Mika Singh news: ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਇੱਕ ਬਹੁਤ ਹੀ ਕਮਾਲ ਦਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਇੰਟਰਨੈਸ਼ਨਲ ਏਅਰਪੋਰਟ ਉੱਤੇ ਭਾਰਤੀ ਕਰੰਸੀ ਦੇ ਨਾਲ ਖਰੀਦਦਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਯੂਜ਼ਰਸ ਨੂੰ ਖੂਬ ਪਸੰਦ ਆ ਰਿਹਾ ਹੈ।  ਉਨ੍ਹਾਂ ਨੇ ਵੀ ਇਸ ਮਾਮਲੇ ਵਿੱਚ ਪੀਐਮ ਦਾ ਧੰਨਵਾਦ ਕੀਤਾ ਹੈ। ਉਸ ਨੇ ਵੀਡੀਓ ਸ਼ੇਅਰ ਕਰਦਿਆਂ ਦੱਸਿਆ ਕਿ ਉਹ ਕਤਰ ਦੇ ਦੋਹਾ ਵਿੱਚ ਹੈ ਜਿੱਥੇ ਉਹ ਭਾਰਤੀ ਕਰੰਸੀ ਨਾਲ ਖਰੀਦਦਾਰੀ ਕਰ ਸਕਦਾ ਹੈ। 


ਮੀਕਾ ਸਿੰਘ ਨੇ ਪ੍ਰਧਾਨ ਮੰਤਰੀ ਦਾ ਕੀਤੀ ਤਾਰੀਫ਼


ਮੀਕਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਪੀਐੱਮ ਦਾ ਧੰਨਵਾਦ ਕੀਤਾ ਹੈ।  ਗਾਇਕ ਨੇ ਲਿਖਿਆ ਹੈ-  'ਗੁੱਡ ਮਾਰਨਿੰਗ ਲਿਖਿਆ.. ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ #Dohaairport in the@LouisVuitton store ਸਟੋਰ ਤੋਂ ਖਰੀਦਦਾਰੀ ਕਰਦੇ ਸਮੇਂ ਮੈਂ ਭਾਰਤੀ ਰੁਪਏ ਦੀ ਵਰਤੋਂ ਕਰ ਪਾ ਰਿਹਾ ਹਾਂ...ਤੁਸੀਂ ਇੱਥੇ ਕਿਸੇ ਵੀ ਰੈਸਟੋਰੈਂਟ ਵਿੱਚ ਵੀ ਰੁਪਏ ਦੀ ਵਰਤੋਂ ਕਰ ਸਕਦੇ ਹੋ.. ਕੀ ਇਹ ਹੈਰਾਨੀਜਨਕ ਨਹੀਂ ਹੈ? ਨਰਿੰਦਰ ਮੋਦੀ ਨੂੰ ਲੱਖ ਲੱਖ ਸਲਾਮ। ਸਾਡੇ ਪੈਸੇ ਨੂੰ ਡਾਲਰਾਂ ਵਾਂਗ ਵਰਤਣ ਦੇ ਯੋਗ ਬਣਾਉਣ ਲਈ ਮੋਦੀ ਸਾਹਿਬ ਦਾ ਧੰਨਵਾਦ'!


ਮੀਕਾ ਦੇ ਇਸ ਵੀਡੀਓ 'ਤੇ ਹਰ ਕੋਈ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ ਕਿ ਜੇਕਰ ਮੋਦੀ ਹਨ ਤਾਂ ਇਹ ਸੰਭਵ ਹੈ। ਜਦਕਿ ਦੂਜੇ ਯੂਜ਼ਰ ਨੇ ਸ਼ਾਨਦਾਰ ਲਿਖਿਆ। ਜੈ ਹੋ...ਸਾਡਾ ਦੇਸ਼ ਬਦਲ ਰਿਹਾ ਹੈ। ਭਾਰਤ ਜ਼ਿੰਦਾਬਾਦ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਭਾਰਤੀ ਕਰੰਸੀ ਮਜ਼ਬੂਤ ​​ਹੋ ਰਹੀ ਹੈ।


ਦੂਜੇ ਪਾਸੇ ਮੀਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਬਾਲੀਵੁੱਡ ਕਲਾਕਾਰਾਂ ਦੇ ਲਈ ਗੀਤ ਗਏ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲੰਬੀ ਲਿਸਟ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੀ ਸਮੇਂ-ਸਮੇਂ 'ਤੇ ਗੀਤ ਰਿਲੀਜ਼ ਕਰਦੇ ਰਹਿੰਦੇ ਹਨ। ਉਸਨੇ ਮਸਤ ਕਲੰਦਰ, ਬਿਜਲੀ, ਜਾਦੂ ਕੀ ਝੱਪੀ, 440 ਵੋਲਟ, ਸਾਵਣ ਮੈਂ ਲੱਗ ਗਈ ਆਗ, ਚਿੰਤਾ ਤਾ-ਤਾ ਚਿੰਤਾ, ਲੌਂਗ ਡਰਾਈਵ ਵਰਗੇ ਸ਼ਾਨਦਾਰ ਗੀਤ ਗਾਏ ਹਨ, ਜਿਨ੍ਹਾਂ ਉੱਤੇ ਦਰਸ਼ਕ ਖੂਬ ਝੂੰਮਦੇ ਨਜ਼ਰ ਆਉਂਦੇ ਰਹਿੰਦੇ ਹਨ।