ਪੜਚੋਲ ਕਰੋ
Advertisement
ਪੰਜਾਬ ਤੋਂ ਬਾਅਦ ਹਰਿਆਣਾ ਨੇ ਵੀ 'ਸ਼ੂਟਰ' ਫ਼ਿਲਮ 'ਤੇ ਪਾਬੰਦੀ, ਜਾਣੋ ਕੀ ਹੈ ਵਿਵਾਦ
ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ 'ਤੇ ਆਧਾਰਿਤ ਫ਼ਿਲਮ 'ਸ਼ੂਟਰ' 'ਤੇ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਗਾਉਣ ਦੇ ਕਰੀਬ ਦੋ ਹਫ਼ਤਿਆਂ ਬਾਅਦ ਹਰਿਆਣਾ ਨੇ ਵੀ ਇਸ 'ਤੇ ਪਾਬੰਦੀ ਲਗਾ ਦਿੱਤੀ ਹੈ।
ਚੰਡੀਗੜ੍ਹ: ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ 'ਤੇ ਆਧਾਰਿਤ ਫ਼ਿਲਮ 'ਸ਼ੂਟਰ' 'ਤੇ ਪਾਬੰਦੀ ਲਗਾਉਣ ਦੇ ਲਗਪਗ ਦੋ ਹਫ਼ਤਿਆਂ ਬਾਅਦ ਹਰਿਆਣਾ ਨੇ ਵੀ ਇਸ ਦੇ ਪ੍ਰਦਰਸ਼ਨ 'ਤੇ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਹਰਿਆਣਾ ਸਰਕਾਰ ਦੇ ਹੁਕਮਾਂ ਮੁਤਾਬਕ ਸੂਬੇ 'ਚ ਫ਼ਿਲਮ ਦੀ ਪ੍ਰਦਰਸ਼ਨੀ 'ਤੇ ਮੁਅੱਤਲੀ ਦੋ ਮਹੀਨੇ ਜਾਰੀ ਰਹੇਗੀ। ਪੰਜਾਬ ਪੁਲਿਸ ਵੱਲੋਂ ਹਿੰਸਾ, ਘਿਨਾਉਣੇ ਅਪਰਾਧ, ਨਸ਼ਿਆਂ ਦੀ ਵਸੂਲੀ, ਧਮਕਾਉਣ ਅਤੇ ਅਪਰਾਧਿਕ ਗਤੀਵਿਧੀਆਂ ਦੇ ਕਥਿਤ ਤੌਰ ‘ਤੇ ਉਤਸ਼ਾਹਤ ਕਰਨ ਕਰਕੇ ਨਿਰਮਾਤਾ ਅਤੇ ਪ੍ਰਮੋਟਰ ਕੇ. ਵੀ ਸਿੰਘ ਢਿੱਲੋਂ ਅਤੇ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਐਫਆਈਆਰ ਮੁਤਾਬਕ ਫ਼ਿਲਮ ਤੋਂ ਨੌਜਵਾਨਾਂ ਨੂੰ ਹਥਿਆਰ ਚੁੱਕਣ ਅਤੇ ਸ਼ਾਂਤੀ ਅਤੇ ਸਦਭਾਵਨਾ ਦੇ ਮਾਹੌਲ ਨੂੰ ਵਿਗੜਨ ਲਈ ਉਕਸਾਉਣ ਦੀ ਉਮੀਦ ਕੀਤੀ ਜਾ ਰਹੀ ਹੈ। ਇਹ ਐਫਆਈਆਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਡੀਜੀਪੀ ਦਿਨਕਰ ਗੁਪਤਾ ਨੂੰ ਇਸ ਮਾਮਲੇ ਵਿੱਚ ਢਿੱਲੋਂ ਖ਼ਿਲਾਫ਼ ਸੰਭਾਵਤ ਕਾਰਵਾਈ ਕਰਨ ਬਾਰੇ ਕਿਹਾ ਗਿਆ ਸੀ।
ਕੌਣ ਸੀ ਸੁੱਖਾ ਕਾਹਲਵਾਂ?
ਦੱਸ ਦੇਈਏ ਕਿ ਸੁੱਖਾ ਕਾਹਲਵਾਂ ਪੰਜਾਬ ਦਾ ਜਾਣਿਆ-ਪਛਾਣਿਆ ਗੈਂਗਸਟਰ ਸੀ। ਸੁੱਖਾ ਨੇ ਬਹੁਤ ਛੋਟੀ ਉਮਰ 'ਚ ਹੀ ਪੰਜਾਬ ਦੇ ਗੈਂਗਸਟਰਾਂ ਵਿਚ ਵੱਖਰੀ ਪਛਾਣ ਬਣਾਈ ਸੀ। ਪਰ ਅਪਰਾਧ ਦੀ ਦੁਨੀਆ ਵਿਚ ਇੱਕ ਵੱਡੀ ਕਿਸਮਤ ਬਣਾਉਣ ਵਾਲੇ ਸੁੱਖਾ ਦੀ 21 ਜਨਵਰੀ, 2015 ਨੂੰ ਇੱਕ ਗੈਂਗ ਵਾਰ 'ਚ ਮੌਤ ਹੋ ਗਈ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement