂਕਿ, ਤੁਸੀਂ ਲੋਕ ਇਸ ਤਰ੍ਹਾਂ ਦੀ ਘਟਨਾ ਨੂੰ ਸਾਡੇ ਸ਼ੋਅ ਵਿੱਚ ਦੁਬਾਰਾ ਕਦੇ ਨਹੀਂ ਦੇਖੋਗੇ। ਇਹ ਸਾਰੀ ਘਟਨਾ ਅਣਕਿਆਸੀ ਸੀ।
11 ਨਵੰਬਰ ਨੂੰ ਇੱਕ ਲਾਈਵ ਕੰਸਰਟ ਦੌਰਾਨ ਵਾਇਰਲ ਹੋਈ ਇੱਕ ਵੀਡੀਓ ਵਿੱਚ ਸੋਫੀਆ ਨੂੰ ਆਪਣੀ ਪੈਂਟ ਲਾਹ ਕੇ ਇੱਕ ਪ੍ਰਸ਼ੰਸਕ ਦੇ ਮੂੰਹ ਵਿੱਚ ਪਿਸ਼ਾਬ ਕਰਦੇ ਦੇਖਿਆ ਜਾ ਸਕਦਾ ਹੈ। ਇਸ ਘਟਨਾ ਦੀ ਵੀਡੀਓ ਨੂੰ ਕਾਫੀ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਲੰਬੀ ਤੋਂ ਦਰਦਨਾਕ ਖਬਰ! ਕਿਸਾਨ ਨੇ ਧੀ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: