ਮਸਾਬਾ ਗੁਪਤਾ ਇਨ੍ਹੀਂ ਦਿਨੀਂ ਆਪਣੇ ਮਸ਼ਹੂਰ ਸ਼ੋਅ 'ਮਸਾਬਾ ਮਸਾਬਾ' ਦੇ ਨਵੇਂ ਸੀਜ਼ਨ ਨੂੰ ਲੈ ਕੇ ਸੁਰਖੀਆਂ 'ਚ ਹੈ। ਉਹ ਆਪਣੇ ਸ਼ੋਅ ਨੂੰ ਪ੍ਰਮੋਟ ਕਰਦੀ ਵੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਮਸਾਬਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ਹਿਨਾਜ਼ ਗਿੱਲ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸ਼ਹਿਨਾਜ਼ ਗਿੱਲ ਅਤੇ ਮਸਾਬਾ ਇੱਕ-ਦੂਜੇ ਤੋਂ ਸਵਾਲ ਪੁੱਛ ਰਹੀਆਂ ਹਨ, ਜਿਨ੍ਹਾਂ ਦਾ ਉਨ੍ਹਾਂ ਨੇ ਸਹੀ ਜਵਾਬ ਦੇਣਾ ਹੈ। ਮਸਾਬਾ ਅਤੇ ਸ਼ਹਿਨਾਜ਼ ਦੀ ਚਿੱਟ ਚੈਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।


ਦਰਅਸਲ, ਮਸਾਬਾ ਗੁਪਤਾ ਅਤੇ ਸ਼ਹਿਨਾਜ਼ ਗਿੱਲ ਨੂੰ ਇੱਕ ਦੂਜੇ ਬਾਰੇ ਸਭ ਤੋਂ ਵੱਧ ਗੂਗਲ ਕੀਤੇ ਸਵਾਲਾਂ ਬਾਰੇ ਪੁੱਛਣਾ ਹੈ। ਸਭ ਤੋਂ ਪਹਿਲਾਂ ਮਸਾਬਾ ਸ਼ਹਿਨਾਜ਼ ਨੂੰ ਪੁੱਛਦੀ ਹੈ ਕਿ ਤੁਹਾਨੂੰ ਸਨਾ ਕਿਉਂ ਕਿਹਾ ਜਾਂਦਾ ਹੈ। ਇਸ 'ਤੇ ਸ਼ਹਿਨਾਜ਼ ਨੇ ਕਿਹਾ ਕਿ ਮੇਰੇ ਮਾਤਾ-ਪਿਤਾ ਨੂੰ ਪਤਾ ਲੱਗਾ ਸੀ ਕਿ ਮੈਂ ਇਕ ਬ੍ਰਾਂਡ ਬਣਨ ਵਾਲੀ ਹਾਂ, ਇਸ ਲਈ ਇੱਕ ਨਾਂ ਨਾਲ ਕੰਮ ਨਹੀਂ ਚਲਣਾ, ਇਸ ਲਈ ਉਨ੍ਹਾਂ ਨੇ ਮੈਨੂੰ ਸਨਾ ਕਹਿਣਾ ਸ਼ੁਰੂ ਕਰ ਦਿੱਤਾ। ਮਸਾਬਾ ਨੇ ਸਨਾ ਨੂੰ ਪੁੱਛਿਆ ਕਿ ਇਹ ਕਰੈਕਟ ਮੋਰ ਕੀ ਹੁੰਦਾ ਹੈ ਤਾਂ ਸਨਾ ਕਹਿੰਦੀ ਹੈ ਕਿ ਕਰੈਕਟਰ ਲੈਸ ਦਾ ਉਲਟਾ ਕਰੈਕਟਰ ਮੋਰ ਹੁੰਦਾ ਹੈ।


ਮਸਾਬਾ ਸ਼ਹਿਨਾਜ਼ ਨੂੰ ਵੀ ਉਨ੍ਹਾਂ ਵਿਆਹ ਬਾਰੇ ਪੁੱਛੇ ਗਏ ਸਵਾਲ ਪੁੱਛਦੀ ਹੈ। ਮਸਾਬਾ ਕਹਿੰਦੀ ਹੈ ਕਿ ਕੋਈ ਪੁੱਛ ਰਿਹਾ ਹੈ ਕਿ ਤੁਸੀਂ ਮੇਰੇ ਨਾਲ ਵਿਆਹ ਕਰੋਗੇ। ਇਸ 'ਤੇ ਸ਼ਹਿਨਾਜ਼ ਕਹਿੰਦੀ ਹੈ ਕਿ ਹਾਂ, ਰੈਜ਼ਿਊਮੇ ਭੇਜੋ ਪਰ ਦੱਸ ਦਿੰਦੀ ਹਾਂ ਮੈਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਹੈ। ਫੇਰ ਸ਼ਹਿਨਾਜ਼ ਹੱਸਦਿਆਂ ਕਹਿੰਦੀ ਹੈ ਕਿ ਤੁਸੀਂ ਕਿਉਂ ਪੁੱਛ ਰਹੇ ਹੋ... ਮੈਰੀ ਮੀ, ਪਕ ਜਾਓਗੇ ਯਾਰ... ਮੇਰੇ ਨਾਲ ਇਹ ਵਿਆਹ ਦਾ ਪਲਾਨ ਨਾ ਕਰੋ। ਸ਼ਹਿਨਾਜ਼ ਤੋਂ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਦੀ ਜ਼ਿੰਦਗੀ 'ਤੇ ਕੋਈ ਸ਼ੋਅ ਬਣੇਗਾ ਤਾਂ ਜੇਕਰ ਉਨ੍ਹਾਂ ਦੀ ਭੈਣ ਦੇ ਕਿਰਦਾਰ 'ਚ ਕਿਸ ਨੂੰ ਕਾਸਟ ਕਰਨਾ ਹੋਵੇਗਾ ਤਾਂ ਉਹ ਕਿਸ ਨੂੰ ਕਰੇਗੀ। ਇਸ 'ਤੇ ਸ਼ਹਿਨਾਜ਼ ਕਰੀਨਾ ਕਪੂਰ ਦਾ ਨਾਂ ਲੈਂਦੀ ਹੈ। ਇਸ ਦੇ ਨਾਲ ਹੀ ਉਹ ਪੰਕਜ ਤ੍ਰਿਪਾਠੀ ਨੂੰ ਆਪਣੇ ਰਿਐਲਿਟੀ ਸ਼ੋਅ ਵਿੱਚ ਬੁਲਾਉਣ ਦੀ ਗੱਲ ਕਰਦੀ ਹੈ।


ਇਸ ਦੌਰਾਨ ਸ਼ਹਿਨਾਜ਼ ਵੀ ਮਸਾਬਾ ਤੋਂ ਕਈ ਸਵਾਲ ਪੁੱਛਦੀ ਹੈ, ਜਿਨ੍ਹਾਂ 'ਚੋਂ ਇੱਕ ਇਹ ਹੈ ਕਿ ਉਸ ਨੂੰ 'ਮਸਾਬਾ ਮਸਾਬਾ' ਬਣਾਉਣ ਦਾ ਵਿਚਾਰ ਕਿਵੇਂ ਆਇਆ। ਇਸ 'ਤੇ ਮਸਾਬਾ ਨੇ ਦੱਸਿਆ ਕਿ ਸ਼ੋਅ ਦੇ ਨਿਰਮਾਤਾ ਉਸ ਨੂੰ ਇੰਸਟਾਗ੍ਰਾਮ 'ਤੇ ਫਾਲੋ ਕਰਦੀ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਸ ਦਾ ਇੰਸਟਾਗ੍ਰਾਮ ਬਹੁਤ ਮਜ਼ਾਕੀਆ ਅਤੇ ਸ਼ਾਨਦਾਰ ਹੈ। ਇਸ ਲਈ ਇਹ ਸ਼ੋਅ ਬਣਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਨਾ ਨੇ ਜਦੋਂ ਪੁੱਛਿਆ ਕਿ ਕੀ 'ਮਸਾਬਾ ਮਸਾਬਾ' ਦੀ ਕਹਾਣੀ ਸੱਚ ਹੈ। ਇਸ 'ਤੇ ਮਸਾਬਾ ਨੇ ਕਿਹਾ ਕਿ ਅੱਧੀ ਕਹਾਣੀ ਸੱਚ ਹੈ ਅਤੇ ਅੱਧੀ ਨਹੀਂ।