ਪੜਚੋਲ ਕਰੋ
Advertisement
ਅਭਿਨੇਤਰੀ ਸ਼ਰੂਤੀ ਹਾਸਨ ਨੂੰ ਹੋਇਆ ਕੋਰੋਨਾ, ਪੋਸਟ ਲਿਖ ਕੇ ਕਿਹਾ – ਕੋਵਿਡ ਨੂੰ ਹਰਾ ਕੇ ਜਲਦ ਕਰਾਂਗੀ ਵਾਪਸੀ
ਸ਼ਰੂਤੀ ਹਾਸਨ (Shruti Haasan) ਦੀ ਵੈੱਬਸੀਰੀਜ਼ ਬੈਸਟ ਸੇਲਰ ਐਮਾਜ਼ਾਨ ਪ੍ਰਾਈਮ 'ਤੇ 18 ਫਰਵਰੀ ਨੂੰ ਰਿਲੀਜ਼ ਹੋਈ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
ਮੁੰਬਈ : ਸ਼ਰੂਤੀ ਹਾਸਨ (Shruti Haasan) ਦੀ ਵੈੱਬਸੀਰੀਜ਼ ਬੈਸਟ ਸੇਲਰ ਐਮਾਜ਼ਾਨ ਪ੍ਰਾਈਮ 'ਤੇ 18 ਫਰਵਰੀ ਨੂੰ ਰਿਲੀਜ਼ ਹੋਈ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਬਹੁਤ ਸਾਰੇ ਲੋਕ ਉਸ ਨੂੰ ਫਾਲੋ ਕਰਦੇ ਹਨ। ਉਹ ਹਰ ਰੋਜ਼ ਆਪਣੀਆਂ ਤਸਵੀਰਾਂ ਨਾਲ ਆਪਣੇ ਫ਼ੈਨਜ ਨੂੰ ਇਮਪ੍ਰਰੇਸ ਕਰਦੀ ਹੈ ਪਰ ਹੁਣ ਉਸ ਨੇ ਆਪਣੇ ਫ਼ੈਨਜ ਲਈ ਜੋ ਪੋਸਟ ਪਾਈ ਹੈ, ਉਹ ਬਹੁਤ ਚਿੰਤਾਜਨਕ ਹੈ ਕਿਉਂਕਿ ਅਦਾਕਾਰਾ ਇਨ੍ਹੀਂ ਦਿਨੀਂ ਕੋਰੋਨਾ ਦੀ ਲਪੇਟ ਵਿੱਚ ਹੈ।
ਜਿਸ ਦੀ ਜਾਣਕਾਰੀ ਉਸ ਨੇ ਇੰਸਟਾਗ੍ਰਾਮ 'ਤੇ ਦਿੱਤੀ ਹੈ। ਇਹ ਖ਼ਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ ਹਨ। ਲੋਕ ਉਸ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ ਅਤੇ ਨਾਲ ਹੀ ਉਸ ਨੂੰ ਇਸ ਸਮੇਂ ਮਜ਼ਬੂਤ ਰਹਿਣ ਦੀ ਹਿੰਮਤ ਵੀ ਦੇ ਰਹੇ ਹਨ।
ਕੋਵਿਡ ਦੀ ਹੋਈ ਸ਼ਿਕਾਰ , ਜਲਦੀ ਹੀ ਕਰਾਂਗੀ ਵਾਪਸੀ
ਹਾਲਾਂਕਿ ਕੋਵਿਡ 19 ਦੇ ਮਾਮਲੇ ਹੁਣ ਬਹੁਤ ਘੱਟ ਗਏ ਹਨ ਪਰ ਇਹ ਬਿਮਾਰੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ। ਹਰ ਰੋਜ਼ ਕੋਈ ਨਾ ਕੋਈ ਸੇਲਿਬ੍ਰਿਟੀ ਇਸ ਦੀ ਲਪੇਟ 'ਚ ਆ ਜਾਂਦਾ ਹੈ ਅਤੇ ਹੁਣ ਅਦਾਕਾਰਾ ਸ਼ਰੂਤੀ ਹਾਸਨ ਵੀ ਕੋਰੋਨਾ ਦਾ ਸ਼ਿਕਾਰ ਹੋ ਗਈ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ।
