ਮੁੰਬਈ: ਸਲਮਾਨ ਖਾਨ ਦੇ ਟੀਵੀ ਗੇਮ ਸ਼ੋਅ '10 ਕਾ ਦਮ’ ਦੇ ਹੁਣ ਤੱਕ ਸਭ ਨੇ ਮਜ਼ੇਦਾਰ ਤੇ ਮਜ਼ਾਕੀਆ ਪ੍ਰੋਮੋ ਹੀ ਦੇਖੇ ਹਨ, ਪਰ ਹੁਣ ਸ਼ੋਅ ਮੇਕਰਸ ਨੇ ਇਸ ਸ਼ੋਅ ਦਾ ਇੱਕ ਹੋਰ ਨਵਾਂ ਪ੍ਰੋਮੋ ਰਿਲੀਜ਼ ਕੀਤਾ ਹੈ ਜਿਸ ‘ਚ ਸਲਮਾਨ ਨਜ਼ਰ ਆ ਰਹੇ ਹਨ ਸੀਰੀਅਸ ਮੂਡ ‘ਚ। ਇਸ ਪ੍ਰੋਮੋ ‘ਚ ਸਲਮਾਨ ਨੇ ਪੂਰੇ ਦੇਸ਼ ਨੂੰ ਇਸ ਸ਼ੋਅ ‘ਚ ਹਿੱਸਾ ਲੈਣ ਲਈ ਇੰਵੀਟੈਸ਼ਨ ਦਿੱਤਾ ਹੈ।


 

ਸ਼ੋਅ ਦੇ ਇਸ ਪ੍ਰੋਮੋ ਨੇ ਸਲਮਾਨ ਦੇ ਫੈਨਸ ਲਈ ਇਸ ਸ਼ੋਅ ਨੂੰ ਲੈ ਕੇ ਐਕਸਾਈਟਮੈਂਟ ਹੋਰ ਵਧਾ ਦਿੱਤੀ ਹੈ। ਸਭ ਸ਼ੋਅ ਦੇ ਆਨ-ਏਅਰ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਸਲਮਾਨ ਦੇ ਸ਼ੋਅ ਦੇ ਦੋ ਪ੍ਰੋਮੋ ਆਨ-ਏਅਰ ਹੋ ਚੁੱਕੇ ਹਨ। ਪਹਿਲੇ ਪ੍ਰੋਮੋ ‘ਚ ਇੱਕ ਕੁੜੀ ਨੂੰ ਪੁੱਛਿਆ ਸੀ ਕਿ ਕਿੰਨੇ ਪ੍ਰਤੀਸ਼ਤ ਮੁੰਡੇ ਕੁੜੀਆਂ ਨੂੰ ਇੰਪ੍ਰੈਸ ਕਰਨ ਲਈ ਇੰਗਲਿਸ਼ ਦੀ ਵਰਤੋਂ ਕਰਦੇ ਹਨ। ਅਗਲੇ ਪ੍ਰੋਮੋ ‘ਚ ਇੱਕ ਸ਼ਖ਼ਸ ਨੂੰ ਪੁੱਛਿਆ ਕਿ ਕਿੰਨੇ ਪ੍ਰਤੀਸ਼ਤ ਲੋਕ ਵਿਆਹਾਂ ‘ਚ ਨੁਕਸ ਕੱਢਦੇ ਹਨ। ਨਵਾਂ ਪ੍ਰੋਮੋ ਸੋਨੀ ਟੀਵੀ ਨੇ ਆਪਣੇ ਸੋਸ਼ਲ ਮੀਡੀਆ ਅਕਾਂਉਂਟ ‘ਤੇ ਸ਼ੇਅਰ ਕੀਤਾ ਹੈ।

[embed]https://twitter.com/SonyTV/status/997793992371777538[/embed]

ਪਹਿਲਾਂ ਦੱਸਿਆ ਗਿਆ ਸੀ ਕਿ 16 ਮਈ ਨੂੰ ਸਲਮਾਨ ਦੇ ਇਸ ਸ਼ੋਅ ਦਾ ਮੌਕ ਐਪੀਸੋਡ ਵੀ ਸ਼ੂਟ ਕਰ ਲਿਆ ਗਿਆ ਹੈ। ਸਲਮਾਨ ਨੇ ਇਸ ਸ਼ੋਅ ਦੇ ਟਾਈਟਲ ਟ੍ਰੈਕ ਲਈ ਵੀਡੀਓ ਵੀ ਸ਼ੂਟ ਕੀਤਾ ਸੀ, ਜਿਸ ਨੂੰ ਆਵਾਜ਼ ਮੀਕਾ ਸਿੰਘ ਨੇ ਦਿੱਤੀ ਸੀ।