Shah Rukh Khan Movie: ਫੈਨਜ਼ ਸ਼ਾਹਰੁਖ ਖ਼ਾਨ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਹ ਆਖਰੀ ਵਾਰ 2018 ਦੀ ਫਿਲਮ ਜ਼ੀਰੋ ਵਿੱਚ ਨਜ਼ਰ ਆਏ ਸਨ। ਉਦੋਂ ਤੋਂ ਸ਼ਾਹਰੁਖ ਨੇ ਐਕਟਿੰਗ ਦੀ ਦੁਨੀਆ ਤੋਂ ਦੂਰੀ ਬਣਾ ਲਈ ਹੈ। ਸ਼ਾਹਰੁਖ ਹੁਣ ਵਾਪਸੀ ਕਰਨ ਜਾ ਰਹੇ ਹਨ। ਉਹ ਲਗਾਤਾਰ ਆਪਣੀਆਂ ਫਿਲਮਾਂ ਦਾ ਐਲਾਨ ਕਰ ਰਿਹਾ ਹੈ। ਪਠਾਨ ਤੇ ਡੰਕੀ ਤੋਂ ਬਾਅਦ ਹੁਣ ਸ਼ਾਹਰੁਖ ਨੇ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਸ਼ਾਹਰੁਖ ਦੀ ਨਵੀਂ ਫਿਲਮ ਦਾ ਨਾਂ ਜਵਾਨ ਹੈ ਜਿਸ ਨੂੰ ਐਟਲੀ ਡਾਇਰੈਕਟ ਕਰ ਰਹੇ ਹਨ।
ਸ਼ਾਹਰੁਖ ਖ਼ਾਨ ਦੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਨੇ ਫਿਲਮ ਦਾ ਟੀਜ਼ਰ ਸ਼ੇਅਰ ਕੀਤਾ ਹੈ। ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ਜਦੋਂ ਸ਼ਾਹਰੁਖ ਤੇ ਐਟਲੀ ਇਕੱਠੇ ਆਉਂਦੇ ਹਨ, ਉਹ ਤੁਹਾਡੇ ਦਿਮਾਗ ਨੂੰ ਹੈਰਾਨ ਕਰ ਦਿੰਦੇ ਹਨ। ਐਕਸ਼ਨ ਐਂਟਰਟੇਨਰ ਜਵਾਨ ਲਈ ਤਿਆਰ ਰਹੋ। ਇਹ 2 ਜੂਨ, 2023 ਨੂੰ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਤੇ ਕੰਨੜ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਸ਼ਾਹਰੁਖ ਦਾ ਵੱਖਰਾ ਅੰਦਾਜ਼
ਟੀਜ਼ਰ 'ਚ ਫੈਨਜ਼ ਨੂੰ ਸ਼ਾਹਰੁਖ ਖ਼ਾਨ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਸ ਦਾ ਚਿਹਰਾ ਪੱਟੀਆਂ ਨਾਲ ਢੱਕਿਆ ਹੋਇਆ ਹੈ ਅਤੇ ਉਸ ਨੂੰ ਸੱਟ ਲੱਗੀ ਹੈ। ਉਸ ਦੇ ਹੱਥ ਵਿੱਚ ਬੰਦੂਕ ਨਜ਼ਰ ਆ ਰਹੀ ਹੈ। ਸ਼ਾਹਰੁਖ ਦਾ ਇਹ ਐਕਸ਼ਨ ਅਵਤਾਰ ਯਕੀਨੀ ਤੌਰ 'ਤੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲਾ ਹੈ।
ਦੱਸ ਦਈਏ ਕਿ ਸ਼ਾਹਰੁਖ ਖ਼ਾਨ ਦੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਨੇ ਅੱਜ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਕੇ ਸੰਕੇਤ ਦਿੱਤਾ ਸੀ ਕਿ ਉਹ ਕੋਈ ਵੱਡਾ ਐਲਾਨ ਕਰਨ ਜਾ ਰਹੇ ਹਨ। ਉਸ ਨੇ ਕਿਹਾ ਸੀ ਕਿ 2 ਵਜੇ ਕੁਝ ਧਮਾਕਾ ਹੋਣ ਵਾਲਾ ਹੈ ਜਿਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ।
ਦੱਸ ਦੇਈਏ ਕਿ ਜਵਾਨ 'ਚ ਸ਼ਾਹਰੁਖ ਖ਼ਾਨ ਨਾਲ ਸਾਊਥ ਦੀ ਕੁਈਨ ਨਯਨਤਾਰਾ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਖ਼ਬਰਾਂ ਦੀ ਮੰਨੀਏ ਤਾਂ ਸ਼ਾਹਰੁਖ ਫਿਲਮ 'ਚ ਡਬਲ ਰੋਲ ਕਰਨ ਵਾਲੇ ਹਨ।