ਪੜਚੋਲ ਕਰੋ
ਸੰਜੇ ਨੇ ਉਡਾਇਆ ਰਣਬੀਰ ਦਾ ਮਖੌਲ

ਮੁੰਬਈ: ਅਦਾਕਾਰ ਰਣਬੀਰ ਕਪੂਰ ਜਲਦ ਪਰਦੇ 'ਤੇ ਸੰਜੇ ਦੱਤ ਬਣ ਕੇ ਉੱਤਰਨਗੇ। ਸੰਜੇ ਦੀ ਬਾਇਓਪਿਕ ਵਿੱਚ ਰਣਬੀਰ ਭਾਵੇਂ ਕੰਮ ਕਰ ਰਹੇ ਹੋਣ, ਪਰ ਲੱਗਦਾ ਨਹੀਂ ਕਿ ਸੰਜੇ ਉਨ੍ਹਾਂ ਤੋਂ ਖੁਸ਼ ਹਨ। ਖਬਰ ਹੈ ਕਿ ਹਾਲ ਹੀ ਵਿੱਚ ਇੱਕ ਪਾਰਟੀ ਦੌਰਾਨ ਸੰਜੇ ਨੇ ਰਣਬੀਰ ਦਾ ਮਜ਼ਾਕ ਉਡਾਇਆ। ਸੰਜੇ ਨੇ ਰਣਬੀਰ ਨੂੰ ਕਿਹਾ ਹੈ ਕਿ ਉਹ ਬਹੁਤ ਸੌਫਟ ਕਿਰਦਾਰ ਕਰਦੇ ਹਨ ਤੇ ਉਨ੍ਹਾਂ ਨੂੰ ਕੁਝ ਮਾਚੋ ਕਰਨਾ ਚਾਹੀਦਾ ਹੈ। ਸੰਜੇ ਨੇ ਕਿਹਾ, "ਬਰਫੀ ਵਰਗੀਆਂ ਫਿਲਮਾਂ ਕੌਣ ਕਰਦਾ ਹੈ? ਤੈਨੂੰ ਕੁਝ ਮਾਚੋ ਕਰਨਾ ਚਾਹੀਦਾ ਹੈ ਜਿਸ ਵਿੱਚ ਗੋਲੀਆਂ ਚੱਲਦੀਆਂ ਹੋਣ ਤੇ ਤੂੰ ਲੋਕਾਂ ਨੂੰ ਮਾਰੇਂ। ਤੈਨੂੰ ਲੱਗਦਾ ਹੈ ਕਿ ਸਲਮਾਨ ਜਾਂ ਫਿਰ ਮੈਂ ਇੰਨੀ ਦੂਰ ਆਉਂਦੇ ਜੇ ਅਸੀਂ ਅਜਿਹੇ ਕਿਰਦਾਰ ਨਹੀਂ ਕੀਤੇ ਹੁੰਦੇ? ਤੂੰ ਮਾਸਿਸ ਤੱਕ ਕਿਵੇਂ ਜਾਏਂਗਾ? ਸੂਤਰ ਮੁਤਾਬਕ ਇਸ ਤੋਂ ਪਹਿਲਾਂ ਰਣਬੀਰ ਕੁਝ ਕਹਿੰਦੇ ਦੱਤ ਦੀ ਵਹੁਟੀ ਮਾਨਯਤਾ ਨੇ ਗੱਲ ਸਾਂਭ ਲਈ। ਇਸ ਗੱਲਬਾਤ ਤੋਂ ਬਾਅਦ ਵੇਖਣਾ ਹੋਏਗਾ ਕਿ ਬਾਇਓਪਿਕ ਲਈ ਰਣਬੀਰ ਸੰਜੇ ਨਾਲ ਕਿਵੇਂ ਰਾਬਤਾ ਰੱਖਦੇ ਹਨ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















