ਨਵੀਂ ਦਿੱਲੀ: ਜਲਦ ਹੀ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਤੇ ਸ਼ਾਹਿਦ ਕਪੂਰ ਸਟਾਟਰ ਫਿਲਮ 'ਪਦਮਾਵਤੀ' 'ਤੇ ਇੱਕ ਵਾਰ ਫਿਰ ਖਤਰਾ ਆ ਗਿਆ ਹੈ। ਦਰਅਸਲ ਜੈ ਰਾਜਪੁਤਾਨਾ ਸੰਘ ਨਾਂ ਦੀ ਜਥੇਬੰਦੀ ਨੇ ਫਿਲਮ ਰਿਲੀਜ਼ ਨਾ ਕਰਨ ਦੀ ਧਮਕੀ ਦਿੱਤੀ ਹੈ। ਰਾਜਪੁਤਾਨਾ ਸੰਘ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਜੇਕਰ ਇਹ ਫਿਲਮ ਰਿਲੀਜ਼ ਕੀਤੀ ਗਈ ਤਾਂ ਥਿਏਟਰਾਂ ਨੂੰ ਅੱਗ ਲਾ ਦਿਆਂਗੇ। ਇਸ ਫਿਲਮ ਨੂੰ ਮਸ਼ਹੂਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ਡਾਇਰੈਕਟ ਕੀਤਾ ਹੈ।


ਰਾਜਪੁਤਾਨਾ ਸੰਘ ਦੇ ਭੰਵਰ ਸਿੰਘ ਰੇਤਾ ਨੇ ਕਿਹਾ, "ਇਤਿਹਾਸ ਨਾਲ ਛੇੜਛਾੜ ਤੇ ਰਾਣੀ ਪਦਮਾਵਤੀ ਦੇ ਨਾਲ ਅਲਾਉਦੀਨ ਖਿਲਜੀ ਦੇ ਰੋਮਾਂਟਿਕ ਸੀਨ ਨੂੰ ਵਿਖਾਇਆ ਜਾਣਾ ਬਿਲਕੁਲ ਬਰਦਾਸ਼ਤ ਨਹੀਂ ਕਰਣਗੇ। ਅਸੀਂ ਉਨ੍ਹਾ ਥਿਏਟਰਾਂ ਨੂੰ ਅੱਗ ਲਾ ਦਿਆਂਗੇ ਜਿਨ੍ਹਾਂ 'ਚ ਇਹ ਫਿਲਮ ਰਿਲੀਜ਼ ਹੋਵੇਗੀ। ਸਾਡੇ ਬੰਦੇ ਹਥਿਆਰ ਚਲਾਉਣ 'ਚ ਟ੍ਰੇਂਡ ਹਨ। ਭਾਵੇਂ ਤਲਵਾਰ ਹੋਵੇ ਜਾਂ ਏਕੇ-47 ਹੋਵੇ। ਅਸੀਂ ਰਾਜਸਥਾਨ ਦੇ ਲੋਕਾਂ ਤੇ ਰਾਣੀ ਪਦਮਾਵਤੀ ਦੀ ਇੱਜ਼ਤ ਨਾਲ ਖਿਲਵਾੜਾ ਨਹੀਂ ਹੋਣ ਦਿਆਂਗੇ। ਇਸ ਜਥੇਬੰਦੀ ਦੇ 2.5 ਲੱਖ ਮੈਂਬਰ ਹਨ।"