ਪੜਚੋਲ ਕਰੋ
Advertisement
ਕੈਦ ਤੋਂ ਬਾਅਦ ਇਹ ਹੋਣਗੇ ਸਲਮਾਨ ਖ਼ਾਨ ਅਗਲੇ 'ਦਾਅ'
ਜੋਧਪੁਰ: ਬਾਲੀਵੁੱਡ ਸਟਾਰ ਸਲਮਾਨ ਖ਼ਾਨ ਲਈ ਅੱਜ ਦਾ ਦਿਨ ਬਹੁਤ ਹੀ ਖ਼ਾਸ ਹੈ। ਅੱਜ ਸੈਸ਼ਨ ਕੋਰਟ ਨੇ ਇਹ ਤੈਅ ਕਰਨਾ ਹੈ ਕਿ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਜਾਵੇਗੀ ਜਾਂ ਨਹੀਂ। ਸਲਮਾਨ ਦੇ ਵਕੀਲਾਂ ਨੇ ਉਂਝ ਤਾਂ ਬੀਤੇ ਕੱਲ੍ਹ ਹੀ ਸੈਸ਼ਨ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦੇ ਦਿੱਤੀ ਸੀ, ਪਰ ਅਦਾਲਤ ਨੇ ਸੁਣਵਾਈ ਲਈ ਅੱਜ ਸਵੇਰੇ 10:30 ਵਜੇ ਦਾ ਸਮਾਂ ਦਿੱਤਾ ਹੋਇਆ ਹੈ।
ਸਲਮਾਨ ਦੇ ਵਕੀਲ ਅੱਜ ਸਵੇਰੇ ਸਾਢੇ ਕੁ ਸੱਤ ਵਜੇ ਜੇਲ੍ਹ ਪਹੁੰਚੇ ਸਨ, ਉਨ੍ਹਾਂ ਦੇ ਨਾਲ ਸਲਮਾਨ ਦੇ ਬਾਡੀਗਾਰਡ ਸ਼ੇਰਾ ਵੀ ਮੌਜੂਦ ਸਨ। ਇਸ ਤੋਂ ਕੁਝ ਸਮੇਂ ਬਾਅਦ ਉਹ ਜੇਲ੍ਹ ਵਿੱਚੋਂ ਬਾਹਰ ਆ ਗਏ।
ਹਿਰਣ ਮਾਰਨ ਵਾਲੇ ਇਸ ਬਾਲੀਵੁੱਡ ਸਟਾਰ ਲਈ ਉਨ੍ਹਾਂ ਦੇ ਵਕੀਲ ਅੱਜ ਸਜ਼ਾ 'ਤੇ ਰੋਕ ਲਾਉਣ ਤੇ ਜ਼ਮਾਨਤ ਦੀ ਮੰਗ ਕਰਨਗੇ। ਇਹ ਫ਼ੈਸਲਾ ਅਦਾਲਤ ਨੇ ਕਰਨਾ ਹੈ ਕਿ ਸਲਮਾਨ ਨੂੰ ਜ਼ਮਾਨਤ ਦੇਣੀ ਹੈ ਕਿ ਨਾ। ਇਸ ਮਾਮਲੇ 'ਤੇ ਸੁਣਵਾਈ ਸਾਢੇ 10 ਵਜੇ ਸ਼ੁਰੂ ਹੋਵੇਗੀ।
ਸਲਮਾਨ ਖ਼ਾਨ ਨੂੰ 1998 ਵਿੱਚ ਜੋਧਪੁਰ ਦੇ ਕਾਂਕੋਣੀ ਪਿੰਡ ਵਿੱਚ ਦੋ ਕਾਲ਼ੇ ਹਿਰਣਾਂ ਦੇ ਸ਼ਿਕਾਰ ਵਿੱਚ ਦੋਸ਼ੀ ਪਾਉਂਦਿਆਂ ਬੀਤੇ ਕੱਲ੍ਹ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਪੰਜ ਸਾਲ ਦੀ ਕੈਦ ਤੇ 10,000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ। ਸਲਮਾਨ ਨੂੰ ਅਦਾਲਤ ਵਿੱਚੋਂ ਹੀ ਜੇਲ੍ਹ ਲਿਜਾਇਆ ਗਿਆ ਤੇ ਉਹ ਹੁਣ ਕੇਂਦਰੀ ਜੇਲ੍ਹ ਜੋਧਪੁਰ ਵਿੱਚ ਬਤੌਰ ਕੈਦੀ ਨੰਬਰ 106, ਬੈਰਕ ਨੰਬਰ ਦੋ ਵਿੱਚ ਬਲਾਤਕਾਰੀ ਬਾਪੂ ਆਸਾਰਾਮ ਨਾਲ ਕੈਦ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement