ਅਭਿਸ਼ੇਕ ਬੱਚਨ ਨੂੰ SBI ਹਰ ਮਹੀਨੇ ਦੇ ਰਿਹਾ 18 ਲੱਖ ਰੁਪਏ? ਜਾਣੋ ਕੀ ਹੈ ਵਜ੍ਹਾ
Abhishek Bachchan ਜੋ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਚਰਚਾ ਦੇ ਵਿੱਚ ਬਣੇ ਹੋਏ ਹਨ। ਚਰਚਾਵਾਂ ਤਾ ਇਹ ਹਨ ਕਿ ਐਸ਼ਵਰਿਆ ਰਾਏ ਉਨ੍ਹਾਂ ਤੋਂ ਵੱਖ ਹੋ ਗਈ ਹੈ। ਪਰ ਅਜੇ ਤੱਕ ਦੋਵਾਂ ਵੱਲੋਂ ਇਨ੍ਹਾਂ ਅਫਵਾਹਾਂ ਨੂੰ ਲੈ ਕੇ ਚੁੱਪ ਵੱਟੀ ਹੋਈ ਹੈ।
Abhishek Bachchan News: ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਪਿਛਲੇ ਕਈ ਮਹੀਨਿਆਂ ਤੋਂ ਚਰਚਾਵਾਂ ਦਾ ਇਹ ਬਾਜ਼ਾਰ ਗਰਮ ਹੈ ਕਿ ਐਸ਼ਵਰਿਆ ਰਾਏ ਨਾਲ ਉਨ੍ਹਾਂ ਦਾ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਹੈ। ਦੋਵਾਂ ਨੂੰ ਲੰਬੇ ਸਮੇਂ ਤੋਂ ਇਕੱਠੇ ਨਹੀਂ ਦੇਖਿਆ ਗਿਆ ਹੈ। ਕੁੱਝ ਮੀਡੀਆ ਰਿਪੋਰਟਾਂ 'ਚ ਇਨ੍ਹਾਂ ਚਰਚਾਵਾਂ ਨੂੰ ਮਹਿਜ਼ ਅਫਵਾਹ ਕਰਾਰ ਦਿੱਤਾ ਗਿਆ ਹੈ। ਇਸ ਦੌਰਾਨ ਜੂਨੀਅਰ ਬੱਚਨ ਬਾਰੇ ਇਕ ਹੋਰ ਖਬਰ ਸਾਹਮਣੇ ਆਈ ਹੈ ਕਿ ਉਨ੍ਹਾਂ ਨੂੰ ਸਟੇਟ ਬੈਂਕ ਆਫ ਇੰਡੀਆ ਤੋਂ ਹਰ ਮਹੀਨੇ 1800000 ਰੁਪਏ ਮਿਲਦੇ ਹਨ। ਆਓ ਜਾਣਦੇ ਹਾਂ ਕਿਉਂ?
ਹੋਰ ਪੜ੍ਹੋ : IPL 2025 ਨਿਲਾਮੀ ਨੂੰ ਲੈ ਕੇ ਵੱਡਾ ਅਪਡੇਟ, ਭਾਰਤ-ਦੁਬਈ 'ਚ ਨਹੀਂ ਹੁਣ ਇੱਥੇ ਹੋਏਗੀ Auction!
ਐਸਬੀਆਈ ਤੋਂ ਲੱਖਾਂ ਰੁਪਏ ਕਿਉਂ ਮਿਲ ਰਹੇ ਹਨ?
