ਪੜਚੋਲ ਕਰੋ
ਆਰਐਸਐਸ ਨੇ ਕੀਤਾ ਖੁਲਾਸਾ! ਅਕਸ਼ੇ ਕੁਮਾਰ ਨੇ ਮਦਦ ਲਈ ਦਿੱਤੇ 50 ਲੱਖ ਰੁਪਏ
ਮਹਾਂਮਾਰੀ ਦੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕਲਾਕਾਰਾਂ ਨੂੰ ‘ਸੰਸਕਾਰ ਭਾਰਤੀ’ ਵੱਲੋਂ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਫੰਡ ਇਕੱਠਾ ਕੀਤੇ ਜਾ ਰਹੇ ਹਨ।

अक्षय कुमार(Akshay Kumar) - बॉलीवुड के खिलाड़ी अक्षय कुमार एक दमदार हीरो हैं. लेकिन एक फिल्म में उन्होंंने भी विलेन का रोल निभाकर सभी को अचंभित कर दिया था. फिल्म में हीरो थे बॉबी देओल जबकि अक्षय कुमार ने नेगेटिव रोल में उनसे ज्यादा वाहवाही लूटी थी.
ਮੁੰਬਈ: ਬਾਲੀਵੁੱਡ ਅਦਾਕਾਰ ਅਕਸੇ ਕੁਮਾਰ ਨੇ ਕੋਵਿਡ-19 ਮਹਾਂਮਾਰੀ ਦੀ ਕਰੋਪੀ ਦੌਰਾਨ ਸੰਘਰਸ਼ ਕਰ ਰਹੇ ਫ਼ਿਲਮ ਕਲਾਕਾਰਾਂ ਦੀ ਸਹਾਇਤਾ ਲਈ 50 ਲੱਖ ਰੁਪਏ ਦਾਨ ਕੀਤੇ ਹਨ। ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ RSS) ਨਾਲ ਸਬੰਧਤ ‘ਸੰਸਕਾਰ ਭਾਰਤੀ’ ਨੇ ਇਹ ਜਾਣਕਾਰੀ ਦਿੱਤੀ। ਸੰਸਥਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਸਿੱਧ ਪਲੇਅਬੈਕ ਵੁਆਇਸ ਓਵਰ ਕਲਾਕਾਰ ਹਰੀਸ਼ ਭੀਮਾਨੀ ਨੇ ਵੀ ਲੋੜਵੰਦ ਕਲਾਕਾਰਾਂ ਦੀ ਸਹਾਇਤਾ ਲਈ 5 ਲੱਖ ਰੁਪਏ ਦਾ ਯੋਗਦਾਨ ਪਾਇਆ।
ਮਹਾਂਮਾਰੀ ਦੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕਲਾਕਾਰਾਂ ਨੂੰ ‘ਸੰਸਕਾਰ ਭਾਰਤੀ’ ਵੱਲੋਂ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਫੰਡ ਇਕੱਠਾ ਕੀਤੇ ਜਾ ਰਹੇ ਹਨ। ਇਸ ਲਈ ਪਿੱਛੇ ਜਿਹੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਤੇ ਗਾਇਕ ਹੰਸਰਾਜ ਹੰਸ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਬਣਾਈ ਗਈ ਸੀ।
ਸੰਸਕਾਰ ਭਾਰਤੀ ਨੇ ਹਾਲ ਹੀ ਵਿੱਚ ਕਲਾਕਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਫੰਡ ਇਕੱਠੇ ਕਰਨ ਦੀ ਆਪਣੀ ਪਹਿਲ ਦੇ ਹਿੱਸੇ ਵਜੋਂ ਇੱਕ ਡਿਜੀਟਲ ਸਮਾਰੋਹ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿਚ ਪੰਡਿਤ ਬਿਰਜੂ ਮਹਾਰਾਜ, ਅਮਜਦ ਅਲੀ ਖਾਨ, ਸੋਨਲ ਮਾਨਸਿੰਘ, ਸੋਨੂੰ ਨਿਗਮ, ਅਕਸ਼ੇ ਕੁਮਾਰ ਸਮੇਤ ਕਈ ਹੋਰ ਮਸ਼ਹੂਰ ਹਸਤੀਆਂ ਨੇ ਭਾਗ ਲਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਅਕਸ਼ੈ ਕੁਮਾਰ ਦੀ ਅਜਿਹੀ ਖੁੱਲ੍ਹਦਿਲੀ ਵੇਖੀ ਗਈ ਹੈ। ਖਿਲਾੜੀ ਕੁਮਾਰ ਵਜੋਂ ਪ੍ਰਸਿੱਧ ਅਕਸ਼ੇ ਅਕਸਰ ਅਜਿਹੇ ਚੰਗੇ ਕੰਮ ਕਰਦੇ ਰਹਿੰਦੇ ਹਨ।
ਵਰਕ ਫ਼੍ਰੰਟ ਦੀ ਗੱਲ ਕਰੀਏ ਤਾਂ ਅਕਸੇ ਕੁਮਾਰ ਦੀ ਆਉਣ ਵਾਲੀ ਫਿਲਮ 'ਰਕਸ਼ਾ ਬੰਧਨ' ਭਰਾ-ਭੈਣ ਦੇ ਰਿਸ਼ਤੇ 'ਤੇ ਅਧਾਰਤ ਹੈ। ਭੂਮੀ ਪੇਡਨੇਕਰ ਵੀ ਇਸ ਫਿਲਮ ਵਿਚ ਉਨ੍ਹਾਂ ਨਾਲ ਨਜ਼ਰ ਆਉਣਗੇ। ਇਸ ਫਿਲਮ ਦੇ ਲੇਖਕ ਹਿਮਾਂਸ਼ੂ ਸ਼ਰਮਾ ਹਨ, ਜਿਨ੍ਹਾਂ ਨੇ 'ਜ਼ੀਰੋ', 'ਰਾਂਝਣਾ' ਅਤੇ 'ਤਨੂ ਵੇਡਜ਼ ਮਨੂ' ਵਰਗੀਆਂ ਫਿਲਮਾਂ ਵੀ ਲਿਖੀਆਂ ਹਨ। ਕੰਮ ਦੇ ਮੋਰਚੇ 'ਤੇ ਅਕਸ਼ੇ ਕੁਮਾਰ 'ਅਤਰੰਗੀ ਰੇ ',' ਪ੍ਰਿਥਵੀਰਾਜ ',' ਬੈੱਲ ਬੌਟਮ', 'ਰਾਮ ਸੇਤੂ' ਤੇ 'ਬੱਚਨ ਪਾਂਡੇ 'ਵਰਗੀਆਂ ਫਿਲਮਾਂ' ਚ ਨਜ਼ਰ ਆਉਣਗੇ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















