ਪੜਚੋਲ ਕਰੋ

Shah Rukh Khan: ਸ਼ਾਹਰੁਖ ਦੀ ਫਿਲਮ ਜਵਾਨ ਦਾ ਟ੍ਰੇਲਰ ਦੇਖ ਸਲਮਾਨ ਹੋਏ ਗਦਗਦ, ਦਬੰਗ ਖਾਨ ਬੋਲੇ- 'ਪਹਿਲੇ ਦਿਨ ਹੀ ਜਾਵਾਂਗਾ ਦੇਖਣ'

Salman Khan Praise Jawan Prevue: ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੀ ਦੋਸਤੀ ਸਾਲਾਂ ਪੁਰਾਣੀ ਹੈ। ਹਾਲਾਂਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਦੋਵੇਂ ਇੱਕ-ਦੂਜੇ ਤੋਂ ਵੱਖ ਹੋ ਗਏ ਸਨ ਪਰ ਫਿਰ ਕੁਝ ਸਾਲ ਪਹਿਲਾਂ ਦੋਹਾਂ ਵਿਚਾਲੇ ਦੂਰੀ ਮਿਟ

Salman Khan Praise Jawan Prevue: ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੀ ਦੋਸਤੀ ਸਾਲਾਂ ਪੁਰਾਣੀ ਹੈ। ਹਾਲਾਂਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਦੋਵੇਂ ਇੱਕ-ਦੂਜੇ ਤੋਂ ਵੱਖ ਹੋ ਗਏ ਸਨ ਪਰ ਫਿਰ ਕੁਝ ਸਾਲ ਪਹਿਲਾਂ ਦੋਹਾਂ ਵਿਚਾਲੇ ਦੂਰੀ ਮਿਟ ਗਈ ਅਤੇ ਪ੍ਰਸ਼ੰਸਕਾਂ ਨੂੰ ਫਿਰ ਤੋਂ ਉਨ੍ਹਾਂ ਦੀ ਕਰੀਬੀ ਦੋਸਤੀ ਦੇਖਣ ਨੂੰ ਮਿਲੀ।

ਸ਼ਾਹਰੁਖ ਅਤੇ ਸਲਮਾਨ ਇੱਕ-ਦੂਜੇ ਨੂੰ ਦੋਸਤ ਘੱਟ ਭਰਾ ਸਮਝਦੇ ਹਨ, ਇਸੇ ਲਈ ਦੋਵੇਂ ਇਕ-ਦੂਜੇ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਤਾਰੀਫ ਕਰਦੇ ਹਨ। ਹੁਣ ਹਾਲ ਹੀ 'ਚ ਸਲਮਾਨ ਨੇ ਕਿੰਗ ਖਾਨ ਦੀ ਆਉਣ ਵਾਲੀ ਫਿਲਮ 'ਜਵਾਨ' ਦੇ ਟ੍ਰੇਲਰ ਦੀ ਤਾਰੀਫ ਕੀਤੀ ਹੈ। ਇੱਥੋਂ ਤੱਕ ਕਿ ਭਾਈਜਾਨ ਨੇ ਪਹਿਲਾਂ ਹੀ ਕਿਹਾ ਹੈ ਕਿ ਉਹ ਪਹਿਲੇ ਦਿਨ ਹੀ ਫਿਲਮ ਦੇਖਣ ਜਾਣਗੇ।

ਭਾਈਜਾਨ ਨੇ ਆਪਣੀ ਪੋਸਟ 'ਚ ਕੀ ਲਿਖਿਆ...

ਸਲਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ 'ਜਵਾਨ' ਦਾ ਪ੍ਰੀਵਿਊ ਸ਼ੇਅਰ ਕੀਤਾ ਹੈ, ਜਿਸ ਦੇ ਨਾਲ ਅਦਾਕਾਰ ਨੇ ਬਹੁਤ ਹੀ ਰੋਮਾਂਚਕ ਕੈਪਸ਼ਨ ਲਿਖਿਆ ਹੈ। ਦਬੰਗ ਖਾਨ ਦੇ ਕੈਪਸ਼ਨ ਤੋਂ ਹੀ ਸਮਝ ਆਉਂਦਾ ਹੈ ਕਿ ਉਹ ਆਪਣੇ ਦੋਸਤ ਦੀ ਫਿਲਮ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹਨ। ਅਦਾਕਾਰ ਨੇ ਕੈਪਸ਼ਨ 'ਚ ਲਿਖਿਆ, 'ਪਠਾਨ' ਜਵਾਨ ਹੋ ਗਿਆ, ਸ਼ਾਨਦਾਰ ਟ੍ਰੇਲਰ, ਬਹੁਤ ਪਸੰਦ ਆਇਆ। ਇਹ ਇੱਕ ਅਜਿਹੀ ਫਿਲਮ ਹੈ ਜੋ ਸਾਨੂੰ ਸਿਨੇਮਾਘਰਾਂ ਵਿੱਚ ਹੀ ਦੇਖਣੀ ਚਾਹੀਦੀ ਹੈ। ਮੈਂ ਪਹਿਲੇ ਦਿਨ ਹੀ ਇਸ ਨੂੰ ਦੇਖਣ ਜ਼ਰੂਰ ਜਾਵਾਂਗਾ। ਵਾਹ ਵਾਹ'।

View this post on Instagram
 
A post shared by Salman Khan (@beingsalmankhan)

