ਮੁੰਬਈ: ਸ਼ਾਹਰੁਖ ਖ਼ਾਨ ਜਲਦ ਹੀ ਵੈੱਬ ਸੀਰੀਜ਼ ਬਣਾਉਣ ਦੀ ਤਿਆਰੀ ਕਰ ਰਹੇ ਹਨ। ਸ਼ਾਹਰੁਖ ਇੰਡੀਆ ਦੇ ਵੱਡੇ ਸਟਾਰ ਹਨ ਤੇ ਅੱਜ ਕੱਲ੍ਹ ਉਹ ਆਪਣੀ ਫ਼ਿਲਮ ‘ਜ਼ੀਰੋ’ ਦੀ ਸ਼ੂਟਿੰਗ ‘ਚ ਕਾਫੀ ਰੁੱਝੇ ਹੋਏ ਹਨ। ਸ਼ਾਹਰੁਖ ਦੀ ਕੰਪਨੀ ਰੈੱਡ ਚਿਲੀਜ਼ ਐਂਟਰਟੇਨਮੈਂਟ ਉਂਝ ਤਾਂ ਵਿਜ਼ੂਅਲ ਇਫੈਕਟਸ ਲਈ ਕਾਫੀ ਪ੍ਰਸਿੱਧ ਹੈ ਪਰ ਜਲਦੀ ਹੀ ਉਸ ਦੀ ਕੰਪਨੀ ਵੈੱਬ ਸੀਰੀਜ਼ ਵੀ ਬਣਾਵੇਗੀ।




ਜੀ ਹਾਂ, ਸ਼ਾਹਰੁਖ ਦੀ ਪ੍ਰੋਡਕਸ਼ਨ ਕੰਪਨੀ ਜਲਦੀ ਹੀ ‘ਦ ਬਾਰਡ ਆਫ ਬਲੱਡ’ ਨਾਵਲ ‘ਤੇ ਅਧਾਰਿਤ ਵੈਬ ਸੀਰੀਜ਼ ਬਣਾ ਕੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਸੀਰੀਜ਼ ਦਾ ਹਾਲ ਹੀ ‘ਚ ਟੀਜ਼ਰ ਰਿਲੀਜ਼ ਕੀਤਾ ਗਿਆ ਹੈ। ਇਸ ਸੀਰੀਜ਼ ਬਿਲਾਲ ਸਿਦੱਕੀ ਦੇ ਨਾਵਲ ‘ਤੇ ਆਧਾਰਤ ਹੋਵੇਗੀ। ਜਿਸ ‘ਚ ਇਮਰਾਨ ਹਾਸ਼ਮੀ ਕਬੀਰ ਆਨੰਦ ਨਾਂਅ ਦਾ ਕਿਰਦਾਰ ਨਿਭਾਉਣਗੇ।

[embed]https://twitter.com/taran_adarsh/status/1022766636623749120[/embed]

ਟੀਜ਼ਰ ਨੂੰ ਫ਼ਿਲਮ ਸਮੀਖੀਅਕ ਤਰਨ ਆਦਰਸ਼ ਨੇ ਵੀ ਟਵਿੱਟਰ ‘ਤੇ ਸ਼ੇਅਰ ਕੀਤਾ ਹੈ। ਇਸ ਸੀਰੀਜ਼ ਦੇ ਟੀਜ਼ਰ ‘ਚ ਹੀ ਇਮਰਾਨ ਹਾਸ਼ਮੀ ਦੀ ਅਵਾਜ਼ ‘ਚ ਡਾਈਲੌਗ ਸੁਣਾਈ ਦਿੰਦਾ ਹੈ ਕਿ ਰੱਬ ਨੇ ਤੁਹਾਨੂੰ ਇੱਕ ਚਿਹਰਾ ਦਿੱਤਾ ਹੈ ਅਤੇ ਤੁਸੀਂ ਦੂਜਾ ਚਿਹਰਾ ਆਪ ਹੀ ਬਣਾ ਲੈਂਦੇ ਹੋ।



ਖ਼ੈਰ ਹੁਣ ਤਾਂ ਬਾਲੀਵੁੱਡ ਦਾ ਹਰ ਵੱਡਾ ਫ਼ਿਲਮਕਾਰ ਡਿਜੀਟਲ ਪਲੇਟਫਾਰਮ ਤੋਂ ਕੁਝ ਜ਼ਿਆਦਾ ਹੀ ਪ੍ਰਭਾਵਿਤ ਹੈ ਜਿਸ ਲਈ ਆਏ ਦਿਨ ਕੋਈ ਨਾ ਕੋਈ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਿਹਾ ਹੈ। ਹਾਲ ਹੀ ‘ਚ ਅਨੁਰਾਗ ਅਤੇ ਵਿਕਰਮਾਦਿਤੀਆ ਨੇ ਵੀ ਡਿਜੀਟਲ ਪਲੇਟਫਾਰਮ ‘ਤੇ ਆਪਣੀ ਵੈਬ ਸੀਰੀਜ਼ ਸ਼ੁਰੂ ਕੀਤੀ ਸੀ ਜਿਸ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਹਾਸਲ ਹੋਇਆ ਸੀ। ਹੁਣ ਦੇਖਣਾ ਹੈ ਕਿ ਕੀ ਕਿੰਗ ਖਾਨ ਦੀ ਕੰਪਨੀ ਕਿਸ ਤਰ੍ਹਾਂ ਦਾ ਕਰਿਸ਼ਮਾ ਕਰਦੀ ਹੈ।