ਹਾਲਾਂਕਿ ਕੋਵਿਡ 19 ਦੇ ਮਾਮਲੇ ਹੁਣ ਬਹੁਤ ਘੱਟ ਗਏ ਹਨ ਪਰ ਇਹ ਬਿਮਾਰੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ। ਹਰ ਰੋਜ਼ ਕੋਈ ਨਾ ਕੋਈ ਸੇਲਿਬ੍ਰਿਟੀ ਇਸ ਦੀ ਲਪੇਟ 'ਚ ਆ ਜਾਂਦਾ ਹੈ ਅਤੇ ਹੁਣ ਅਦਾਕਾਰਾ ਸ਼ਰੂਤੀ ਹਾਸਨ ਵੀ ਕੋਰੋਨਾ ਦਾ ਸ਼ਿਕਾਰ ਹੋ ਗਈ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ।
ਉਸ ਨੇ ਲਿਖਿਆ ਹੈ ਕਿ 'ਮੈਂ ਆਪਣੇ ਬਾਰੇ ਜੋ ਅਪਡੇਟ ਦੇ ਰਹੀ ਹਾਂ, ਉਹ ਠੀਕ ਨਹੀਂ ਹੈ। ਸਾਰੀਆਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਮੈਂ ਅੱਜ ਕੋਰੋਨਾ ਦੀ ਬਿਮਾਰੀ ਵਿੱਚੋਂ ਗੁਜ਼ਰ ਰਹੀ ਹਾਂ। ਹਾਲਾਂਕਿ ਹੁਣ ਮੈਂ ਜਲਦੀ ਠੀਕ ਹੋਣ ਜਾ ਰਹੀ ਹਾਂ ਅਤੇ ਜਲਦੀ ਹੀ ਵਾਪਸ ਆਵਾਂਗੀ। ਸ਼ਰੂਤੀ ਹਾਸਨ ਨੂੰ OTT 'ਤੇ ਬੈਸਟ ਸੇਲਰ ਵੈੱਬ ਸੀਰੀਜ਼ 'ਚ ਦੇਖਿਆ ਗਿਆ ਸੀ, ਉਸ ਦੇ ਨਾਲ ਮਿਥੁਨ ਚੱਕਰਵਰਤੀ ਵੀ ਨਜ਼ਰ ਆਏ ਸਨ।
ਲਵ ਲਾਈਫ ਚਰਚਾ 'ਚ ਰਹੀ ਹੈ
ਸ਼ਰੂਤੀ ਹਾਸਨ ਦਾ ਨਾਂ ਵਿਦੇਸ਼ੀ ਬੁਆਏਫ੍ਰੈਂਡ ਮਾਈਕਲ ਕੋਰਸਲ ਨਾਲ ਜੁੜਿਆ ਸੀ। ਦੋਵੇਂ ਸਾਲ 2016 ਵਿੱਚ ਰਿਲੇਸ਼ਨਸ਼ਿਪ ਵਿੱਚ ਆਏ ਸਨ ਪਰ 2019 ਵਿੱਚ ਵੱਖ ਹੋ ਗਏ ਸਨ। ਸ਼ਰੂਤੀ ਹਾਸਨ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਬ੍ਰੇਕਅੱਪ ਤੋਂ ਬਾਅਦ ਉਹ ਬੁਰੀ ਤਰ੍ਹਾਂ ਟੁੱਟ ਗਈ ਸੀ ਅਤੇ ਸ਼ਰਾਬ ਦੀ ਆਦੀ ਹੋ ਗਈ ਸੀ। ਇਸ ਕਾਰਨ ਉਨ੍ਹਾਂ ਦੇ ਕਰੀਅਰ ਨੂੰ ਵੀ ਕਾਫੀ ਨੁਕਸਾਨ ਹੋਇਆ। ਹਾਲਾਂਕਿ, ਸਮੇਂ ਦੇ ਬੀਤਣ ਨਾਲ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ। ਸ਼ਰੂਤੀ ਦਾ ਨਾਂ ਕਦੇ ਰਣਬੀਰ ਕਪੂਰ ਨਾਲ, ਕਦੇ ਸਮੰਥਾ ਰੂਥ ਪ੍ਰਭੂ ਦੇ ਸਾਬਕਾ ਪਤੀ ਨਾਗਾ ਚੈਤਨਿਆ ਨਾਲ ਅਤੇ ਕਦੇ ਸੁਰੇਸ਼ ਰੈਨਾ ਨਾਲ ਵੀ ਜੁੜਿਆ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement