ਜੋਧਪੁਰ: ਹਿਰਣ ਮਾਰਨ ਦੇ ਦੋਸ਼ੀ ਸਲਮਾਨ ਖ਼ਾਨ ਨੂੰ ਲਾਤਕਾਰ ਦੇ ਦੋਸ਼ ਵਿੱਚ ਸਜ਼ਾਯਾਫ਼ਤਾ ਆਸਾਰਾਮ ਬਾਪੂ ਨਾਲ ਇੱਕੋ ਬੈਰਕ ਵਿੱਚ ਰੱਖਿਆ ਗਿਆ ਹੈ। ਆਸਾਰਾਮ ਵੀ ਜੋਧਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਤੇ ਸਲਮਾਨ ਖ਼ਾਨ ਦੀ ਵੀ ਅੱਜ 5 ਸਾਲ ਦੀ ਕੈਦ ਦਾ ਇਸੇ ਜੇਲ੍ਹ ਵਿੱਚੋਂ ਸ਼ੁਰੂ ਹੋ ਰਹੀ ਹੈ।
ਸਲਮਾਨ ਖ਼ਾਨ ਨੇ ਅੱਜ ਹੀ ਸੈਸ਼ਨ ਕੋਰਟ ਵਿੱਚ ਆਪਣੀ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਪਰ ਅਦਾਲਤ ਕੋਲ ਸਮਾਂ ਨਾ ਹੋਣ ਕਰ ਕੇ ਉਸ 'ਤੇ ਸੁਣਵਾਈ ਨਹੀਂ ਹੋਈ। ਅਦਾਲਤ ਸਲਮਾਨ ਦੀ ਅਰਜ਼ੀ 'ਤੇ ਕੱਲ੍ਹ ਨੂੰ ਸਾਢੇ ਦਸ ਵਜੇ ਵਿਚਾਰ ਕਰੇਗੀ।
ਇਸ ਤੋਂ ਬਾਅਦ ਸਲਮਾਨ ਖ਼ਾਨ ਨੂੰ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਭੇਜਿਆ ਗਿਆ। ਜੇਲ੍ਹ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਲਮਾਨ ਨੂੰ ਬੈਰਕ ਨੰਬਰ ਦੋ ਵਿੱਚ ਰੱਖਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਆਸਾਰਾਮ ਵੀ ਬੈਰਕ ਨੰਬਰ ਦੋ ਵਿੱਚ ਕੈਦੀ ਹਨ। ਬੈਰਕ ਵਿੱਚ ਚਾਰ ਕਮਰੇ ਹਨ ਅਤੇ ਆਸਾਰਾਮ ਤੇ ਸਲਮਾਨ ਦਾ ਕਮਰਾ ਵੱਖ-ਵੱਖ ਹੋਵੇਗਾ।