Ask SRK session: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਵਾਲੀ ਫਿਲਮ 'ਡੰਕੀ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਫਿਲਮ ਦਾ ਨਵਾਂ ਗੀਤ 'ਨਿਕਲੇ ਥੇ ਕਭੀ ਹਮ ਘਰ ਸੇ' ਰਿਲੀਜ਼ ਹੋਇਆ ਹੈ, ਜਿਸ ਨਾਲ ਲੋਕ ਕਾਫੀ ਜੁੜ ਚੁੱਕੇ ਹਨ।
'ਡੰਕੀ' ਦਾ ਨਵਾਂ ਗੀਤ ਸੁਣ ਸ਼ਾਹਰੁਖ ਨੂੰ ਘਰ ਦੀ ਆਈ ਯਾਦ
ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਸ ਗੀਤ ਨੂੰ ਲੈ ਕੇ ਕਿੰਗ ਖਾਨ ਨੂੰ ਅਜਿਹੇ ਸਵਾਲ ਪੁੱਛੇ ਹਨ ਕਿ ਕਿੰਗ ਖਾਨ ਕਾਫੀ ਭਾਵੁਕ ਹੋ ਗਏ ਹਨ। ਦਰਅਸਲ, ਹਾਲ ਹੀ ਵਿੱਚ ਸ਼ਾਹਰੁਖ ਖਾਨ ਨੇ AskSrk ਸੈਸ਼ਨ ਦਾ ਆਯੋਜਨ ਕੀਤਾ, ਜਿੱਥੇ ਪ੍ਰਸ਼ੰਸਕਾਂ ਨੇ ਇੱਕ ਵਾਰ ਫਿਰ ਆਪਣੇ ਪਸੰਦੀਦਾ ਸਟਾਰ ਤੋਂ ਕਈ ਸਵਾਲ ਪੁੱਛੇ।
ਕਿੰਗ ਖਾਨ ਨੇ ਆਪਣਾ ਦਰਦ ਜ਼ਾਹਰ ਕੀਤਾ
ਇਸ ਦੌਰਾਨ ਇੱਕ ਪ੍ਰਸ਼ੰਸਕ ਨੇ ਪੁੱਛਿਆ, "ਸਰ ਡੰਕੀ ਦੇ ਨਵੇਂ ਗੀਤ ਨਿਕਲੇ ਥੇ ਕਭੀ ਹਮ ਘਰ ਸੇ ਨੇ ਮੈਨੂੰ ਆਪਣੇ ਘਰ ਦੀ ਯਾਦ ਦਿਵਾਈ, ਕੀ ਤੁਸੀਂ ਵੀ ਅਜਿਹਾ ਮਹਿਸੂਸ ਕੀਤਾ ਜਦੋਂ ਤੁਸੀਂ ਇਸਨੂੰ ਪਹਿਲੀ ਵਾਰ ਸੁਣਿਆ?" ਸ਼ਾਹਰੁਖ ਨੇ ਜਵਾਬ ਦਿੱਤਾ, "ਹਾਂ, ਇਹ ਸੱਚਮੁੱਚ ਮੈਨੂੰ ਮੇਰੇ ਮਾਤਾ-ਪਿਤਾ... ਮੇਰੇ ਦਿੱਲੀ ਦੇ ਦਿਨਾਂ... ਦੇ ਬਾਰੇ ਵਿੱਚ ਸੋਚਣ ਲਈ ਮਜ਼ਬੂਰ ਕਰਦਾ ਹੈ। ਸਮੇਂ ਨਾਲ ਦੋਸਤ ਬਣੇ ਅਤੇ ਗੁੰਮ ਹੋ ਗਏ। ਬਹੁਤ ਭਾਵੁਕ...
ਇੱਕ ਪ੍ਰਸ਼ੰਸਕ ਨੇ ਪੁੱਛਿਆ, "ਤੁਸੀਂ ਇਸ ਗੀਤ ਨਾਲ ਸਾਨੂੰ ਬਹੁਤ ਭਾਵੁਕ ਕਰ ਦਿੱਤਾ ਹੈ। ਤੁਹਾਡੀ ਭਾਵਨਾਤਮਕ ਕਮਜ਼ੋਰੀ ਕੀ ਹੈ? ਇਸ 'ਤੇ ਕਿੰਗ ਖਾਨ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਮੇਰਾ ਪਰਿਵਾਰ... ਕੀ ਇਹ ਹਰ ਕਿਸੇ ਦੀ ਕਮਜ਼ੋਰੀ ਨਹੀਂ ਹੈ?
ਦੱਸ ਦੇਈਏ ਕਿ ਸ਼ਾਹਰੁਖ ਨੇ ਗੀਤ ''ਨਿਕਲੇ ਥੇ'' ਨੂੰ ਲੈ ਕੇ ਇਕ ਟਵੀਟ ਕੀਤਾ ਸੀ, ਉਨ੍ਹਾਂ ਨੇ ਲਿਖਿਆ, 'ਮੈਂ ਜਾਵੇਦ ਅਖਤਰ, ਸੋਨੂੰ ਨਿਗਮ, ਪ੍ਰੀਤਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਹਾਲੇ ਦੂਰ ਹਾਂ, ਤਾਂ ਚਲੋ ਕੁਝ ਦੇਰ ਲਈ... #ASKSrk ਕਰਦੇ ਹਾਂ... ਆਉ ਜਲਦੀ ਫਾਸਟ-ਫਾਸਟ... ਡੰਕੀ 22 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਨਾਲ ਬਾਕਸ ਆਫਿਸ 'ਤੇ ਡੰਕੀ ਅਤੇ ਪ੍ਰਭਾਸ ਦੀ ਸਾਲਾਰ ਦੀ ਟੱਕਰ ਹੋਣ ਵਾਲੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।