ਪੜਚੋਲ ਕਰੋ
Advertisement
ਐਕਟਰ ਦੇ ਬੇਟੇ ਨੇ ਆਨਲਾਈਨ ਮੰਗਵਾਇਆ PS4, ਡੱਬਾ ਖੋਲ੍ਹਣ 'ਤੇ ਬਕਸੇ 'ਚੋਂ ਨਿਕਲੇ ਕਾਗਜ਼, ਵੀਡੀਓ ਸ਼ੇਅਰ ਕਰ ਦੱਸੀ ਸੱਚਾਈ
ਰੋਨੀਤ ਰਾਏ ਦੇ ਬੇਟੇ ਨੇ ਐਮਜ਼ੋਨ ਤੋਂ ਪਲੇ ਸਟੇਸ਼ਨ 4 (PS4) ਗੇਮ GTA5 ਦੀ ਸੀਡੀ ਮੰਗਵਾਈ, ਪਰ ਬਾਕਸ ਖੋਲ੍ਹਣ ਤੋਂ ਅੰਦਰੋਂ ਕੋਰਾ ਕਾਗਜ਼ ਨਿਕਲਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਮੁੰਬਈ: ਟੀਵੀ ਦੇ ਕਈ ਸ਼ੋਅ ਕਰਕੇ ਆਪਣਾ ਵੱਖਰਾ ਮੁਕਾਮ ਹਾਸਲ ਕਰ ਚੁੱਕੇ ਐਕਟਰ ਰੋਨੀਤ ਰਾਏ (Ronit Roy) ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਏ। ਦੱਸ ਦਈਏ ਕਿ ਸੋਮਵਾਰ ਨੂੰ ਇੱਕ ਵੀਡੀਓ ਸ਼ੇਅਰ ਕਰਕੇ ਰੋਨੀਤ ਨੇ ਆਨਲਾਈਨ ਸਾਈਟ 'ਤੇ ਵੱਡੇ ਇਲਜ਼ਾਮ ਲਾਏ ਹਨ। ਜੀ ਹਾਣ ਵੀਡੀਓ ਸ਼ੇਅਰ ਕਰ ਰੋਨੀਤ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਇੱਕ ਪਲੇਅ ਸਟੇਸ਼ਨ 4 ਜੀਟੀਏ 5 ਆਨਲਾਈਨ ਆਰਡਰ ਕਰਨ ਤੋਂ ਬਾਅਦ ਇੱਕ ਕੋਰਾ ਕਾਗਜ਼ ਮਿਲਿਆ।
ਤੁਸੀਂ ਵੇਖ ਸਕਦੇ ਹੋ ਕਿ ਰੋਨਿਤ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ 'ਤੇ ਇੱਕ ਆਨਲਾਈਨ ਵੈੱਬਸਾਈਟ ਨੂੰ ਟੈਗ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਟਵੀਟ ਵਿੱਚ ਉਸ ਆਈਟਨ ਨੂੰ ਵੀ ਦਿਖਾਈ ਜੋ ਉਸ ਨੇ ਵੈੱਬਸਾਈਟ ਤੋਂ ਮੰਗਵਾਈ ਸੀ। ਵੀਡੀਓ ਨੂੰ ਟਵੀਟ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ,' 'ਮੇਰੇ ਬੇਟੇ ਨੇ ਪੀਐਸ 4 ਜੀਟੀਏ ਆਰਡਰ ਕੀਤੇ। ਪੈਕੇਟ ਵਿੱਚ ਸਿਰਫ ਇੱਕ ਖਾਲੀ ਕਾਗਜ਼ ਆਇਆ ਤੇ ਇਸ ਵਿਚ ਕੋਈ ਡਿਸਕ ਨਹੀਂ ਮਿਲੀ। ਕ੍ਰਿਪਾ ਕਰਕੇ ਇਸ ਮਾਮਲੇ ਨੂੰ ਨੋਟਿਸ 'ਚ ਲਓ।” ਕੰਮ ਦੀ ਗੱਲ ਕਰੀਏ ਤਾਂ ਰੋਨੀਤ ਨੂੰ ਕਈ ਟੀਵੀ ਸੀਰੀਅਲਸ ਤੇ ਫਿਲਮਾਂ 'ਚ ਦਮਦਾਰ ਐਕਟਿੰਗ ਕਰਦਿਆਂ ਵੇਖਿਆ ਗਿਆ ਹੈ ਪਰ ਫਿਲਹਾਲ ਹੁਣ ਰੋਨੀਤ ਇਸ ਟਵੀਟ ਕਰਕੇ ਸੁਰਖੀਆਂ 'ਚ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Dear @amazonIN My son ordered a ps4 gta5 The package contains a blank piece of paper and no disc. Please look into this immediately @amazon @AmazonHelp pic.twitter.com/9FaivknxiZ
— Ronit Bose Roy (@RonitBoseRoy) November 30, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਅਪਰਾਧ
ਪੰਜਾਬ
ਪੰਜਾਬ
Advertisement