Sonakshi Sinha Wedding Pics: ਸੋਨਾਕਸ਼ੀ ਸਿਨਹਾ-ਜ਼ਹੀਰ ਇਕਬਾਲ ਦੇ ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ, ਵੇਖੋ ਖੂਬਸੂਰਤ ਅੰਦਾਜ਼
Sonakshi Sinha Wedding Pics: ਸੋਨਾਕਸ਼ੀ ਸਿਨਹਾ-ਜ਼ਹੀਰ ਇਕਬਾਲ ਦੇ ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ, ਵੇਖੋ ਖੂਬਸੂਰਤ ਅੰਦਾਜ਼
Zaheer Iqbal Sonakshi Sinha Wedding: ਅਦਾਕਾਰਾ ਸੋਨਾਕਸ਼ੀ ਸਿਨਹਾ ਅੱਜ ਯਾਨੀ 23 ਜੂਨ ਨੂੰ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਦੀ ਦੁਲਹਨ ਬਣ ਗਈ ਹੈ। ਜੋੜੇ ਦਾ ਰਜਿਸਟਰਡ ਵਿਆਹ ਹੁਣ ਪੂਰਾ ਹੋ ਗਿਆ ਹੈ। ਉਨ੍ਹਾਂ ਦੇ ਵਿਆਹ ਵਿੱਚ ਪਰਿਵਾਰ ਅਤੇ ਖਾਸ ਦੋਸਤ ਹਿੱਸਾ ਬਣੇ। ਵਿਆਹ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨੂੰ ਮਠਿਆਈ ਵੀ ਵੰਡੀ। ਹੁਣ ਵਿਆਹ ਤੋਂ ਬਾਅਦ ਇਹ ਜੋੜਾ ਗ੍ਰੈਂਡ ਰਿਸੈਪਸ਼ਨ ਵੀ ਦੇਵੇਗਾ। ਦੱਸ ਦੇਈਏ ਕਿ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਸੋਨਾਕਸ਼ੀ ਸਿਨਹਾ ਦੀ ਘਰ 'ਰਾਮਾਇਣ' ਤੋਂ ਹੋਈ ਵਿਦਾਈ
ਬੀਤੇ ਦਿਨੀਂ ਆਪਣੇ ਘਰ 'ਰਾਮਾਇਣ' 'ਚ ਪੂਜਾ ਕਰਨ ਤੋਂ ਬਾਅਦ ਸੋਨਾਕਸ਼ੀ ਸਿਨਹਾ ਹੁਣ ਦੁਲਹਨ ਬਣ ਰਵਾਨਾ ਹੋਈ ਹੈ। ਹਾਲ ਹੀ 'ਚ ਅਦਾਕਾਰਾ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ। ਜਿਸ 'ਚ ਉਹ ਕੈਜ਼ੂਅਲ ਲੁੱਕ 'ਚ ਨਜ਼ਰ ਆ ਰਹੀ ਸੀ। ਅਦਾਕਾਰਾ ਨੂੰ ਫਿਲਮੀ ਸਿਤਾਰਿਆਂ ਵੱਲੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।
View this post on Instagram
ਮਨੀਸ਼ਾ ਕੋਇਰਾਲਾ ਨੇ ਸੋਨਾਕਸ਼ੀ ਨੂੰ ਵਿਆਹ ਦੀ ਵਧਾਈ ਦਿੱਤੀ
ਹੀਰਾਮੰਡੀ ਦੀ 'ਮੱਲਿਕਾਜਾਨ' ਯਾਨੀ ਮਨੀਸ਼ਾ ਕੋਇਰਾਲਾ ਇਸ ਸੀਰੀਜ਼ ਦੌਰਾਨ ਸੋਨਾਕਸ਼ੀ ਸਿਨਹਾ ਦੀ ਖਾਸ ਦੋਸਤ ਬਣ ਗਈ ਸੀ। ਹਾਲਾਂਕਿ ਉਹ ਇਸ ਵਿਆਹ 'ਚ ਸ਼ਾਮਲ ਨਹੀਂ ਹੋਈ। ਪਰ ਉਸ ਨੇ ਸੋਸ਼ਲ ਮੀਡੀਆ 'ਤੇ ਸੋਨਾਕਸ਼ੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਅਤੇ ਉਸ 'ਤੇ ਆਪਣੇ ਪਿਆਰ ਦੀ ਬਰਸਾਤ ਕੀਤੀ ਅਤੇ ਲਿਖਿਆ, 'ਮੇਰੇ ਵੱਲੋਂ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ..'
ਹਨੀ ਸਿੰਘ ਸੋਨਾਕਸ਼ੀ ਦੇ ਵਿਆਹ ਲਈ ਮੁੰਬਈ ਪਹੁੰਚੇ
ਦੱਸ ਦੇਈਏ ਕਿ ਮਸ਼ਹੂਰ ਰੈਪਰ ਅਤੇ ਗਾਇਕ ਹਨੀ ਸਿੰਘ ਆਪਣੀ ਕਰੀਬੀ ਦੋਸਤ ਸੋਨਾਕਸ਼ੀ ਸਿਨਹਾ ਦੇ ਵਿਆਹ 'ਚ ਸ਼ਾਮਲ ਹੋਣ ਲਈ ਮੁੰਬਈ ਪਹੁੰਚੇ। ਇਸ ਦੌਰਾਨ ਗਾਇਕ ਕਾਫੀ ਖੁਸ਼ ਨਜ਼ਰ ਆਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।