ਚੰਡੀਗੜ੍ਹ: ਬਾਲੀਵੁੱਡ ਅਭਿਨੇਤਾ ਸਲਮਾਨ ਖ਼ਾਨ ਤੇ ਉਨ੍ਹਾਂ ਦੀ ਭੈਣ ਖ਼ਿਲਾਫ ਚੰਡੀਗੜ੍ਹ ਦੇ ਇੱਕ ਵਪਾਰੀ ਨੇ ਕੇਸ ਦਰਜ ਕਰਾਇਆ ਹੈ। ਇਸ ਤੋਂ ਬਾਅਦ ਦੋਵਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਵਪਾਰੀ ਨੇ ਉਨ੍ਹਾਂ ’ਤੇ ਧੋਖਾਧੜੀ ਕਰਨ ਦਾ ਇਲਜ਼ਾਮ ਲਾਇਆ ਹੈ। ਵਪਾਰੀ ਨੇ ਸ਼ਿਕਾਇਤ 'ਚ ਕਿਹਾ ਹੈ ਕਿ 'Being Human' ਦਾ ਸ਼ੋਅਰੂਮ ਖੋਲ੍ਹਣ ਤੋਂ ਬਾਅਦ ਕੰਪਨੀ ਦਿੱਲੀ ਤੋਂ ਮਾਲ ਨਹੀਂ ਭੇਜ ਰਹੀ। ਕੰਪਨੀ ਦੀ ਵੈੱਬਸਾਈਟ ਵੀ ਬੰਦ ਹੈ।
ਇਸ ਤੋਂ ਬਾਅਦ ਕਾਰੋਬਾਰੀ ਨੇ ਸਲਮਾਨ ਖਾਨ ,ਉਸ ਦੀ ਭੈਣ ਅਲਵੀਰਾ ਖਾਨ ਤੇ Being Human ਦੇ ਕੁਝ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਅਧਿਕਾਰੀਆਂ ਨੇ ਹੁਣ ਸਲਮਾਨ ਖਾਨ, ਅਲਵੀਰਾ ਖਾਨ ਤੇ Being Human ਦੇ ਕੁਝ ਕਰਮਚਾਰੀਆਂ ਨੂੰ ਸੰਮਨ ਭੇਜੇ ਹਨ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਾਰੋਬਾਰੀ ਅਰੁਣ ਗੁਪਤਾ ਨੇ ਦੱਸਿਆ ਕਿ ਸਲਮਾਨ ਖਾਨ ਦੇ ਕਹਿਣ 'ਤੇ ਉਸ ਨੇ ਮਨੀਮਾਜਰਾ ਦੇ ਐਨਏਸੀ ਖੇਤਰ ਵਿੱਚ 3 ਕਰੋੜ ਦੀ ਲਾਗਤ ਨਾਲ 'Being Human ਜਵੈਲਰੀ' ਨਾਮ ਦਾ ਸ਼ੋਅਰੂਮ ਖੋਲ੍ਹਿਆ ਸੀ। ਉਨ੍ਹਾਂ ਦੱਸਿਆ ਕਿ ਸਲਮਾਨ ਖ਼ਾਨ ਨੇ ਉਨ੍ਹਾਂ ਨੂੰ ਬਿੱਗ ਬੌਸ ਦੇ ਸੈੱਟ 'ਤੇ ਬੁਲਾਇਆ ਸੀ ਤੇ ਸ਼ੋਰੂਮ ਖੋਲ੍ਹਣ ਲਈ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਸੀ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਇੱਕ ਵੀਡੀਓ ਵੀ ਭੇਜੀ ਹੈ। ਅਰੁਣ ਗੁਪਤਾ ਨੇ ਕਿਹਾ ਕਿ ਸਲਮਾਨ ਖ਼ਾਨ ਵੱਲੋਂ ਉਨ੍ਹਾਂ ਨੂੰ ਕੋਈ ਵੀ ਸਹਾਇਤਾ ਨਹੀਂ ਮਿਲੀ। ਪੁਲਿਸ ਨੇ ਸ਼ਿਕਾਇਤ ਦਰਜ ਕਰ ਸਲਮਾਨ ਖ਼ਾਨ, ਅਲਵੀਰਾ ਖ਼ਾਨ ਤੇ Being Human ਦੇ ਕੁਝ ਅਧਿਕਾਰੀਆਂ ਨੂੰ ਸਨਮਾਨ ਭੇਜ 10 ਦਿਨਾਂ 'ਚ ਜਵਾਬ ਮੰਗਿਆ ਹੈ।
ਇਹ ਵੀ ਪੜ੍ਹੋ: Tokyo State Emergency: ਟੋਕੀਓ ‘ਚ ਐਮਰਜੈਂਸੀ ਲਾਈ, ਬਿਨਾਂ ਦਰਸ਼ਕਾਂ ਤੋਂ ਹੋਣਗੀਆਂ ਓਲੰਪਿਕ ਖੇਡਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904