ਮੁੰਬਈ: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਚਾਚੇ ਦੀ ਧੀ ਨੂਰ ਜਹਾਂ ਪਾਕਿਸਤਾਨ 'ਚ 24 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ 'ਚ ਪੇਸ਼ਾਵਰ ਦੀ ਖ਼ੈਬਰ ਪਖ਼ਤੂਨਖ਼ਵਾ ਸੰਸਦੀ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉੱਤਰੇਗੀ।


ਨੂਰ ਆਪਣੇ ਪਰਿਵਾਰ ਸਮੇਤ ਸ਼ਾਹ ਵਾਲੀ ਕਤਾਲ ਇਲਾਕੇ 'ਚ ਰਹਿੰਦੀ ਹੈ। ਉਹ ਸ਼ਾਹਰੁਖ ਨੂੰ ਮਿਲਣ ਦੋ ਵਾਰ ਭਾਰਤ ਆ ਚੁੱਕੀ ਹੈ। ਸਾਲ 1947 'ਚ ਭਾਰਤ-ਪਾਕਿਸਤਾਨ ਵੰਡ ਸਮੇਂ ਸ਼ਾਹਰੁਖ ਦੇ ਪਿਤਾ ਮੀਰ ਤਾਜ ਮੁਹੰਮਦ ਦਿੱਲੀ ਆ ਗਏ ਸਨ ਪਰ ਉਨ੍ਹਾਂ ਦੇ ਚਾਚਾ ਗ਼ੁਲਾਮ ਮੁਹੰਮਦ ਨੇ ਪਾਕਿਸਤਾਨ 'ਚ ਹੀ ਰਹਿਣ ਦਾ ਫੈਸਲਾ ਲਿਆ ਸੀ। ਗ਼ੁਲਾਮ ਮੁਹੰਮਦ ਦੇ ਦੋ ਬੇਟੇ ਤੇ ਇੱਕ ਬੇਟੀ ਨੂਰ ਹੈ।

ਦੱਸ ਦਈਏ ਕਿ ਸ਼ਾਹਰੁਖ ਪਹਿਲੀ ਵਾਰ 1978 'ਚ ਆਪਣੇ ਪਿਤਾ ਨਾਲ ਪੇਸ਼ਾਵਰ ਗਏ ਸਨ ਜਦਕਿ ਨੂਰ 1997 'ਚ ਪਹਿਲੀ ਵਾਰ ਮੁੰਬਈ ਆਈ ਸੀ। ਦੋਵਾਂ ਪਰਿਵਾਰਾਂ ਚ ਆਪਸੀ ਰਿਸ਼ਤੇ ਕਾਫੀ ਚੰਗੇ ਦੱਸੇ ਜਾਂਦੇ ਹਨ।