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਭਿਸ਼ੇਕ ਬੱਚਨ ਦੀ ਕੁੱਲ ਜਾਇਦਾਦ 280 ਕਰੋੜ ਰੁਪਏ ਦੱਸੀ ਜਾਂਦੀ ਹੈ। ਖਬਰ ਇਹ ਵੀ ਹੈ ਕਿ ਜੂਨੀਅਰ ਬੱਚਨ ਨੇ ਜੁਹੂ ਸਥਿਤ ਆਪਣੇ ਆਲੀਸ਼ਾਨ ਬੰਗਲੇ ਅੰਮੂ ਐਂਡ ਵਟਸ ਦੀ ਗਰਾਊਂਡ ਫਲੋਰ ਲੀਜ਼ 'ਤੇ ਦਿੱਤੀ ਹੈ।
ਦੱਸਿਆ ਜਾਂਦਾ ਹੈ ਕਿ ਅਭਿਨੇਤਾ ਨੇ ਬੰਗਲੇ ਦੀ ਜ਼ਮੀਨੀ ਮੰਜ਼ਿਲ ਭਾਰਤੀ ਸਟੇਟ ਬੈਂਕ (SBI) ਨੂੰ ਲੀਜ਼ 'ਤੇ ਦਿੱਤੀ ਹੈ। ਬੈਂਕ ਨਾਲ ਉਸ ਦਾ ਸਮਝੌਤਾ ਕਰੀਬ 15 ਸਾਲ ਦਾ ਹੈ।
ਇਹ ਰਕਮ 5 ਸਾਲਾਂ ਬਾਅਦ ਵਧੇਗੀ
Zapkey.com ਦੀ ਰਿਪੋਰਟ ਮੁਤਾਬਕ ਬੱਚਨ ਪਰਿਵਾਰ ਅਤੇ ਭਾਰਤੀ ਸਟੇਟ ਬੈਂਕ ਵਿਚਾਲੇ ਇਕ ਸਾਲ ਦੇ ਲੀਜ਼ ਸਮਝੌਤੇ ਦਾ ਵੇਰਵਾ ਸਾਹਮਣੇ ਆਇਆ ਹੈ। ਕਿਹਾ ਜਾਂਦਾ ਹੈ ਕਿ ਬੈਂਕ ਦੇ ਨਾਲ ਇਸ ਸਮਝੌਤੇ ਦੇ ਜ਼ਰੀਏ, ਅਭਿਸ਼ੇਕ ਬੱਚਨ ਇਸ ਸਮੇਂ 18.9 ਲੱਖ ਰੁਪਏ ਦਾ ਮਹੀਨਾਵਾਰ ਕਿਰਾਇਆ ਕਮਾ ਰਹੇ ਹਨ, ਤੁਹਾਨੂੰ ਦੱਸ ਦੇਈਏ ਕਿ ਲੀਜ਼ 'ਤੇ ਸਮੇਂ ਦੇ ਬਾਅਦ ਕਿਰਾਇਆ ਵਧਦਾ ਹੈ। ਅਜਿਹੀ ਸਥਿਤੀ ਵਿੱਚ, ਮਹੀਨਾਵਾਰ ਕਿਰਾਇਆ 5 ਸਾਲਾਂ ਬਾਅਦ 23.6 ਲੱਖ ਰੁਪਏ ਅਤੇ 10 ਸਾਲਾਂ ਬਾਅਦ 29.5 ਲੱਖ ਰੁਪਏ ਹੋ ਜਾਵੇਗਾ।
ਰਿਪੋਰਟਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬੱਚਨ ਪਰਿਵਾਰ ਨੇ ਆਪਣੇ ਬੰਗਲੇ ਜਲਸਾ ਦੇ ਕੋਲ ਸਥਿਤ ਇੱਕ ਇਮਾਰਤ ਵਿੱਚ ਸਟੇਟ ਬੈਂਕ ਆਫ ਇੰਡੀਆ ਨੂੰ 3,150 ਵਰਗ ਫੁੱਟ ਜਗ੍ਹਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਫਿਲਮਾਂ ਤੋਂ ਇਲਾਵਾ ਅਭਿਸ਼ੇਕ ਬੱਚਨ ਖੇਡਾਂ 'ਚ ਹਿੱਸਾ ਲੈਣ ਨੂੰ ਲੈ ਕੇ ਵੀ ਸੁਰਖੀਆਂ 'ਚ ਹਨ। ਉਨ੍ਹਾਂ ਦੀ ਆਪਣੀ ਕਬੱਡੀ ਟੀਮ 'ਜੈਪੁਰ ਪਿੰਕ ਪੈਂਥਰ' ਵੀ ਹੈ।
ਅਭਿਸ਼ੇਕ ਬੱਚਨ ਦਾ ਵਰਕਫਰੰਟ
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਸ਼ੇਕ ਬੱਚਨ ਪਹਿਲਾਂ ਦੇ ਮੁਕਾਬਲੇ ਸਾਲ 'ਚ ਸਿਰਫ ਇਕ ਜਾਂ ਦੋ ਵਾਰ ਹੀ ਫਿਲਮੀ ਪਰਦੇ 'ਤੇ ਨਜ਼ਰ ਆਉਂਦੇ ਹਨ। ਉਹ ਆਖਰੀ ਵਾਰ ਸਪੋਰਟਸ ਡਰਾਮਾ ਫਿਲਮ 'ਘੂਮਰ' ਵਿੱਚ ਦੇਖੇ ਗਏ ਸਨ, ਜੋ ZEE5 'ਤੇ ਉਪਲਬਧ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੀ ਅਗਲੀ ਡਾਂਸ ਡਰਾਮਾ ਫਿਲਮ 'ਬੀ ਹੈਪੀ' ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਉਹ 'ਹਾਊਸਫੁੱਲ 5' 'ਚ ਨਜ਼ਰ ਆਉਣਗੇ।
ਹੋਰ ਪੜ੍ਹੋ : ਭਾਰਤ 'ਚ ਕਰਮਚਾਰੀਆਂ ਦੀ ਹੋ ਸਕਦੀ ਬੱਲੇ-ਬੱਲੇ! 9.5% ਤੱਕ ਵਧ ਸਕਦੀ ਤਨਖਾਹ; ਸਰਵੇ 'ਚ ਹੋਇਆ ਖੁਲਾਸਾ
View this post on Instagram