'ਜਵਾਨ' ਦੀ ਗੱਲ ਕਰੀਏ ਤਾਂ ਸ਼ਾਹਰੁਖ ਦੀ ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ 'ਚ ਦੀਪਿਕਾ ਪਾਦੂਕੋਣ, ਨਯਨਤਾਰਾ ਵਿਜੇ ਸੇਤੂਪਤੀ ਵੀ ਨਜ਼ਰ ਆਉਣਗੇ। ਹਾਲਾਂਕਿ ਫਿਲਮ 'ਚ ਦੀਪਿਕਾ ਗੈਸਟ ਅਪੀਅਰੈਂਸ ਵਜੋਂ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਅਭਿਨੇਤਾ 'ਪਠਾਨ' 'ਚ ਨਜ਼ਰ ਆਏ ਸਨ ਜੋ ਬਲਾਕਬਸਟਰ ਹਿੱਟ ਰਹੀ ਸੀ। ਪਠਾਨ 'ਚ ਸ਼ਾਹਰੁਖ ਨਾਲ ਦੀਪਿਕਾ ਮੁੱਖ ਭੂਮਿਕਾ 'ਚ ਸੀ ਅਤੇ ਸਲਮਾਨ ਖਾਨ ਨੇ ਮਹਿਮਾਨ ਭੂਮਿਕਾ ਨਿਭਾਈ ਸੀ। ਪਠਾਨ ਦੀ ਸਫਲਤਾ ਤੋਂ ਬਾਅਦ ਹੁਣ ਕਿੰਗ ਖਾਨ ਦੇ ਪ੍ਰਸ਼ੰਸਕ ਜਵਾਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਟ੍ਰੇਲਰ ਨੂੰ ਲੈ ਕੇ ਲੋਕਾਂ ਦੇ ਚੰਗੇ ਰਿਵਿਊ ਵੀ ਸਾਹਮਣੇ ਆਏ ਹਨ।

Read More: Mahesh Babu: ਮਹੇਸ਼ ਬਾਬੂ ਦੀ ਬੇਟੀ ਨੇ ਐਡ ਫੋਟੋਸ਼ੂਟ ਲਈ ਚਾਰਜ ਕੀਤੀ ਵੱਡੀ ਰਕਮ, ਫਿਲਮੀ ਸਟਾਰਸ ਨੂੰ ਵੀ ਛੱਡਿਆ ਪਿੱਛੇ!

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

WHO ਚੀਫ ਦੀ ਮਸਾਂ ਬਚੀ ਜਾਨ, ਜਹਾਜ਼ 'ਚ ਚੜ੍ਹਨ ਹੀ ਵਾਲੇ ਸਨ, ਉਦੋਂ ਹੀ ਇਜ਼ਰਾਈਲ ਨੇ ਕਰ'ਤਾ ਹਮਲਾ

Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ

Manmohan Singh Death: ਅਮਰੀਕਾ ਨੇ ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਅਮਰੀਕਾ ਅਤੇ ਭਾਰਤ ਨੂੰ ਇਕੱਠੇ ਲਿਆਉਣ ਲਈ ਰੱਖਿਆ ਜਾਵੇਗਾ ਹਮੇਸ਼ਾ ਯਾਦ

ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?

ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
WHO ਚੀਫ ਦੀ ਮਸਾਂ ਬਚੀ ਜਾਨ, ਜਹਾਜ਼ 'ਚ ਚੜ੍ਹਨ ਹੀ ਵਾਲੇ ਸਨ, ਉਦੋਂ ਹੀ ਇਜ਼ਰਾਈਲ ਨੇ ਕਰ'ਤਾ ਹਮਲਾ
WHO ਚੀਫ ਦੀ ਮਸਾਂ ਬਚੀ ਜਾਨ, ਜਹਾਜ਼ 'ਚ ਚੜ੍ਹਨ ਹੀ ਵਾਲੇ ਸਨ, ਉਦੋਂ ਹੀ ਇਜ਼ਰਾਈਲ ਨੇ ਕਰ'ਤਾ ਹਮਲਾ
Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ
Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ
Manmohan Singh Death: ਅਮਰੀਕਾ ਨੇ ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਅਮਰੀਕਾ ਅਤੇ ਭਾਰਤ ਨੂੰ ਇਕੱਠੇ ਲਿਆਉਣ ਲਈ ਰੱਖਿਆ ਜਾਵੇਗਾ ਹਮੇਸ਼ਾ ਯਾਦ
Manmohan Singh Death: ਅਮਰੀਕਾ ਨੇ ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਅਮਰੀਕਾ ਅਤੇ ਭਾਰਤ ਨੂੰ ਇਕੱਠੇ ਲਿਆਉਣ ਲਈ ਰੱਖਿਆ ਜਾਵੇਗਾ ਹਮੇਸ਼ਾ ਯਾਦ
ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?
ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?
ਸਾਬਕਾ ਪੀਐਮ ਦਾ ਪੰਜਾਬ ਨਾਲ ਡੂੰਘਾ ਸਬੰਧ, ਅੰਮ੍ਰਿਤਸਰ 'ਚ ਕੀਤੀ ਪੜ੍ਹਾਈ, PU 'ਚ ਰਹੇ ਪ੍ਰੋਫੈਸਰ, ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ

ਕਦੋਂ ਅਤੇ ਕਿੱਥੇ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ? ਜਾਣੋ ਕੀ ਹੈ ਸਰਕਾਰੀ ਪ੍ਰੋਟੋਕਾਲ

ਮੋਬਾਈਲ ਨੈਟਵਰਕ ਅਤੇ WiFi ਨਾ ਹੋਣ 'ਤੇ ਵੀ ਭੇਜ ਸਕਦੇ ਮੈਸੇਜ, ਬਹੁਤ ਕੰਮ ਆਵੇਗਾ ਆਹ ਫੀਚਰ, ਹੁਣੇ ਕਰ ਲਓ ਨੋਟ

ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ

Embed widget